Ad-Time-For-Vacation.png

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮਾਸਿਕ ਮਿਲਣੀ ਵਿੱਚ ਰੂਹਾਨੀ ਪੁਸਤਕ ਦਾ ਰਿਲੀਜ਼ ਸਮਾਗਮ

ਸਰ੍ਹੀ (ਰੂਪਿੰਦਰ ਖੈਰਾ ‘ਰੂਪੀ’ ) ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦਾ ਮਾਸਿਕ ਇਕੱਠ ਮਿਤੀ 14 ਜੁਲਾਈ, 2018 ਸ਼ਨਿੱਚਰਵਾਰ ਬਾਅਦ ਦੁਪਿਹਰ 12:30 ਵਜੇ 7050 120 ਸਟਰੀਟ ਸਰ੍ਹੀ (ਡੈਲਟਾ) ਇੰਡੋਕਨੇਡੀਅਨ ਸੀਨੀਅਰ ਸੈਂਟਰ ਵਿਖੇ ਹੋਇਆ । ਸਭਾ ਦੇ ਸਕੱਤਰ ਪ੍ਰਿਤਪਾਲ ਗਿੱਲ ਵੱਲੋ ਸਟੇਜ ਦਾ ਸੰਚਾਲਨ ਬਾਖ਼ੂਬੀ ਨਿਭਾਇਆ ਗਿਆ । ਇਸ ਸਮਾਗਮ ਵਿੱਚ ਲੇਖਕ ਅਮਰ ਓਛਾਨੀ ਦੀ ਅੰਗਰੇਜ਼ੀ ਭਾਸ਼ਾ ਵਿੱਚ ਅਧਿਆਤਮਿਕ ਪੁਸਤਕ ਦਾ ਲੋਕ ਅਰਪਣ ਕੀਤਾ ਗਿਆ ਜਿਸਦੀ ਜਾਣਕਾਰੀ ਸੰਖੇਪ ਨਾਲ ਪ੍ਰਿਤਪਾਲ ਗਿੱਲ ਵੱਲੋਂ ਦਿੱਤੀ ਗਈ । ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਵਜੋਂ ਹਰਦਮ ਮਾਨ ਅਤੇ ਅਮਰ ਓਛਾਨੀ (ਲੇਖਕ) ਸਟੇਜ ਤੇ ਸੁਸ਼ੋਭਿਤ ਹੋਏ ।
ਸ਼ੋਕ ਮਤੇ ਵਿੱਚ ਰਣਜੀਤ ਸਿੰਘ ਨਿੱਝਰ ਦੀ ਬੇਟੀ ਦੀ ਅਚਾਨਕ ਮੌਤ ਤੇ ਦੁੱਖ ਸਾਂਝਾ ਕੀਤਾ ਗਿਆ । ਆਰੰਭ ਵਿੱਚ ਪਾਲ ਬਿਲਗਾ ਨੇ ਕਵਿਤਾ ਪੇਸ਼ ਕੀਤੀ,ਮਨਜੀਤ ਮੱਲਾ ਨੇ ਤਰਨੁੰਮ ਵਿੱਚ ਗ਼ਜ਼ਲ ਪੇਸ਼ ਕੀਤੀ ਗਈ,ਸਭਾ ਨਾਲ ਲੰਬੇ ਸਮੇਂ ਤੋ ਜੁੜੇ ਕਵੀ ਜੀਵਨ ਰਾਮ ਪੁਰੀ ਨੇ ਅਧਿਆਤਮਿਕ ਕਵਿਤਾ ਪੇਸ਼ ਕੀਤੀ ਗਈ,ਨਿਰਮਲ ਸਿੰਘ ਗਿੱਲ –ਕਵਿਤਾ, ਪ੍ਰਸਿੱਧ ਗ਼ਜ਼ਲ ਗੋ ਰਾਜਵੰਤ ਬਾਗੜੀ ਨੇ ਆਪਣੀ ਗ਼ਜ਼ਲ ਪੇਸ਼ ਕਰਕੇ ਵਾਹ ਵਾਹ ਖੱਟੀ , ਰਣਜੀਤ ਸਿੰਘ ਨਿੱਝਰ ਨੇ ਆਪਣੀ ਬੇਟੀ ਦੀ ਮੌਤ ਦਾ ਦੁੱਖ ਇੱਕ ਸ਼ਬਦ ਨਾਲ ਸਾਂਝਾ ਕੀਤਾ । ਗ਼ਜ਼ਲ ਗੋ ਗੁਰਦਰਸ਼ਨ ਸਿੰਘ ਬਾਦਲ ਨੇ ਆਪਣੀ ਗ਼ਜ਼ਲ ਪੇਸ਼ ਕੀਤੀ । ਉੱਭਰ ਰਹੇ ਪ੍ਰਸਿੱਧ ਗ਼ਜ਼ਲ ਗੋ ਦਵਿੰਦਰ ਗੌਤਮ ਨੇ ਆਪਣੀ ਗ਼ਜ਼ਲ ਤਰਨੁੰਮ ਵਿੱਚ ਸਾਂਝੀ ਕਰਕੇ ਸਰੋਤਿਆਂ ਨੂੰ ਮੋਹ ਲਿਆ ।
ਲੇਖਕ ਅਮਰ ਓਛਾਨੀ ਦੀ ਅੰਗਰੇਜ਼ੀ ਵਿੱਚ ਪੁਸਤਕ ‘ ਇੱਨਰ ਐਕਸਪਲੋਰੇਸ਼ਨਸ ਓਫ਼ ਏ ਸੀਕਰ’ ਉਪਰ ਪੰਜ ਪਰਚੇ ਵਾਰੀ ਵਾਰੀ ਪੜ੍ਹੇ ਗਏ ,ਰਾਜਵੰਤ ਚਿਲਾਨਾ ਵੱਲੋਂ ਬਹੁਤ ਹੀ ਸੰਵੇਦਨਸ਼ੀਲ ਪਰਚਾ ਪੜ੍ਹਿਆ ਗਿਆ, ਊਰਦੁ ਭਾਸ਼ਾ ਦੇ ਉਸਤਾਦ ਕ੍ਰਿਸ਼ਨ ਬੈਕਟਰ ਵੱਲੋਂ ਵਿਸਥਾਰ ਸਹਿਤ ਅਤੇ ਜਾਣਕਾਰੀ ਭਰਪੂਰ ਪਰਚਾ ਪ੍ਹੜਿਆ ਗਿਆ, ਅੰਗਰੇਜ਼ੀ ਭਾਸ਼ਾ ਵਿੱਚ ਟੈਂਰਿਸ ਮੋਰਿਸ( ਡਾਕਟਰ ਬਾਇਲੋਓਜੀ ਡਿਪਾਰਟਮੈਂਟ –ਡਗਲਸ ਕਾਲਿਜ) ਨੇ ਸੰਖੇਪ ਪਰਚਾ ਪੜ੍ਹਿਆ, ਸੀਮਾ ਵਾਸਵਾਨੀ ਨੇ ਹਿੰਦੀ ਵਿੱਚ ਧਾਰਮਿਕ ਗੀਤ ਅਤੇ ਪੁਸਤਕ ਬਾਰੇ ਸਰੋਤਿਆਂ ਨਾਲ ਸਾਂਝ ਪਾਈ ਅਤੇ ਨਾਲਿਨੀ ਭੂਈ ਨੇ ਅੰਗਰੇਜ਼ੀ ਵਿੱਚ ਪਰਚਾ ਪੜ੍ਹਿਆ । ਡਾਇਰੈਕਟਰ ਰੂਪਿੰਦਰ ਖੈਰਾ *ਰੂਪੀ* ਨੇ ਹਿੰਦੀ ਵਿੱਚ ਪੁਸਤਕ ਬਾਰੇ ਕੁੱਝ ਸ਼ਬਦ ਕਹੇ ਅਤੇ ਆਪਣੀ ਸੂਫ਼ੀ ਰੰਗ ਵਿੱਚ ਇੱਕ ਰਚਨਾ ਤਰਨੁੰਮ ਵਿੱਚ ਪੇਸ਼ ਕੀਤੀ । ਪੁਸਤਕ ਦੇ ਲੇਖਕ ਅਮਰ ਓਛਾਨੀ ਨੇ ਆਪਣੀ ਪੁਸਤਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਉਪਰੰਤ ਅਧਿਆਤਮਿਕ ਪੁਸਤਕ “ੀਨਨੲਰ ਓਣਪਲੋਰੳਟੋਿਨਸ ੋਡ ੳ ਸ਼ੲੲਕੲਰ” ਤਾੜੀਆਂ ਦੀ ਗੂੰਜ ਵਿੱਚ ਰਿਲੀਜ਼ ਕੀਤੀ ਗਈ । ਕਵੀ ਦਰਬਾਰ ਜਾਰੀ ਰੱਖਦਿਆਂ ਡਾਇਰੈਕਟਰ ਅਮਰੀਕ ਸਿੰਘ ਲੇਲ੍ਹ (ਕਵਿਤਾ),ਡਾਇਰੈਕਟਰ ਪਲਵਿੰਦਰ ਸਿੰਘ ਰੰਧਾਵਾ ਵੱਲੋਂ ਧਾਰਮਿਕ ਗੀਤ ਤਰਨੁੰਮ ਵਿੱਚ ਪੇਸ਼ ਕੀਤਾ ਗਿਆ,ਪ੍ਰਸਿੱਧ ਕਵਿਤਰੀ ਗੁਰਮਿੰਦਰ ਸਿੱਧੂ ਨੇ ਆਪਣੀ ਪ੍ਰਭਾਵਸ਼ਾਲੀ ਕਵਿਤਾ ਪੇਸ਼ ਕੀਤੀ, ਹਰਜੀਤ ਬੱਸੀ (ਕਵਿਤਾ), ਕੇਸਰ ਸਿੰਘ ਕੂਨਰ (ਵਿਚਾਰ), ਸਰੁਜੀਤ ਕਲਸੀ ਨੇ ਕੁੱਝ ਵਿਚਾਰ ਪੇਸ਼ ਕੀਤੇ। ਹਾਜ਼ਰ ਸਰੋਤਿਆਂ ਵਿੱਚ ਕਰਨਲ ਹਰਜੀਤ ਬੱਸੀ,ਨਿਰਮਲ ਸਿੰਘ ਗਰੇਵਾਲ ,ਗਿਰਧਾ ਵਾਸਵਾਨੀ,ਸੁਰਿੰਦਰ ਹਾਂਡਾ,ਭਾਰਤ ਪਾਲ ਗੋਈ, ਜੋਤੀ ਰਾਓ, ਨਿਰਮਲ, ਸ਼ਾਮ ਨਿਰਵਾਨੀ, ਅਰਜਨ ਸੁਰੋਟਾ, ਨਿਰਮਲ ,ਆਰਤੀ ਜੈਨ, ਮੁੰਨੀ, ਮੋਹਨ ਹਿੰਗੋਰੀਅਨ, ਵਿਨੈ ਪੰਜਾਬੀ,ਮਨਜੀਤ ਮਲ੍ਹਾ, ਅੰਮ੍ਰਿਤ ਚਿਲਾਨਾ, ਨਰਿੰਦਰ ਨਗਾਨੀ, ਕ੍ਰਿਸ਼ ਨਗਰਾਨੀ, ਮੁਕੇਸ਼ ਦੂਰੁ, ਪ੍ਰਿਆ ਭੋਵਾਨੀ, ਗੁਰਮੇਲ ਬਦੇਸ਼ਾ, ਦੀਪਕ ਮਠਾਰੂ, ਪਰਮਜੀਤ ਭੂਈ, ਹਰਪਾਲ ਸਿੰਘ ਬਰਾੜ, ਕੇਸਰ ਸਿੰਘ ਕੂਨਰ, ਗੁਰਬਚਨ ਸਿੰਘ ਬਰਾੜ, ਆਨੰਦ ਸਚੀਨ ।
ਅੰਤ ਵਿੱਚ ਸਭਾ ਦੇ ਮੀਤ ਪ੍ਰਧਾਨ ਹਰਦਮ ਸਿੰਘ ਮਾਨ ਜੋ ਕਿ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਵੱਲੋਂ ਪ੍ਰਭਾਵਸ਼ਾਲੀ ਪ੍ਰਧਾਨਗੀ ਭਾਸ਼ਨ ਦਿੱਤਾ ਗਿਆ ਅਤੇ ਆਪਣੀ ਇੱਕ ਗ਼ਜ਼ਲ ਵੀ ਪੇਸ਼ ਕੀਤੀ ਗਈ । ਚਾਹ ਪਾਣੀ ਦਾ ਖ਼ਾਸ ਪ੍ਰਬੰਧ ਲੇਖਕ ਦੇ ਪਰਿਵਾਰ ਵੱਲੋ ਕੀਤਾ ਗਿਆ ਜਿਸਦਾ ਸਭ ਨੇ ਆਨੰਦ ਮਾਣਿਆ । ਇਹ ਸਮਾਗਮ ਇੱਕ ਦਿੱਲਚਸਪ ਪ੍ਰੋਗਰਾਮ ਹੋ ਨਿਬੜਿਆ। ਸਕੱਤਰ ਪ੍ਰਿਤਪਾਲ ਗਿੱਲ ਨੇ ਅੰਤ ਵਿੱਚ ਪ੍ਰੋਗਰਾਮ ਨੂੰ ਸਮੇਟਦਿਆਂ ਸਭ ਦਾ ਧੰਨਵਾਦ ਕੀਤਾ ।

Share:

Facebook
Twitter
Pinterest
LinkedIn
matrimonail-ads
On Key

Related Posts

Ektuhi Gurbani App
Elevate-Visual-Studios
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.