Ad-Time-For-Vacation.png

ਕੈਨੇਡਾ ਦੀ ਸਿਟੀਜ਼ਨਸ਼ਿਪ ਕਿਤਾਬ ਵਿਚ ਗਲਤੀਆਂ

ਕੈਨੇਡਾ ਦੀ ਸਿਟੀਜ਼ਨਸ਼ਿਪ ਦੀ ਕਿਤਾਬ ‘ਡਿਸਕਵਰ ਕੈਨੇਡਾ’ ਵਿਚ ਅਨੇਕ ਗਲਤੀਆਂ ਹਨ। ਮੈਂ 2014 ਵਿਚ ਇਹ ਗਲਤੀਆਂ ਲਿਖ ਕੇ ਕਾਪੀ ਰਾਈਟ ਕਰਵਾ ਲਈਆਂ ਸਨ ਅਤੇ ਹਾਰਪਰ ਸਰਕਾਰ ਦੇ ਸਮੇ ਦੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਈਮੇਲ ਕੀਤੀਆਂ ਸਨ। ਪਰ ਸਰਕਾਰ ਨੇ ਇਸ ਨੂੰ ਬਿਲਕੁਲ ਗੰਭੀਰਤਾ ਨਾਲ ਨਹੀਂ ਲਿਆ। ਇਸ ਸਬੰਧ ਵਿਚ ਪੀ ਟੀ ਸੀ ਚੈਨਲ ਨੇ ਮੇਰੂੀ ਇੰਟਰਵਿਉ ਸਿਟੀਜ਼ਨਸ਼ਿਪ ਦੇ ਸਾਬਕਾ ਜੱਜ ‘ਸ਼ਿੰਦਰ ਪੁਰੇਵਾਲ’ ਹੁਰਾਂ ਦੀ ਮੌਜੂਦਗੀ ਵਿਚ ਮੇਰੇ ਜੀ ਟੀ ਪੀ ਮਾਰਵਲੱਸ ਕਾਲੇਜ, ਸਰੀ’ ਵਿਚ ਕੀਤੀ। ਪੁਰੇਵਾਲ ਹੁਰਾਂ ਨੇ ਵੀ ਇਨ੍ਹਾਂ ਗਲਤੀਆਂ ਨੂੰ ਜਾਇਜ ਠਹਿਰਾਇਆ। ਮੇਰੀ ਇਹ ਇੰਟਰਵਿਉ ਅੱਜ ਵੀ ਯੂ-ਟਿਉਬ ‘ਤੇ ਵੇਖੀ ਜਾ ਸਕਦੀ ਹੈ।68 ਪੰਨਿਆਂ ਦੀ ਇਸ ਕਿਤਾਬ ਲਈ ਸਰਕਾਰ ਨੇ ਇਸ ਦੇ ਪੰਨਾ 57 ‘ਤੇ 14 ਸਰਕਾਰੀ ਵਿਭਾਗਾਂ ਅਤੇ ਏਜੰਸੀਆਂ ਦਾ, 4 ਹੋਰ ਸੰਸਥਾਵਾਂ ਦਾ ਅਤੇ 26 ਮਾਨਯੋਗ ਡਾਕਟਰਾਂ ਅਤੇ ਹੋਰ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਹੈ। ਐਨੇ ਲੋਕਾਂ ਦੀ ਨਜ਼ਰ ਵਿਚੋਂ ਲੰਘੀ ਹੋਈ ਇਸ ਕਿਤਾਬ ਵਿਚ ਐਨੀਆਂ ਗਲਤੀਆਂ ਉਨ੍ਹਾਂ ਦੀ ਕਾਬਲਿਅਤ ‘ਤੇ ਸ਼ੱਕ ਦੀ ਗੁੰਜਾਇਸ਼ ਪੈਦਾ ਕਰਦੀ ਹੈ। ਇਸ ਕਿਤਾਬ ਦੇ ਪੰਨਾ ਨੰਬਰ 45 ‘ਤੇ ਕੈਨੇਡਾ ਦਾ ਨਕਸ਼ਾ ਦਿੱਤਾ ਗਿਆ ਹੈ ਜੋ ਕਿ ਅੰਤਰਰਾਸ਼ਟਰੀ ਨਕਸ਼ਾ ਸਟੈਂਡਰਡਜ਼ ਨੂੰ ਅੱਖੋਂ ਪਰੋਖੇੇ ਕਰਕੇ ਬਣਾਇਆ ਗਿਆ ਹੈ। ਕਿਤਾਬ ਵਿਚੋਂ ਲਏ ਗਏ ਇਸ ਨਕਸ਼ੇ ਵਿਚ ਯੁਕੌਨ ਟੈਰੀਟੋਰੀ ਦੇ ਪੱਛਮ ਵਿਚ ਨਾਲ ਲੱਗਦੀ ਯੂ ਐੱਸ ਏ ਦੀ ਸਟੇਟ ਅਲਸਕਾ, ਨੁਨਾਵੁੱਤ ਟੈਰੀਟੋਰੀ ਦੇ ਪੂਰਬ ਵਿਚ ਪੈਂਦਾ ਗ੍ਰੀਨਲੈਂਡ ਅਤੇ ਦੱਖਣ ਵਿਚ ਪੈਂਦਾ ਪੂਰਾ ਯੂ ਐੱਸ ਏ ਹੀ ਸਮੁੰਦਰ ਵਿਚ ਡੁਬੋ ਦਿੱਤਾ ਗਿਆ ਹੈ। ਇਨ੍ਹਾਂ ਤਿਨਾਂ ਜ਼ਮੀਨਾਂ ਦੇ ਨਾਲ ਸਬੰਧਤ ਅਨੇਕਾਂ ਪ੍ਰਸ਼ਨ ਸਿਟੀਜ਼ਨਸ਼ਿੱਪ ਟੈਸਟ ਵਿਚ ਆਉਂਦੇ ਹਨ। ਹਰ ਨਕਸ਼ੇ ਜਾਂ ਗਲੋਬ ‘ਤੇ ਅਕਾਸ਼ੀ-ਨੀਲਾ ਰੰਗ ਸਿਰਫ਼ ਪਾਣੀ ਲਈ ਵਿਖਾਉਣ ਲਈ ਵਰਤਿਆ ਜਾਂਦਾ ਹੈ। ਇਸ ਕਿਤਾਬ ਦੇ ਨਕਸ਼ੇ ਵਿਚ ਹਡਸਨ ਬੇ, ਅਤੇ ਪੰਜ ਮਹਾਨ ਝੀਲਾਂ ਦਾ ਪਾਣੀ ਕਿਉਂ ਚਿੱਟਾ ਵਿਖਾਇਆ ਗਿਆ ਹੈ। ਇਹ ਸਾਰੀਆਂ ਕਮੀਆਂ ਟੈੱਸਟ ਦੇਣ ਵਾਲਿਆਂ ਨੂੰ ਭੁਲੇਖੇ ਪਾਉਂਦੀਆਂ ਨੇ। ਜੇਕਰ ਸਾਡੇ ਮੰਤਰੀਆਂ ਕੋਲ ਜਾਂ ਮਾਹਰ ਪਾਠਕਾਂ ਕੋਲ ਇਸਦਾ ਜਵਾਬ ਹੋਵੇ ਤਾਂ ਸਾਡੇ ਅਖਬਾਰ ਜਾਂ ਪ੍ਰੋæ ਅਵਤਾਰ ਸਿੰਘ ਵਿਰਦੀ ਹੁਰਾਂ ਨੂੰ 604-725-3340 ‘ਤੇ ਜ਼ਰੂਰ ਸੰਪਰਕ ਕਰਨ ਤਾਂ ਕਿ ਟੈੱਸਟ ਦੇਣ ਵਾਲਿਆਂ ਨੂੰ ਫ਼ਾਇਦਾ ਪਹੁੰਚ ਸਕੇ। ਅਗਲੇ ਹਫ਼ਤੇ ਦੇ ਅਖਬਾਰ ਵਿਚ ਤੁਹਾਨੂੰ ਕੁੱਝ ਹੋਰ ਖ਼ਾਸ ਗਲਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ। ਪ੍ਰੋ. ਅਵਤਾਰ ਸਿੰਘ ਵਿਰਦੀ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.