Ad-Time-For-Vacation.png

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਸਾਹਿਤ ਦੀ ਝੋਲੀ ਬਿਕੱਰ ਖੋਸਾ ਦਾ ਕਹਾਣੀ ਸੰਗ੍ਰਿਹ

ਵੈਨਕੂਵਰ ( ਸਰ੍ਹੀ )- (ਰੂਪਿੰਦਰ ਖੈਰਾ ‘ਰੂਪੀ’) 13 ਮਈ , 2017 ਦਿਨ ਸ਼ਨਿੱਚਰਵਾਰ ਬਾਅਦ ਦੁਪਿਹਰ 12:30 ਵਜੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਾਸਿਕ ਇੱਕਠ ਹੋਇਆ । ਜਿਸ ਵਿੱਚ ਡਾਇਰੈਕਟਰ ਬਿਕੱਰ ਸਿੰਘ ਖੋਸਾ ਦੀ ਦੂਸਰੀ ਪੁਸਤਕ ( ਕਹਾਣੀ ਸੰਗ੍ਰਿਹ ) ‘ ਨਿੱਕੀ ਨਿੱਕੀ ਵਾਟ’ ਰਿਲੀਜ਼ ਕੀਤੀ ਗਈ । ਸਟੇਜ ਦੀ ਕਾਰਵਾਈ ਸਭਾ ਦੇ ਸਕਤੱਰ ਪ੍ਰਿਤਪਾਲ ਗਿੱਲ ਵਲੋਂ ਬਹੁਤ ਸਲੀਕੇ ਨਾਲ ਨਿਭਾਈ ਗਈ । ਸ਼ੋਕ ਮਤੇ ਵਿੱਚ ਹਰੀ ਸਿੰਘ ਦਿਲਬਰ ਨੂੰ ਸ਼ਰਧਾਜਲੀ ਦਿੱਤੀ ਗਈ। ਕੁੱਝ ਸੂਚਨਾਵਾਂ ਸਾਝੀਆਂ ਕਰਨ ਤੋਂ ਬਾਅਦ ਪ੍ਰਧਾਨਗੀ ਮੰਡਲ ਵਿੱਚ ਮੀਤ ਪ੍ਰਧਾਨ ਮਨਜੀਤ ਮੀਤ , ਲੇਖਕ ਡਾਇਰੈਕਟਰ ਬਿਕੱਰ ਸਿੰਘ ਖੋਸਾ ਸਟੇਜ ਤੇ ਸ਼ੁਸ਼ੋਬਤ ਹੋਏ । ਇਹ ਸਮਾਗਮ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ । ਟਰੋਂਟੋ ਤੋਂ ਆਏ ਮਹਿਮਾਨ ਸ਼ਾਇਰ ਕੁਲਵਿੰਦਰ ਸਿੰਘ ਖਹਿਰਾ ਨੇ ਖ਼ਾਸ ਤੌਰ ਤੇ ਸ਼ਿਰਕਤ ਕੀਤੀ ।

ਸਮਾਗਮ ਦਾ ਆਰੰਭ ਜੀਵਨ ਰਾਮਪੁਰੀ ਦੀ ਕਵਿਤਾ ਨਾਲ ਹੋਇਆ,ਦਲਜੀਤ ਕਲਿਆਣ ਪੁਰੀ ਕਵਿਤਾ, ਇੰਦਰਜੀਤ ਧਾਮੀ ( ਕਵਿਤਾ ) ,ਰੇਡੀਓ ਹੋਸਟ ਕੁਲਜੀਤ ਵਲੋਂ ਕਿਤਾਬ ਉਪਰ ਪਰਚਾ ਪੜ੍ਹਿਆ ਗਿਆ । ਜਰਨੈਲ ਸਿੰਘ ਸੇਖਾ , ਸੁਰਿੰਦਰ ਪਾਲ ਕੌਰ ਬਰਾੜ, ਹਰਭਜਨ ਸਿਘ ਮਾਂਗਟ, ਇੰਦਰਜੀਤ ਕੌਰ ਸਿੱਧੂ, ਦਰਸ਼ਨ ਸੰਘਾ ਵਲੋਂ ਕਿਤਾਬ ਉਪਰ ਚਰਚਾ ਕੀਤੀ ਗਈ, ਸੰਖੇਪ ਸਹਿਤ ਪਰਚੇ ਪੜ੍ਹੇ ਗਏ ਅਤੇ ਲੇਖਕ ਦੀ ਕਹਾਣੀ ਦੀ ਸ਼ਲਾਘਾ ਕੀਤੀ ਗਈ। ਸੁਰਜੀਤ ਸਿੰਘ ਮਾਧੋਪੁਰੀ ਵਲੋਂ ਲੇਖਕ ਦੀ ਇੱਕ ਰਚਨਾ ਤਰਨੁਮ ਵਿੱਚ ਪੇਸ਼ ਕੀਤੀ ਗਈ । ਸੁੱਖੀ ਬਾਠ ਨੇ ਲੇਖਕ ਨੂੰ ਵਧਾਈ ਦਿੱਤੀ ਗਈ ਅਤੇ ‘ਪੰਜਾਬ ਭਵਨ’ ਵਲੋਂ ਪੰਜਾਬੀ ਮੈਗਜ਼ੀਨ ‘ਪੰਜਾਬ ਭਵਨ ਸੁੰਗਧੀਆਂ’ ਸਥਾਪਤ ਕਰਨ ਅਤੇ ਕੁੱਝ ਹੋਰ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਗਈ । ਡਾਇਰੈਕਟਰ ਦਰਸ਼ਨ ਸੰਘਾ ( ਬੋਲੀਆਂ ) , ਸੁੱਚਾ ਸਿੰਘ ਕਲੇਰ ਵਲੋਂ ਲੇਖਕ ਨੂੰ ਵਧਾਈ ਦਿੱਤੀ ਗਈ । ਡਾਇਰੈਕਟਰ ਬਿਕੱਰ ਸਿੰਘ ਖੋਸਾ ਵਲੋਂ ਆਪਣੀ ਪੁਸਤਕ (ਕਹਾਣੀ ਸੰਗ੍ਰਹਿ) ‘ਨਿੱਕੀ ਨਿੱਕੀ ਵਾਟ’ ਬਾਰੇ ਸੰਖੇਪ ਸਹਿਤ ਜਾਣਕਾਰੀ ਦਿੱਤੀ ਗਈ ।
ਉਪਰੰਤ ਡਾਇਰੈਕਟਰਜ਼, ਸਭਾ ਦੇ ਮੀਤ ਪ੍ਰਧਾਨ -ਮਨਜੀਤ ਮੀਤ, ਸੁੱਖੀ ਬਾਠ , ਜਿਨ੍ਹਾਂ ਕਿਤਾਬ ਉਪਰ ਚਰਚਾ ਅਤੇ ਪਰਚੇ ਪੜ੍ਹੇ ਸਭ ਦੀ ਹਾਜ਼ਰੀ ਵਿੱਚ ਪੁਸਤਕ ‘ਨਿੱਕੀ ਨਿੱਕੀ ਵਾਟ’ ਤਾਲੀਆਂ ਦੀ ਖਣ-ਖਨਾਹਟ ਵਿੱਚ ਰਿਲੀਜ਼ ਕੀਤੀ ਗਈ । ‘ਪੰਜਾਬ ਭਵਨ’ ਵਲੋਂ ਸੁੱਖੀ ਬਾਠ ਅਤੇ ਕੁਵਿੰਦਰ ਚਾਂਦ ਨੇ ਲੇਖਕ ਨੂੰ ਸਨਮਾਨਿਤ ਕੀਤਾ । ਕਵੀ ਦਰਬਾਰ ਦਾ ਆਰੰਭ ਕ੍ਰਿਸ਼ਨ ਭਨੋਟ ਦੀ ਸੰਵੇਦਨਸ਼ੀਲ ਗ਼ਜ਼ਲ ਨਾਲ ਕੀਤਾ ਗਿਆ, ਬਰਜਿੰਦਰ ਢਿਲੋਂ ਚੁੱਟਕਲਾ ਅਤੇ ਮਾਂ ਦਿਵਸ ਮੌਕੇ ਕਵਿਤਾ , ਡਾਇਰੈਕਟਰ ਰੁਪਿੰਦਰ ਖੈਰਾ ਰੂਪੀ ਨੇ ਮਾਂ ਦਿਵਸ ਮੌਕੇ ਆਪਣੀ ਇੱਕ ਰਚਨਾ ‘ ਮਿੱਟੀ ਵਾਜਾਂ ਮਾਰੇ.,,’ਤਰਨੁਮ ਵਿੱਚ ਸਾਂਝੀ ਕੀਤੀ, ਸ਼ਾਹਗੀਰ ਸਿੰਘ ਗਿੱਲ ਨੇ ਲੇਖਕ ਨੂੰ ਵਧਾਈ ਅਤੇ ਇੱਕ ਰਚਨਾ ਸਾਂਝੀ ਕੀਤੀ ,ਹਰਬੰਸ ਕੌਰ ( ਰਚਨਾ ਸਾਂਝੀ ਕੀਤੀ) ਗੁਰਮੀਤ ਸਿੱਧੂ ( ਰਚਨਾ) , ਮਨਜੀਤ ਪਨੇਸਰ ਇੱਕ ਖੂਬਸੂਰਤ ਰਚਨਾ, ਹਰਜਿੰਦਰ ਸਿੰਘ ਚੀਮਾ ( ਔਰਤ ਦਿਵਸ), ਹਰਚੰਦ ਸਿੰਘ ਗਿੱਲ ( ਕਵਿਤਾ ), ਖੁਸ਼ਹਾਲ ਗਲੋਟੀ ( ਮਾਂ ਦਿਵਸ ਤੇ ਕਵਿਤਾ ), ਭਗਵੰਤ ਕੌਰ ( ਕਵਿਤਾ), ਗੁਰਮੇਲ ਬਦੇਸ਼ਾ ( ਕਵਿਤਾ ), ਅਜੀਤ ਸਿੰਘ ਉਪਲ (ਰਚਨਾ ), ਟਰੋਂਟੋ ਤੋ ਆਏ ਮਹਿਮਾਨ ਲੇਖਕ ਕੁਲਵਿੰਦਰ ਸਿੰਘ ਖਹਿਰਾ ਨੇ ਆਪਣੇ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੀਆਂ ਗ਼ਜ਼ਲਾਂ ਸਾਂਝੀਆਂ ਕੀਤੀਆਂ , ਅਮਰਜੀਤ ਕੌਰ ( ਰਚਨਾ ), ਡਾਇਰੈਕਟਰ ਅਮਰੀਕ ਸਿੰਘ ਲੇਲ੍ਹ (ਬਦਲੇ ਦਾ ਬਦਲਾ ), ਅਮਰੀਕ ਪਲਾਹੀ ( ਖੂਬਸੂਰਤ ਰਚਨਾ ), ਰਣਜੀਤ ਸਿੰਘ ਨਿਜੱਰ (ਨੂਰਪੁਰੀ ਦੀ ਯਾਦ ਵਿੱਚ ਕਵਿਤਾ ). ਬਿਕੱਰ ਸਿੰਘ ਖੋਸਾ ਦੇ ਪਰਿਵਾਰ ਵਿੱਚੋਂ ( ਰਮਨਦੀਪ ਸੰਧੂ, ਦੀਪੰਦਰ ਸੰਧੂ, ਪਵਨਦੀਪ ਸੰਧੂ, ਕਵੰਰਪ੍ਰੀਤ ਸਿੱਧੂ, ਬਖ਼ਸ਼ੀਸ਼ ਸਿੱਧੂ, ਗੁਰਮੇਲ ਕੌਰ ਖੋਸਾ ) ਹਾਜ਼ਰ ਸਰੋਤਿਆਂ ਵਿੱਚ ਕੁਵਿੰਦਰ ਚਾਂਦ, ਗੁਰਦੇਵ ਸਿੰਘ ਢਿਲੋਂ, ਗੁਰਮੱਖ ਸਿੰਘ ਮੋਰਿੰਡਾ, ਸਪਿੰਦਰ ਸਿੰਘ ਮੋਰਿੰਡਾ ਅਤੇ ਅਜੀਤ ਕੰਗ ਨੇ ਸ਼ਿਰਕਤ ਕੀਤੀ । ਪ੍ਰਧਾਨਗੀ ਭਾਸ਼ਨ ਵਿੱਚ ਮੀਤ ਪ੍ਰਧਾਨ – ਮਨਜੀਤ ਮੀਤ ਨੇ ਪ੍ਰੋਗਰਾਮ ਨੂੰ ਸਮੇਟਦਿਆਂ ਲੇਖਕ ਨੂੰ ਮੁਬਾਰਕ ਬਾਦ ਦਿੱਤੀ, ਆਪਣੀ ਕਵਿਤਾ (ਆਤਮ ਘਾਤੀ ਬੰਬ .,,) ਸਾਂਝੀ ਕੀਤੀ । ਅੰਤ ਵਿੱਚ ਸਕਤੱਰ ਪ੍ਰਿਤਪਾਲ ਗਿੱਲ ਵਲੋਂ ਸਭ ਦਾ ਧੰਨਵਾਦ ਕੀਤਾ ਅਤੇ ਇਸ ਸਮਾਗਮ ਨੂੰ ਇੱਕ ਸਫ਼ਲ ਸਮਾਗਮ ਦੱਸਿਆ ।

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Ektuhi Gurbani App
Elevate-Visual-Studios
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.