ਟੋਰਾਂਟੋ : ਪਹਿਲੀ ਅਕਤੂਬਰ, 2023 ਨੂੰ ‘ਅੰਤਰਮਨ ਅੰਤਰ-ਰਾਸ਼ਟਰੀ ਕਲਾ ਤੇ ਸਾਹਿਤ, ਟੋਰਾਂਟੋ, ਹੈਲੋ ਕੈਨੇਡਾ ਵੱਲੋਂ ਪੰਜਾਬੀ ਕਲਮਾਂ ਦਾ ਕਾਫ਼ਲਾ ਬਰੈਮਪਟਨ ਦੇ ਸਹਿਯੋਗ ਨਾਲ ਸਪ੍ਰਿੰਗਡੇਲ ਲਾਇਬ੍ਰੇਰੀ ‘ਚ ਕਹਾਣੀਕਾਰ/ਨਾਵਲਕਾਰ ਡਾ. ਨਿਰਮਲ ਜਸਵਾਲ ਵੱਲੋਂ “ਕੈਨੇਡਾ ਦੀਆਂ ਪ੍ਰਤੀਨਿਧ ਪੰਜਾਬੀ ਕਹਾਣੀਆਂ ” ਦੀ ਐਡਿਟ ਕੀਤੀ ਹੋਈ ਪੁਸਤਕ ਦਾ “ਕਲਮਾਂ ਦਾ ਕਾਫਲਾ” ਦੇ ਸਹਿਯੋਗ ਨਾਲ ਅੰਤਰਮਨ ਅੰਤਰਰਾਸ਼ਟਰੀ ਸਾਹਿਤ ਸੰਸਥਾ ਤੇ ਹੈਲੋ ਕੈਨੇਡਾ ਵੱਲੋਂ ਕਿਤਾਬ ਰਿਲੀਜ਼ ਕੀਤੀ ਗਈ। ਇਹ ਪੁਸਤਕ ਸਤਲੁਜ ਪ੍ਰਕਾਸ਼ਨ ਪੰਚਕੁਲਾ ਵੱਲੋਂ ਛਾਪੀ ਗਈ ਹੈ। ਇਸ ਸਮਾਗਮ ਵਿੱਚ ਪ੍ਰਸਿੱਧ ਕਹਾਣੀਕਾਰ ‘ਡਾਕਟਰ ਵਰਿਆਮ ਸੰਧੂ (ਪੰਜਾਬ ), ਬਲਵੀਰ ਕੌਰ ਸੰਘੇੜਾ, ਜਰਨੈਲ ਸਿੰਘ ਕਹਾਣੀਕਾਰ, ਨਿਰਮਲ ਜਸਵਾਲ , ਮੇਜਰ ਨਾਗਰਾ , ਪਿਆਰਾ ਸਿੰਘ ਕੁੱਦੋਵਾਲ, ਡਾ.ਰਣਵੀਰ ਸ਼ਾਰਦਾ , ਪ੍ਰੀਤ ਗਿੱਲ , ਪ੍ਰੋਗਰਾਮ ਦੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਖੈਰਾ ਅਤੇ ਜਤਿੰਦਰ ਰੰਧਾਵਾ ਤੋਂ ਵੱਖ ਪੁਸਤਕ ਦੇ ਕੁਝ ਹੋਰ ਕਹਾਣੀਕਾਰਾਂ ਦੀ ਸ਼ਮੂਲੀਅਤ ਹੋਈ ।

ਇਸ ਪੁਸਤਕ ਵਿਚ ਨਿਰਮਲ ਜਸਵਾਲ (ਰਾਣਾ) ਨੇ ਆਪਣੇ sanet- 17 ਕਹਾਣੀਕਾਰਾਂ ਦੀਆਂ ਕਹਾਣੀਆਂ ਲਈਆਂ, ਜਿਨ੍ਹਾ ‘ਚ ਅਜਮੇਰ ਰੋਡੇ, ਅਮਰਜੀਤ ਚਾਹਲ, ਬਲਵੀਰ ਸੰਘੇੜਾ , ਸਾਧੂ ਸਿੰਘ ਵਿਨਿੰਗ, ਜਰਨੈਲ ਸਿੰਘ ਕਹਾਣੀਕਾਰ, ਜਰਨੈਲ ਸਿੰਘ ਸੇਖਾ, ਕੁਲਜੀਤ ਮਾਨ, ਹਰਪ੍ਰੀਤ ਸੇਖਾ , ਮੇਜਰ ਮਾਂਗਟ, ਸੁਰਜੀਤ ਕਲਸੀ, ਜਤਿੰਦਰ ਰੰਧਾਵਾ, ਰਛਪਾਲ ਕੌਰ ਗਿੱਲ , ਸੁਰਜੀਤ ਕੌਰ, ਹਰਕੀਰਤ ਕੌਰ ਚਾਹਲ, ਦਵਿੰਦਰ ਮਲਹਾਸ ਅਤੇ ਓਕਾਰ ਪ੍ਰੀਤ ਦੀਆਂ ਕਹਾਣੀਆਂ ਚੁਣੀਆਂ ਗਈਆਂ।

ਇਸ ਦੌਰਾਨ ਪਿਆਰਾ ਸਿੰਘ ਕੁੱਦੋਵਾਲ ਨੇ ਪੁਸਤਕ ਦੀ ਸਮੀਖਿਆ ਕੀਤੀ । ਚੋਣ ਕੀਤੀ ਗਈ ਹਰ ਕਹਾਣੀ ‘ਤੇ ਕਿੰਤੂ-ਪ੍ਰੰਤੂ ਹੋਏ , ਕਿਤੇ-ਕਿਤੇ ਆਪਸੀ ਸ਼ਬਦਾਂ ਦੀ ਖਿੱਚ-ਧੂਹ ਵੀ ਹੋਈ । ਪ੍ਰਵਾਸੀ ਕਹਾਣੀ ਦਾ ਇਤਿਹਾਸ ਜਾਂ ਕਹਾਣੀ ਬਹੁਤ ਵੱਡੀ ਹੈ,? .. ਇਸ ਉੱਤੇ ਵੀ ਪ੍ਰਸ਼ਨ ਕੀਤੇ ਗਏ I ਨਿਰਮਲ ਜਸਵਾਲ ਨੇ ਕਿਤੇ ਗਏ ਪ੍ਰਸ਼ਨਾਂ ਦਾ ਜਵਾਬ ਵੀ ਦਿੱਤਾ। ਕੁੱਲ ਮਿਲਾ ਕੇ ਨਿਰਮਲ ਜਸਵਾਲ ਅਤੇ ਮੇਜਰ ਨਾਗਰਾ ਦੁਆਰਾ ਕੀਤੇ ਯਤਨ ਸਦਕਾ ਅਤੇ “ਕਲਮਾਂ ਦਾ ਕਾਫਲਾ” ਸੰਸਥਾ ਦੇ ਸਹਿਯੋਗ ਨਾਲ , ਸੰਪਾਦਿਤ ਤੇ ਚੋਣ ਕੀਤੀ। ਪ੍ਰਵਾਸੀ ਕਹਾਣੀਆਂ ਦੀ ਪੁਸਤਕ ‘ਤੇ ਸਾਰਥਕ ਗੱਲਾਂ ਹੋਈਆਂ । ਇਸ ਇਕੱਠ ‘ਚ ਕਹਾਣੀ ਕਾਰਾਂ ਤੋਂ ਵੱਖ ਟੋਰਾਂਟੋ ਅਤੇ ਟੋਰਾਂਟੋ ਦੇ ਆਲੇ-ਦੁਆਲੇ ਸ਼ਹਿਰਾਂ ਵਿੱਚੋਂ ਸਾਹਿਤ ਪ੍ਰੇਮੀਆਂ ਦਾ ਜਮਘਟ ਰਿਹਾ, ਜਿਨ੍ਹਾਂ ਵਿੱਚੋ ਹੈਰੀ ਤੇ ਉਸਦੀ ਗੀਤਕਾਰ ਪਤਨੀ, ਰੇਡੀਓ ਟੀਵੀ ਦੇ ਮੰਨੇ ਪ੍ਰਮੰਨੇ ਡਾ. ਰਣਵੀਰ ਸ਼ਾਰਦਾ , ਅੰਗਰੇਜ਼ੀ ਦੇ ਮਨਦੀਪ ਔਜਲਾ , ਕਸ਼ਮੀਰੀ ਦੀਪਕ ਰਾਜਦਾਂ , ਹਿੰਦੀ ਤੇ ਸੰਸਕ੍ਰਿਤ ਦੇ ਲੈਕਚਰਾਰ ਸੰਦੀਪ ਅਚਾਰਿਆ , ਉਰਦੂ ਦੀ ਸ਼ਾਇਰਾ ਉਸਮਾ , ਸ਼ਾਇਰ ਨਦੀਮ ,ਆਪਣੇ ਮਿੱਤਰਾਂ ਨਾਲ ਇਸ ਪੁਸਤਕ ਰਿਲੀਜ਼ ਸਮਾਰੋਹ ਦੇ ਗਵਾਹ ਰਹੇ । ਅਖੀਰ ‘ਚ ਮੇਜਰ ਨਾਗਰਾ ਨੇ ਅੰਤਰਮਨ, ਹੈਲੋ ਕੈਨੇਡਾ ਵੱਲੋਂ ‘ਕਲਮਾਂ ਦਾ ਕਾਫਲਾ ” ਅਤੇ ਆਏ ਹੋਏ ਸਾਰੇ ਦੋਸਤ ਮਿੱਤਰਾਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।