ਜਾਗਰਣ ਸੰਵਾਦਦਾਤਾ, ਨੋਇਡਾ : ਸੈਕਟਰ-126 ਕੋਤਵਾਲੀ ਪੁਲਿਸ ਨੇ ਐਤਵਾਰ ਨੂੰ ਸੈਕਟਰ-94 ਸਥਿਤ ਸੁਪਰਨੋਵਾ ਸੁਸਾਇਟੀ ‘ਚ ਪਹੁੰਚ ਕੇ ਪਤਨੀ ਨਾਲ ਕੁੱਟਮਾਰ ਦੇ ਮਾਮਲੇ ‘ਚ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਬਾਰੇ ਜਾਣਕਾਰੀ ਹਾਸਲ ਕੀਤੀ। ਉੱਥੇ ਹੀ ਘਟਨਾ ਨਾਲ ਸਬੰਧਤ ਜਾਣਕਾਰੀ ਹਾਸਲ ਕੀਤੀ ਤੇ ਸੀਸੀਟੀਵੀ ਫੁਟੇਜ ਦੇਖੀ। ਪੁਲਿਸ ਨੂੰ ਵਿਵੇਕ ਦੀ ਪਤਨੀ ਦੀ ਮੈਡੀਕਲ ਰਿਪੋਰਟ ਮਿਲ ਗਈ ਹੈ। ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।
ਗਾਜ਼ੀਆਬਾਦ ਦੇ ਵੈਭਵ ਨੇ 14 ਦਸੰਬਰ ਨੂੰ ਆਪਣੀ ਭੈਣ ਨਾਲ ਕੁੱਟਮਾਰ ਕਰਨ ਦੇ ਦੋਸ਼ ‘ਚ ਜੀਜਾ ਵਿਵੇਕ ਬਿੰਦਰਾ ‘ਤੇ ਕੇਸ ਦਰਜ ਕਰਵਾਇਆ ਸੀ। ਬਿੰਦਰਾ ਤੇ ਯਾਨਿਕਾ ਦੇ ਵਿਆਹ ਤੋਂ ਬਾਅਦ ਉਹ ਸੁਪਰਨੋਵਾ ਵੈਸਟ ਰੈਜ਼ੀਡੈਂਸੀ, ਨੋਇਡਾ ‘ਚ ਰਹਿ ਰਹੇ ਹਨ। ਇਲਜ਼ਾਮ ਹੈ ਕਿ ਵਿਵੇਕ ਬਿੰਦਰਾ ਵਿਆਹ ਤੋਂ ਅਗਲੇ ਦਿਨ ਆਪਣੀ ਮਾਂ ਨਾਲ ਲੜਾਈ ਕਰ ਰਿਹਾ ਸੀ।
ਜਦੋਂ ਯਾਨਿਕ ਨੇ ਇਸ ਮਾਮਲੇ ਨੂੰ ਲੈ ਕੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਵਿਵੇਕ ਨੇ ਉਸ ਨੂੰ ਕਮਰੇ ‘ਚ ਬੰਦ ਕਰ ਦਿੱਤਾ। ਵਿਵੇਕ ਨੇ ਗਾਲ੍ਹਾਂ ਕੱਢਦੇ ਹੋਏ ਯਾਨਿਕਾ ਦੀ ਕੁੱਟਮਾਰ ਕੀਤੀ। ਕੁੱਟਮਾਰ ਕਾਰਨ ਯਾਨਿਕਾ ਦੇ ਪੂਰੇ ਸਰੀਰ ‘ਤੇ ਜ਼ਖ਼ਮ ਹਨ। ਕੰਨਾਂ ਤੋਂ ਸੁਣ ਨਹੀਂ ਰਿਹਾ। ਸੋਮਵਾਰ ਨੂੰ ਵਿਵੇਕ ਯਾਨਿਕਾ ਦਾ ਪਰਿਵਾਰ ਪੁਲਿਸ ਅਧਿਕਾਰੀਆਂ ਨੂੰ ਮਿਲਣਗੇ ਤੇ ਜਲਦੀ ਜਾਂਚ ਦੀ ਮੰਗ ਕਰਨਗੇ।
ਵਿਵੇਕ ਬਿੰਦਰਾ ਦਾ ਮੋਟੀਵੇਸ਼ਨਲ ਸਪੀਕਰ ਸੰਦੀਪ ਮਹੇਸ਼ਵਰੀ ਨਾਲ ਵਿਵਾਦ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਸੰਦੀਪ ਨੇ ਵੱਡੇ ਘੁਟਾਲੇ ਦਾ ਪਰਦਾਫਾਸ਼ ਨਾਂ ਦਾ ਵੀਡੀਓ ਜਾਰੀ ਕੀਤਾ ਸੀ। ਇਸ ‘ਚ ਬਿੰਦਰਾ ‘ਤੇ ਮਲਟੀ-ਲੇਵਲ ਮਾਰਕੀਟਿੰਗ ਵਰਗਾ ਕੋਰਸ ਚਲਾਉਣ ਦਾ ਦੋਸ਼ ਸੀ। ਦੋਸ਼ ਲਾਇਆ ਗਿਆ ਸੀ ਕਿ ਵਿਦਿਆਰਥੀਆਂ ਨੂੰ ਬਿਜ਼ਨੈੱਸ ਸਿਖਾਉਣ ਦੇ ਨਾਂ ‘ਤੇ ਮੋਟੀ ਰਕਮ ਵਸੂਲੀ ਜਾ ਰਹੀ ਹੈ। ਬਿੰਦਰਾ ਨੇ ਆਪਣੇ ਯੂਟਿਊਬ ਚੈਨਲ ‘ਤੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਜੂਨ 2022 ‘ਚ ਬਿੰਦਰਾ ਨੂੰ ਆਪਣੀ ਇਕ ਵੀਡੀਓ ‘ਚ ਗੁਰੂ ਗੋਬਿੰਦ ਸਿੰਘ ਦੇ ਐਨੀਮੇਟਿਡ ਚਿੱਤਰਣ ਨੂੰ ਲੈ ਕੇ ਸਿੱਖ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।


