Ad-Time-For-Vacation.png

ਕਿਸ ਲਈ ਧੰਨਵਾਦ ਰੈਲੀ? ਪਿਛਲੇ ਚਾਰ ਸਾਲਾਂ ਵਿੱਚ ਸੈਂਕੜੇ ਕਿਸਾਨਾਂ ਦੀ ਮੌਤਾਂ ਨੂੰ ਭੁੱਲ ਗਏ ਹੋ?’

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟਵਿੱਟਰ ਉੱਤੇ ਲੋਕ ਆਪਣੀ ਗੱਲ ਕਹਿ ਰਹੇ ਹਨ।ਸੋਸ਼ਲ ਮੀਡੀਆ ਖ਼ਾਸ ਤੌਰ ‘ਤੇ ਮਾਇਕ੍ਰੋ ਬਲੌਗਿੰਗ ਸਾਈਟ ਟਵਿੱਟਰ ‘ਤੇ ਹਰ ਖ਼ੇਤਰ ਤੋਂ ਲੋਕ ਆਪਣੇ-ਆਪਣੇ ਟਵੀਟ ਰਾਹੀਂ ‘ਧੰਨਵਾਦ ਦਾ ਡਰਾਮਾ’ ਹੈਸ਼ਟੈਗ ਨਾਲ ਵਿਚਾਰ ਰੱਖ ਰਹੇ ਹਨ।
ਅਭਿਜੀਤ ਆਪਣੇ ਟਵੀਟ ‘ਚ ਲਿਖਦੇ ਹਨ, ”ਕੀ ਤੁਹਾਨੂੰ ਪਤਾ ਹੈ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤਾ ਗਿਆ ਵਾਧਾ ਕਿਸਾਨਾਂ ਦੀਆਂ ਵੋਟਾਂ ਲੈਣ ਲਈ ਕੀਤਾ ਗਿਆ ਹੈ ਨਾ ਕਿ ਕੁਝ ਹੋਰ।’ਅਵਿਨਾਸ਼ ਸ਼ਾਹੀ ਆਪਣੇ ਟਵੀਟ ‘ਚ ਲਿਖਦੇ ਹਨ, ”ਕਿਸਾਨਾਂ ਲਈ 200 ਰੁਪਏ ਦਾ ਵਾਧਾ ਮਹਿਜ਼ ਦਿਮਾਗ ਸਾਫ਼ ਕਰਨ ਵਾਂਗ ਹੈ।”ਮੀਨਾਕਸ਼ੀ ਗੋਸਵਾਮੀ ਨੇ ਆਪਣੇ ਟਵੀਟ ‘ਚ ਲਿਖਿਆ, ”ਨਰਿੰਦਰ ਮੋਦੀ ਅਤੇ ਅਕਾਲੀ ਦਲ ਦੇ ਕਾਰਜ ਕਾਲ ਵਿੱਚ ਕਿਸਾਨ ਸਭ ਤੋਂ ਵੱਧ ਪ੍ਰੇਸ਼ਾਨ ਹੋ ਰਹੇ ਹਨ।”
ਮਿਸਟਿਕ ਗੁਰੂ ਆਪਣੇ ਟਵੀਟ ਵਿੱਚ ਲਿਖਦੇ ਹਨ, ”ਆਖ਼ਰੀ ਵਾਰ ਅਸੀਂ ਇਨ੍ਹਾਂ ਨੂੰ ਪੰਜਾਬ ਵਿੱਚ 2017 ਦੌਰਾਨ ਪੰਜਾਬ ਚੋਣਾਂ ਸਮੇਂ ਦੇਖਿਆ ਸੀ।”
ਗੀਤੀਕਾ ਸਵਾਮੀ ਨੇ ਆਪਣੇ ਟਟੀਵ ਵਿੱਚ ਲਿਖਿਆ, ”ਇੱਕ ਪਾਸੇ ਕਾਂਗਰਸ ਔਰਤਾਂ ਦੇ ਹੱਕਾਂ ਤੇ ਸਸ਼ਕਤੀਕਰਨ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਦੀ ਨੱਕ ਹੇਠਾਂ ਔਰਤਾਂ ਨਾਲ ਸ਼ੋਸ਼ਣ ਦੇ ਕੇਸ ਸਾਹਮਣੇ ਹਨ।”ਟਵਿੱਟਰ ਯੂਜ਼ਰ ਮੀਨਾਕਸ਼ੀ ਗੋਸਵਾਮੀ ਨੇ ਆਪਣੇ ਟਵੀਟ ਵਿੱਚ ਲਿਖਿਆ, ”ਮੋਦੀ ਸਰਕਾਰ ਦੇ ਆਉਣ ਤੋਂ ਲੈ ਕੇ ਹੁਣ ਤੱਕ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ 41.7 ਫੀਸਦ ‘ਤੇ ਪਹੁੰਚ ਗਿਆ ਹੈ।’
ਅਨੁਜ ਪ੍ਰਜਾਪਤੀ ਆਪਣੇ ਟਵੀਟ ਵਿੱਚ ਇਸੇ ਅੰਕੜੇ ਦਾ ਜ਼ਿਕਰ ਕਰਦਿਆਂ ਲਿਖਦੇ ਹਨ, ”ਕ੍ਰਾਈਮ ਰਿਕਾਰਡਜ਼ ਬਿਊਰੋ ਦੀ ਰਿਪੋਰਟ ਕਹਿੰਦੀ ਹੈ ਕਿ ਮੋਦੀ ਸਰਕਾਰ ਦੇ ਬਣਨ ਤੋਂ ਬਾਅਦ ਕਿਸਾਨ ਖੁਦਕੁਸ਼ੀਆਂ ਦਾ ਅੰਕੜਾ 41.7 ਫੀਸਦ ਤੱਕ ਪਹੁੰਚ ਗਿਆ ਹੈ। ਕੀ ਇਸ ਲਈ ਅਸੀਂ ਨਰਿੰਦਰ ਮੋਦੀ ਤੇ ਅਕਾਲੀ ਦਲ ਨੂੰ ਧੰਨਵਾਦ ਕਰੀਏ?’ਆਸ਼ੀਸ਼ ਨੇ ਆਪਣੇ ਟਵੀਟ ਵਿੱਚ ਲਿਖਿਆ, ”ਕਿਸ ਲਈ ਧੰਨਵਾਦ ਰੈਲੀ? ਪਿਛਲੇ ਚਾਰ ਸਾਲਾਂ ਵਿੱਚ ਸੈਂਕੜੇ ਕਿਸਾਨਾਂ ਦੀ ਮੌਤਾਂ ਨੂੰ ਭੁੱਲ ਗਏ ਹੋ?”
ਪ੍ਰਿਅੰਕਾ ਨਾਂ ਦੀ ਟਵਿੱਟਰ ਯੂਜ਼ਰ ਨੇ ਆਪਣੇ ਟਵੀਟ ਵਿੱਚ ਲਿਖਿਆ, ”ਕਿਸਾਨ ਖੁਦਕੁਸ਼ੀਆਂ ਨੂੰ ਰੋਕਣ ਲਈ ਕਿਸਾਨਾਂ ਨੂੰ ਖੇਤਾਬਾੜੀ ਨਾਲ ਜੁੜੇ ਸਾਰੇ ਖ਼ਰਚੇ ਦੇਣੇ ਚਾਹੀਦੇ ਹਨ”ਸਾਲੀਆ ਫਰਨਾਂਡੀਸ ਨਾਂ ਦੇ ਟਵਿੱਟਰ ਯੂਜ਼ਰ ਨੇ ਲਿਖਿਆ, ”ਵੋਟ ਬੈਂਕ ਲਈ ਕਿਸਾਨਾਂ ਨਾਲ ਝੂਠੇ ਵਾਅਦੇ ਕਰਨੇ ਬੰਦ ਕਰੋ।”

Share:

Facebook
Twitter
Pinterest
LinkedIn
matrimonail-ads
On Key

Related Posts

ਖੇਡ ਟੂਰਿਜ਼ਮ ਤੋਂ ਇਸ ਤਿਮਾਹੀ ‘ਚ ਸਿਟੀ ਨੂੰ 8 ਮਿਲੀਅਨ ਡਾਲਰ ਦੇ ਆਰਥਿਕ ਲਾਭ ਦੀ ਉਮੀਦ

ਇਸ ਬਸੰਤ ਸਰੀ ਖੇਡ ਸਮਾਗਮਾਂ ‘ਚ 9,000 ਤੋਂ ਵੱਧ ਖਿਡਾਰੀਆਂ ਦੀ ਮੇਜ਼ਬਾਨੀ ਕਰੇਗਾ ਸਰੀ, ਬੀ.ਸੀ. – ਸਰੀ ਇਸ ਬਸੰਤ ਵਿੱਚ ਅੱਠ ਖੇਡ ਟੂਰਨਾਮੈਂਟਾਂ ਵਿੱਚ ਔਸਤਨ 9,300 ਤੋਂ ਵੱਧ ਖਿਡਾਰੀਆਂ ਦਾ ਸਵਾਗਤ

ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿਸਟਰਡ) ਦੀ ਪੁਸਤਕ “ਕਲਮੀ ਰਮਜ਼ਾਂ-4” ਲੋਕ ਅਰਪਣ

ਸਰੀ (ਕੈਨੇਡਾ):-ਬੀਤੇ ਐਤਵਾਰ, ਪੰਜਾਬ ਭਵਨ ਸਰੀ (ਕੈਨੇਡਾ) ਵਿਖੇ ਸਾਹਿਤ ਸਭਾ ਸਰੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਵਿੱਚ, ਪੰਜਾਬੀ ਲਿਖਾਰੀ ਸਭਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.