ਕੀ ਯੋਗ ਨਾਲ ਮਹਿੰਗਾਈ ਦੂਰ ਹੋਵੇਗੀ: ਸ਼ਿਵ ਸੈਨਾ :
ਮੁੰਬਈ:-: ਕੇਂਦਰ ਦੀ ਸੱਤਾ ‘ਚ ਭਾਈਵਾਲ ਸ਼ਿਵ ਸੈਨਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਕਾਰ ਮਹਾਂਰਾਸ਼ਟਰ ‘ਚ ਸ਼ਬਦੀ ਜੰਗ ਜਾਰੀ ਹੈ। ਦੋਹਾਂ ਪਾਰਟੀਆਂ ਦੇ ਰਸਾਲਿਆਂ ‘ਚ ਅੱਜ ਇਕ-ਦੂਜੇ ਵਿਰੁਧ ਸ਼ਬਦੀ ਤੀਰ ਛੱਡੇ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਲਾਉਂਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਯੋਗ ਅਪਨਾਉਣ ਨਾਲ ਕੀ ਲੋਕਾਂ ਨੂੰ ਮਹਿੰਗਾਈ ਦੇ ਦਰਦ ਤੋਂ ਰਾਹਤ ਮਿਲੇਗੀ?



