ਸਰਵਣ ਸਿੰਘ ਭੰਗਲਾਂ, ਸਮਰਾਲਾ : ਕਿੰਡਰ ਗਾਰਟਨ ਸਕੂਲ ‘ਚ ਦੁਸਹਿਰੇ ਦਾ ਤਿਉਹਾਰ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਵਿਦਿਆਰਥੀਆਂ ਨਾਲ ਮਿਲ ਕੇ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਰਾਵਣ, ਮੇਘਨਾਧ ਤੇ ਕੁੰਭਕਰਨ ਦੇ ਪੁਤਲੇ ਤਿਆਰ ਕੀਤੇ ਤੇ ਸਕੂਲ ‘ਚ ਰੰਗਾਰੰਗ ਪੋ੍ਗਰਾਮ ਵੀ ਪੇਸ਼ ਕੀਤਾ।

ਬੱਚਿਆਂ ਨੇ ਭਗਵਾਨ ਸ਼੍ਰੀ ਰਾਮ, ਸੀਤਾ ਮਾਤਾ ਤੇ ਹਨੂੰਮਾਨ ਜੀ ਦੇ ਪਹਿਰਾਵੇ ਪਾ ਕੇ ਮਾਹੌਲ ਨੂੰ ਦੁਸਹਿਰੇ ਦੀ ਰੰਗਤ ਦਿੱਤੀ ਤੇ ਇਨ੍ਹਾਂ ਦੀਆਂ ਮੂਰਤੀਆਂ ਬਣਾ ਕੇ ਪ੍ਰਦਰਸ਼ਨੀ ਲਗਾਈ। ਸਕੂਲ ਡਾਇਰੈਕਟਰ ਸਰਬਜੀਤ ਕੌਰ ਤੇ ਪਿੰ੍ਸੀਪਲ ਰਣਜੋਤ ਕੌਰ ਨੇ ਬੱਚਿਆਂ ਨੂੰ ਇਸ ਦਿਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਤੇ ਦੱਸਿਆ ਜੇਕਰ ਦੁਨੀਆ ‘ਚ ਅਸੀਂ ਹਮੇਸ਼ਾ ਸੱਚ ਦਾ ਸਾਥ ਦੇਈਏ ਤਾਂ ਨੇਕੀ ਦੀ ਬਦੀ ਉਪਰ ਹਮੇਸ਼ਾ ਹੀ ਜਿੱਤ ਹਾਸਲ ਹੁੰਦੀ ਹੈ।

ਇਸ ਲਈ ਸਾਨੂੰ ਸਾਰਿਆਂ ਨੂੰ ਦੁਸਹਿਰੇ ਦੇ ਤਿਉਹਾਰ ਤੋਂ ਵੱਡੀ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ। ਸਕੂਲ ਦੇ ਚੇਅਰਮੈਨ ਐਡਵੋਕੇਟ ਦਲਜੀਤ ਸਿੰਘ ਸ਼ਾਹੀ ਨੇ ਸਾਰਿਆਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਵੀ ਬੱਚਿਆਂ ਨਾਲ ਮਿਲ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ ਗਿਆ।