ਜਗਦੇਵ ਗਰੇਵਾਲ, ਜੋਧਾਂ : ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਪੰਜਾਬੀ ਵਿਭਾਗ ਵੱਲੋਂ ਲੇਖਿਕਾ ਡਾ. ਸਿਮਰਨ ਅਕਸ ਮੁਖੀ ਪੱਤਰਕਾਰੀ ਵਿਭਾਗ ਟੀਪੀਡੀ ਮਾਲਵਾ ਕਾਲਜ ਰਾਮਪੁੁਰਾ ਫੂਲ ਨਾਲ ਰੂਬਰੂ ਪੋ੍ਗਰਾਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਗੁੁਰਪ੍ਰਰੀਤ ਸਿੰਘ ਵੱਲੋਂ ਮੁੱਖ ਮਹਿਮਾਨ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਕਾਲਜ ਦੇ ਪਿੰ੍ਸੀਪਲ ਡਾ. ਕਮਲਜੀਤ ਸਿੰਘ ਸੋਹੀ ਤੇ ਕਾਲਜ ਭਾਸ਼ਾ ਮੰਚ ਦੇ ਅਹੁੁਦੇਦਾਰਾਂ ਨੇ ਮੁੱਖ ਮਹਿਮਾਨ ਨੂੰ ਬੂਟਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ।

ਇਸ ਮੌਕੇ ਡਾ. ਸਿਮਰਨ ਅਕਸ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿਤਾਬਾਂ ਪੜ੍ਹਣੀਆਂ ਬਹੁੁਤ ਜ਼ਰੂਰੀ ਹਨ, ਕਿਉਂਕਿ ਇਨ੍ਹਾਂ ‘ਚ ਜ਼ਿਦੰਗੀ ਧੜਕਦੀ ਹੈ। ਉਨ੍ਹਾਂ ਕਿਹਾ ਕਿਤਾਬਾਂ ਸਾਨੂੰ ਹਨੇਰੇ ਤੋਂ ਸਵੇਰੇ ਵੱਲ ਲੈ ਕੇ ਜਾਂਦੀਆਂ ਹਨ ਤੇ ਕਿਤਾਬਾਂ ਹੀ ਮਨੁੱਖ ਦੇ ਸਿਰਜਣਾ ਦੇ ਗੁੁਣ ਵਿੱਚ ਵਾਧਾ ਕਰਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜ਼ਿੰਦਗੀ ਇਕ ਉਤਰਾਅ ਚੜ੍ਹਾਅ ਦਾ ਨਾਮ ਹੈ।

ਇਸ ਲਈ ਸਾਨੂੰ ਕਦੇ ਵੀ ਹੌਸਲਾ ਨਹੀਂ ਛੱਡਣਾ ਚਾਹੀਦਾ। ਇਸ ਮੌਕੇ ਪੋ੍. ਸੁੁਖਜੀਤ ਕੌਰ, ਦਲਜੀਤ ਕੌਰ, ਗਗਨਦੀਪ ਕੌਰ ਅਤੇ ਭਾਸ਼ਾ ਮੰਚ ਦੇ ਮੰਚ ਦੇ ਮੀਤ ਪ੍ਰਧਾਨ ਜਸਮਨਦੀਪ ਕੌਰ, ਖਾਨ, ਮੋਹਿਤ ਸ਼ਰਮਾ ਤੇ ਮਨਜੋਤ ਸਿੰਘ ਆਦਿ ਹਾਜ਼ਰ ਸਨ।