ਰਿਤੇਸ਼ ਦੇਸ਼ਮੁਖ ਨੇ ਬਹੁਤ ਸਾਰੀਆਂ ਫ਼ਿਲਮਾਂ ਕੀਤੀਆਂ ਹਨ, ਪਰ ਜ਼ਿਆਦਾਤਰ ਉਨ੍ਹਾਂ ਦੀਆਂ ਫਿਲਮਾਂ ਕਾਮੇਡੀ ਪਸੰਦ ਕੀਤੀਆਂ ਗਈਆਂ ਹਨ। ਹੁਣ ਰਿਤੇਸ਼ ਦੀਆਂ ਕਈ ਫਿਲਮਾਂ ਆ ਰਹੀਆਂ ਹਨ, ਜਿਹੜੀਆਂ ਜ਼ਿਆਦਾਤਰ ਕਾਮੇਡੀ ਹੀ ਹਨ। ਨਿਰਦੇਸ਼ਕ ਇੰਦਰ ਕੁਮਾਰ ਦੀ ਫਿਲਮ ‘ਗਰੇਟ ਗਰੈਂਡ ਮਸਤੀ’ ਆ ਰਹੀ ਹੈ, ਜਿਸ ਵਿਚ ਰਿਤੇਸ਼ ਦੇ ਨਾਲ ਵਿਵੇਕ ਉਬਰਾਏ, ਆਫਤਾਬ ਸ਼ਿਵਦਸਾਨੀ, ਓਰਵਸ਼ੀ ਰੌਟੇਲਾ ਆਦਿ ਹਨ। ਇਹ ਫਿਲਮ ਇਸੇ ਮਹੀਨੇ ਸਿਨੇਮੇ ਦਾ ਸ਼ਿੰਗਾਰ ਬਣੇਗੀ। ਨਰਗਿਸ ਫਾਖਰੀ ਦੇ ਨਾਲ ਫਿਲਮ ‘ਬੰਜੋ’ ਵੀ ਆ ਰਹੀ ਹੈ, ਜਿਸ ਵਿਚ ਹਰ ਪ੍ਰਕਾਰ ਦਾ ਮਸਾਲਾ ਹੈ। ਰਵੀ ਯਾਦਵ ਦੇ ਸੰਗੀਤ ਨਿਰਦੇਸ਼ਨ ‘ਚ ਇਸ ਫਿਲਮ ਦਾ ਨਿਰਮਾਣ ਕ੍ਰਿਸ਼ਕਾ ਦਾ ਹੈ। ਰਿਤੇਸ਼ ਦੇਸ਼ਮੁਖ ਅੱਜਕਲ੍ਹ ਮਰਾਠੀ ਫਿਲਮਾਂ ਦਾ ਨਿਰਮਾਣ ਵੀ ਕਰਨ ਲੱਗਾ ਹੈ ਤੇ ਅਭਿਨੈ ਵੀ ਕਰਨ ਲੱਗਾ ਹੈ, ਇਨ੍ਹਾਂ ‘ਚੋਂ ‘ਮੌਲੀ ਮੌਲੀ’ ਖਾਸ ਫਿਲਮ ਹੈ। ਰਿਤੇਸ਼ ਦਾ ਕਹਿਣਾ ਹੈ ਕਿ ਉਸ ਨੂੰ ਕਾਮੇਡੀ ਫ਼ਿਲਮਾਂ ਕਰਕੇ ਬੜਾ ਮਜ਼ਾ ਆਉਂਦਾ ਹੈ ਕਿਉਂਕਿ ਇਨ੍ਹਾਂ ਫ਼ਿਲਮਾਂ ਦੇ ਦਰਸ਼ਕ ਬਹੁਤ ਹਨ। ਹਰ ਕੋਈ ਆਪਣੀ ਟੈਨਸ਼ਨ ਭੁਲਣਾ ਚਾਹੁੰਦਾ ਹੈ। ਉਹ ਖ਼ੁਦ ਵੀ ਕਾਮੇਡੀ ਫਿਲਮਾਂ ਦਾ ਨਿਰਮਾਣ ਕਰਨ ਵਾਲਾ ਹੈ।
![](https://punjabguardian.com/wp-content/uploads/2020/09/2020_9image_17_08_444212115sushantsingh-ll.jpg)
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.