ਕੀ ਮੱਛਰ ਦੇ ਕੱਟਣ ਨਾਲ ਫੈਲ ਸਕਦੈ ਕੋਰੋਨਾ ਵਾਇਰਸ? ਜਾਣੋ WHO ਨੇ ਕੀ ਕਿਹਾ

ਨਵੀਂ ਦਿੱਲੀ : ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਓਧਰ, ਮੌਸਮ ਦੇ ਬਦਲਣ ਨਾਲ ਮੱਛਰਾਂ ਦੀ ਵੀ ਵਾਪਸੀ ਹੋ ਗਈ ਹੈ। ਹੁਣ ਅਜਿਹੇ ਵਿਚ ਕਈ ਲੋਕਾਂ ਦੇ ਮਨ ਵਿਚ ਸਵਾਲ ਪੈਦਾ ਹੋ ਰਿਹਾ ਹੈ ਕਿ ਮੱਛਰਾਂ ਕਾਰਨ ਵੀ ਕੋਰੋਨਾ ਵਾਇਰਸ ਫੈਲ ਸਕਦਾ ਹੈ। ਸੰਕ੍ਰਮਿਤ ਵਿਅਕਤੀ ਦਾ ਖੂਨ ਚੂਸਣ ਤੋਂ ਬਾਅਦ ਜੇਕਰ ਮੱਛਰ ਕਿਸੇ ਤੰਦਰੁਸਤ ਵਿਅਕਤੀ ਨੂੰ ਕੱਟੇਗਾ ਤਾਂ ਕੋਰੋਨਾ ਵਾਇਰਸ ਫੈਲੇਗਾ ਜਾਂ ਨਹੀਂ?

PunjabKesari

ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਦਾ ਕਹਿਣਾ ਹੈ ਕੁਝ ਵਾਇਰਸ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਮੱਛਰ ਤੇ ਹੋਰ ਕੀੜੇ-ਮਕੌੜੇ ਆਪਣੇ ਨਾਲ ਲੈ ਜਾਂਦੇ ਹਨ ਪਰ ਕੋਰੋਨਾ ਵਾਇਰਸ ਉਨ੍ਹਾਂ ਵਿਚੋਂ ਇਕ ਨਹੀਂ ਲੱਗਦਾ। ਇਸ ਲਈ ਮੱਛਰ ਦੇ ਕੱਟਣ ਨਾਲ ਨਹੀਂ ਫੈਲ ਸਕਦਾ।

PunjabKesari

ਕੈਨੇਡਾ ਦੀ ਯੂਨੀਵਰਸਿਟੀ ਆਫ ਮੈਨੀਟੋਬਾ ਵਿਖੇ ਮਾਈਕਰੋਬਾਇਓਲੋਜੀ ਤੇ ਛੂਤ ਦੀਆਂ ਬਿਮਾਰੀਆਂ ਦੇ ਰਿਸਰਚ ਮੁਖੀ ਜੇਸਨ ਕਿਨਾਰਚੁਕ ਦਾ ਕਹਿਣਾ ਹੈ ਕਿ ਮੱਛਰ ਅਜਿਹੀ ਚੀਜ਼ ਨਹੀਂ ਜਿਸ ਬਾਰੇ ਸਾਨੂੰ ਚਿੰਤਾ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ, ਜਿਸ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਜਾ ਸਕੇ ਕਿ ਕੋਰੋਨਾ ਵਾਇਰਸ ਮੱਛਰ ਦੇ ਕੱਟਣ ਨਾਲ ਫੈਲ ਸਕਦਾ ਹੈ। ਉੱਥੇ ਹੀ, ਭਾਰਤ ਦੇ ਕੇਂਦਰੀ ਸਿਹਤ ਮੰਤਰਾਲਾ ਨੇ ਵੀ ਹਾਲ ਹੀ ਵਿਚ ਕਿਹਾ ਸੀ ਕਿ ਕੋਰੋਨਾ ਵਾਇਰਸ ਮੱਛਰ ਦੇ ਕੱਟਣ ਨਾਲ ਨਹੀਂ ਫੈਲ ਸਕਦਾ। ਮੰਤਰਾਲਾ ਨੇ ਕਿਹਾ ਕਿ ਸਿਰਫ ਕੋਵਿਡ-19 ਦੇ ਲੱਛਣ ਵਾਲੇ ਲੋਕ ਹੀ ਬਿਮਾਰੀ ਫੈਲਾ ਸਕਦੇ ਹਨ।

PunjabKesari

ਨਿਊ ਸਾਊਥ ਵੇਲਜ਼ (ਐੱਨ. ਐੱਸ. ਡਬਲਿਊ.) ਹੈਲਥ ਪੈਥੋਲੋਜੀ ਦੀ ਰਿਪੋਰਟ ਵਿਚ ਡਾ. ਕੈਮਰਨ ਵੈਬ ਨੇ ਵੀ ਦਾਅਵਾ ਕੀਤਾ ਹੈ ਕਿ ਮੱਛਰਾਂ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ ਹੈ। ਇਹ ਰੈਸਪੀਰੇਟਰੀ ਵਾਇਰਸ ਹੈ, ਜੋ ਖੰਘ ਅਤੇ ਛਿੱਕਾਂ ਨਾਲ ਦੂਜੇ ਵਿਚ ਫੈਲਦਾ ਹੈ। ਕੈਮਰਨ ਨੇ ਕਿਹਾ ਕਿ ਮੱਛਰ ਸਿਰਫ ਡੇਂਗੂ, ਪੀਲਾ ਬੁਖਾਰ, ਚਿਕਨਗੁਨੀਆ ਤੇ ਜ਼ੀਕਾ ਵਾਇਰਸ ਫੈਲਾ ਸਕਦੇ ਹਨ ਪਰ ਕੁਝ ਵਾਇਰਸ ਉਨ੍ਹਾਂ ਦੀ ਪਕੜ ਤੋਂ ਬਾਹਰ ਹਨ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

ਸਰੀ ‘ਚ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ

ਇਤਿਹਾਸਕਾਰ ਸੋਹਣ ਸਿੰਘ ਪੂੰਨੀ ਨੂੰ ‘ਆਨਰੇਰੀ ਡਾਕਟਰੇਟ’ ਡਿਗਰੀ ਦੇਣ ਪੁਰਜ਼ੋਰ ਮੰਗ ਉੱਠੀ ਸਰੀ  (ਰਣਜੀਤ ਸਿੰਘ ਸੰਘੇੜਾ)  ਗ਼ਦਰ ਮੈਮੋਰੀਅਲ ਸੁਸਾਇਟੀ ਆਫ਼ ਬੀਸੀ ਕੈਨੇਡਾ ਵੱਲੋਂ, ਉੱਘੇ ਇਤਿਹਾਸਕਾਰ

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.