ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਸਮਰਾਲਾ ਦੀ ਮੀਟਿੰਗ ਪਿੰਡ ਝੜੌਦੀ ਵਿਖੇ ਪ੍ਰਧਾਨ ਨਿੱਕਾ ਸਿੰਘ ਖੇੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ‘ਚ ਕਿਸਾਨੀ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਪ੍ਰਧਾਨ ਖੇੜਾ ਨੇ ਖੇਤੀ ਸੰਕਟ, ਧੰਦੇ ਨੂੰ ਬਚਾਉਣ ਲਈ ਵਿਚਾਰ ਪੇਸ਼ ਕਰਦਿਆਂ ਕਿਹਾ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਪਾਏ ਪਰਚਿਆਂ ਨੂੰ ਰੱਦ ਕੀਤਾ ਜਾਵੇ, ਕਿਸਾਨਾਂ ਨੂੰ ਡਾ. ਸਵਾਮੀਨਾਥਨ ਕਮਿਸ਼ਨ ਅਨੁਸਾਰ ਫਸਲਾਂ ਦੇ ਭਾਅ ਮਿੱਥੇ ਜਾਣ, ਸਰਕਾਰ ਖੇਤਾਂ ‘ਚੋਂ ਪਰਾਲੀ ਬਾਹਰ ਕੱਢਣ ਲਈ ਲੋੜੀਂਦਾ ਖਰਚ 6 ਹਜ਼ਾਰ ਪ੍ਰਤੀ ਏਕੜ ਦੇਵੇ। ਉਨਾਂ੍ਹ ਕਿਹਾ ਕਿ ਬਿ੍ਟਿਸ਼ ਸਾਮਰਾਜ ਤੋਂ ਭਾਰਤ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਲੜਨ ਵਾਲੇ ਗਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਉਨ੍ਹਾਂ ਦੇ ਸਾਥੀ ਗਦਰੀ ਸ਼ਹੀਦਾਂ ਦੀ ਯਾਦ ‘ਚ ਸੀਪੀਆਈ (ਐੱਮ) ਵੱਲੋਂ 16 ਨਵੰਬਰ ਨੂੰ ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ‘ਚ ਸਾਥੀ ਭਾਗ ਲੈਣਗੇ।

ਇਸ ਮੌਕੇ ਹਰਦੇਵ ਸਿੰਘ ਬਾਗ, ਪ੍ਰਕਾਸ਼ ਸਿੰਘ ਉਦੋਵਾਲ, ਨਾਯਰ ਸਿੰਘ ਮੁਗਲੇਵਾਲ, ਚਤਰ ਸਿੰਘ ਲੁਬਾਣਗੜ੍ਹ, ਅਸ਼ੋਕ ਖੇੜਾ, ਿਛੰਦਰਪਾਲ ਸਿੰਘ ਝੜੌਦੀ, ਜੋਗਿੰਦਰ ਸਿੰਘ ਰਹੀਮਾਬਾਦ, ਜਸਵਿੰਦਰ ਸਿੰਘ, ਬਾਗ ਸਿੰਘ, ਅਮਰ ਸਿੰਘ, ਲੱਲਣ ਪਾਸਵਾਨ, ਚੰਦਰ ਮੋਹਨ, ਪਿੰ੍ਸ ਖੇੜਾ ਵੀ ਮੌਜੂਦ ਸਨ।