ਕਸ਼ਮੀਰੀਆਂ ਨੂੰ ਭਾਰਤ ਦੇ ਨੇੜੇ ਲਿਆਉਣਾ ਹੈ ਜਾਂ ਪਾਕਿਸਤਾਨ ਦੀ ਗੋਦੀ ਵਿਚ ਸੁਟਣਾ?

(ਫੌਜ ਦੀ ਕੁੱਟ ਨਾਲ ਮਰਿਆ ਪ੍ਰੋਫੈਸਰ)

ਭਾਜਪਾ ਨੇ ਕਸ਼ਮੀਰ ਵਿਚ ਲਗਾਤਾਰ ਗ਼ਲਤ ਬਿਆਨਬਾਜ਼ੀ ਕਰ ਕੇ ਤੇ ਗ਼ਲਤ ਕਦਮ ਚੁੱਕ ਕੇ ਭਾਰਤ ਦੀ ਜਨਤਾ ਨੂੰ ਪੂਰੀ ਤਰ੍ਹਾਂ ਨਿਰਾਸ਼ ਕਰ ਦਿਤਾ ਹੈ। ਅੱਜ ਵਾਣੀ ਦੀ ਮੌਤ ਦੇ 44 ਦਿਨਾਂ ਬਾਅਦ, ਕਸ਼ਮੀਰ ਬੰਦ ਪਿਆ ਹੈ ਤੇ 69 ਮੌਤਾਂ ਹੋ ਚੁਕੀਆਂ ਹਨ। ਬੱਚੇ ਘਰਾਂ ਤੇ ਮੈਦਾਨਾਂ ਤੋਂ ਦੂਰ, ਮਾਨਸਕ ਇਕੱਲਤਾ ਤੇ ਉਦਾਸੀ ਦੇ ਰੋਗੀ ਬਣ ਰਹੇ ਹਨ ਤੇ ਸਾਡੇ ਮੰਤਰੀ ਪਾਕਿਸਤਾਨ ਨੂੰ ਕਸੂਰਵਾਰ ਠਹਿਰਾਉਣ ਦੀ ਬਿਆਨਬਾਜ਼ੀ ਦਾਗ਼ਣ ਵਿਚ ਮਸਰੂਫ਼ ਹਨ। ਅਰੁਣ ਜੇਤਲੀ ਵਲੋਂ ਇਸ ਸਾਰੇ ਕਾਂਡ ਨੂੰ ਇਕ ਭਾਵੁਕ ਮੁੱਦਾ ਬਣਾ ਕੇ ਫ਼ੌਜੀਆਂ ਵਾਸਤੇ ਹਮਦਰਦੀ ਜੁਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਫ਼ੌਜੀ ਅਪਣੀ ਮਰਜ਼ੀ ਨਾਲ ਕਸ਼ਮੀਰ ਵਿਚ ਨਹੀਂ ਹਨ। ਫ਼ੌਜ ਭਾਰਤ ਸਰਕਾਰ ਦਾ ਚਿਹਰਾ ਹੈ ਤੇ ਜੋ ਕੋਈ ਵੀ ਮੁਸ਼ਕਲਾਂ ਝੇਲਦਾ ਹੈ, ਉਹ ਕਸ਼ਮੀਰੀਆਂ ਦੇ ਮਨ ਵਿਚ ਘਰ ਕਰ ਚੁੱਕੇ ਭਾਰਤ ਸਰਕਾਰ ਪ੍ਰਤੀ ਰੋਸ ਕਾਰਨ ਝੇਲਦਾ ਹੈ। ਫ਼ੌਜ ਭਾਰਤ ਸਰਕਾਰ ਦੇ ਆਦੇਸ਼ ‘ਤੇ ਕਸ਼ਮੀਰ ਵਿਚ ਬੈਠੀ ਹੈ। ਸ਼ਹਾਦਤਾਂ ਉਨ੍ਹਾਂ ਦੀ ਫ਼ੌਜੀ ਨੌਕਰੀ ਦਾ ਅਹਿਮ ਹਿੱਸਾ ਹਨ ਤੇ ਇਹ ਸ਼ਹਾਦਤਾਂ ਉਨ੍ਹਾਂ ਨੂੰ ਸਰਕਾਰ ਦੀ ਨੀਤੀ ਕਾਰਨ ਦੇਣੀਆਂ ਪੈ ਰਹੀਆਂ ਹਨ। ਪਰ ਫ਼ੌਜ ਅਪਣੀ ਇਕ-ਇਕ ਸ਼ਹਾਦਤ ਦਾ ਬਦਲਾ ਆਮ ਕਸ਼ਮੀਰੀਆਂ ਤੋਂ ਲੈਂਦੀ ਹੈ। ਤਿੰਨ ਅੱਤਵਾਦੀ ਤਾਂ ਮਾਰੇ ਹੀ ਗਏ ਪਰ ਜਿਸ ਤਰ੍ਹਾਂ ਪਿਛਲੇ ਹਫ਼ਤੇ 30 ਸਾਲਾਂ ਦੇ ਅਧਿਆਪਕ ਨੂੰ ਕੁੱਟ-ਕੁੱਟ ਕੇ ਖ਼ਤਮ ਕੀਤਾ ਗਿਆ ਤੇ ਤਕਰੀਬਨ 100 ਨੂੰ ਜ਼ਖ਼ਮੀ ਕੀਤਾ ਗਿਆ, ਉਸ ਲਈ ਫ਼ੌਜ ਜ਼ਿੰਮੇਵਾਰ ਹੈ ਜਾਂ ਇਸ ਦਾ ਆਦੇਸ਼ ਸਰਕਾਰ ਵਲੋਂ ਆਇਆ ਸੀ? ਰਾਤ ਨੂੰ ਹਮਲਾ ਕਰ ਕੇ ਇਕ ਪੂਰੇ ਪਿੰਡ ਦੇ ਮਰਦਾਂ ਸਣੇ ਤਿੰਨ ਔਰਤਾਂ ਉਤੇ ਨਿਰਦਈ ਦੁਸ਼ਮਣਾਂ ਵਾਂਗ ਹਮਲਾ ਕਰਨ ਵਾਲੀ ਫ਼ੌਜ ਪ੍ਰਤੀ ਕਸ਼ਮੀਰੀ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ, ਕਿਸ ਤਰ੍ਹਾਂ ਹਮਦਰਦੀ ਵਿਖਾਉਣ? ਜਿਸ ਤਰ੍ਹਾਂ ਕਸ਼ਮੀਰ ਵਿਚ ਸੱਤਾ ਵਿਚ ਆਉਂਦੇ ਹੀ ਭਾਜਪਾ ਸਰਕਾਰ ਨੇ ਪੀਡੀਪੀ ਨੂੰ ਵੀ ਨਿਹੱਥਾ ਬਣਾ ਦਿਤਾ ਹੈ, ਉਸ ਤੋਂ ਲਗਦਾ ਹੈ ਕਿ ਉਹ ਆਪ ਕਸ਼ਮੀਰ ਨੂੰ ਪਾਕਿਸਤਾਨ ਦੇ ਹਵਾਲੇ ਕਰਨਾ ਚਾਹੁੰਦੇ ਹਨ।

ਕਸ਼ਮੀਰ ਵਿਚ ਪਿਛਲੇ ਇਕ ਮਹੀਨੇ ਤੋਂ ਹਥਿਆਰਬੰਦ ਅਤਿਵਾਦੀ ਗਿਰੋਹਾਂ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਵਧਦੀ ਜਾ ਰਹੀ ਹੈ। ਪਿਛਲੇ ਸਾਲ ਤੋਂ ਹੀ ਸਰਕਾਰੀ ਏਜੰਸੀਆਂ ਵਲੋਂ ਚੇਤਾਵਨੀ ਆ ਰਹੀ ਸੀ ਕਿ ਵਾਨੀ ਵਰਗੇ ਨੌਜਵਾਨ ਪੜ੍ਹਾਈ ਛੱਡ ਕੇ, ਹਥਿਆਰ ਚੁੱਕ ਰਹੇ ਹਨ। ਪਰ ਹੁਣ ਇਹ ਰੁਝਾਨ ਬਹੁਤ ਤੇਜ਼ ਹੋ ਗਿਆ ਹੈ। ਬੜੇ ਨੌਜਵਾਨ ਮੰਨਦੇ ਹਨ ਤੇ ਖੁਲ੍ਹ ਕੇ ਆਖ ਰਹੇ ਹਨ ਕਿ ਹੁਣ ਕਸ਼ਮੀਰ ਤੇ ਭਾਰਤ ਵਿਚ ਰਿਸ਼ਤਿਆਂ ਦਾ ਪੁਲ ਹਮੇਸ਼ਾ ਵਾਸਤੇ ਟੁੱਟ ਚੁਕਿਆ ਹੈ। ਹੁਣ ਉਹ ਇਸ ਨੂੰ ਅਪਣੀ ਆਜ਼ਾਦੀ ਦੀ ਜੰਗ ਮੰਨ ਕੇ ਕੁਰਬਾਨੀ ਦੇਣ ਵਾਸਤੇ ਤਿਆਰ ਹੋ ਰਹੇ ਹਨ। ਕਸ਼ਮੀਰੀ ਇਹ ਵੀ ਮੰਨਦੇ ਹਨ ਕਿ ਭਾਰਤ ਨੂੰ ਕਸ਼ਮੀਰ ਨਾਲ ਨਹੀਂ ਸਗੋਂ ਕਸ਼ਮੀਰ ਦੀ ਧਰਤੀ ਨਾਲ ਪਿਆਰ ਹੈ ਤੇ ਲੀਡਰਾਂ ਨੂੰ ਅਪਣੀ ਕੁਰਸੀ ਨਾਲ ਮੋਹ ਹੈ। ਫ਼ੌਜ ਦੀ ਵਾਪਸੀ ਪੀਡੀਪੀ ਦਾ ਚੋਣ ਵਾਅਦਾ ਸੀ ਤੇ ਭਾਜਪਾ ਨਾਲ ਸਮਝੌਤਾ ਕਰ ਕੇ ਪੀਡੀਪੀ ਨੇ ਕਸ਼ਮੀਰੀਆਂ ਦੀ ਆਜ਼ਾਦੀ ਦਾਅ ‘ਤੇ ਲਾ ਦਿਤੀ। ਅਫ਼ਸੋਸ ਕਿ ਕੌਮੀ ਮੀਡੀਆ ਦੇ ਸਹਾਰੇ ਸਰਕਾਰ ਅੱਜ ਇਸ ਮੁੱਦੇ ਨੂੰ ਦਬਾ ਕੇ ਪਾਕਿਸਤਾਨ-ਭਾਰਤ ਮੁੱਦਾ ਬਣਾ ਕੇ ਉਭਾਰ ਰਹੀ ਹੈ ਜਦਕਿ ਇਹ ਮੁੱਦਾ ਭਾਰਤ ਸਰਕਾਰ ਦੇ ਅਪਣੇ ਇਕ ਰਾਜ ਦੀ ਅਸ਼ਾਂਤੀ ਤੇ ਨਾਰਾਜ਼ਗੀ ਦਾ ਮੁੱਦਾ ਹੈ। ਜੰਮੂ-ਕਸ਼ਮੀਰ ਵਿਚ ਹੜ੍ਹਾਂ ਤੋਂ ਬਾਅਦ ਜਿਹੜੀ ਸਹਾਇਤਾ ਦੀ ਰਕਮ ਐਲਾਨੀ ਗਈ ਸੀ, ਉਹ ਅਜੇ ਤਕ ਉਥੇ ਨਹੀਂ ਪੁੱਜੀ। ਪ੍ਰਧਾਨ ਮੰਤਰੀ ਮੋਦੀ ਆਖਦੇ ਸਨ ਕਿ ਉਹ ਹਰ ਮਹੀਨੇ ਕਸ਼ਮੀਰ ਜਾਣਗੇ ਤੇ ਉਸ ਨੂੰ ਅਪਣੀ ਦੇਖ-ਰੇਖ ਹੇਠ ਮੁੜ ‘ਜੰਨਤ’ ਬਣਾਉਣਗੇ। ਪਰ ਚੋਣਾਂ ਜਿੱਤਣ ਤੋਂ ਬਾਅਦ ਉਹ ਅਪਣੇ ਸਾਰੇ ਵਾਅਦੇ ਭੁੱਲ ਗਏ। ਜੇ ਕਸ਼ਮੀਰੀਆਂ ਦੇ ਜ਼ਖ਼ਮਾਂ ‘ਤੇ ਮੱਲ੍ਹਮ ਲਗਾਈ ਗਈ ਹੁੰਦੀ ਤਾਂ ਕਸ਼ਮੀਰ ਵਿਚ ਏਨੀ ਉਥਲ ਪੁਥਲ ਨਾ ਹੁੰਦੀ।-ਨਿਮਰਤ ਕੌਰ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ

ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ

ਦਸ਼ਮੇਸ਼-ਪਿਤਾ ਬਖ਼ਸ਼ਿਸ਼ : ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’  ਸਰੀ ਵਿੱਚ ਕਿਤਾਬ ਲੋਕ ਅਰਪਣ ਸਮਾਗਮ

ਸਰੀ (ਰਸ਼ਪਾਲ ਸਿੰਘ ਗਿੱਲ) ਸਿੱਖ ਜਗਤ ਵਿੱਚ ਸਤਿਕਾਰਯੋਗ ਸ਼ਖਸੀਅਤ ਰਾਏ ਕਲ੍ਹਾ ਸਾਹਿਬ ਦੀ ਨੌਵੀਂ ਪੀੜ੍ਹੀ ਅਤੇ ਪਾਕਿਸਤਾਨ ਦੇ ਸਾਬਕਾ ਪਾਰਲੀਮੈਂਟਰੀ ਸਕੱਤਰ ਰਾਏ ਅਜ਼ੀਜ਼ੁੱਲਾ ਖ਼ਾਨ ਸਾਹਿਬ

ਸਰੀ ਵਿਚ ‘ਹੁਣ’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦਾ ਗਜ਼ਲ ਮੰਚ ਸਰੀ ਦੇ ਮੈਂਬਰਾਂ ਵੱਲੋਂ ਨਿੱਘਾ ਸਵਾਗਤ

ਸਰੀ, 13 ਜੂਨ (ਹਰਦਮ ਮਾਨ)-ਬੀਤੇ ਦਿਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੇ ਜਨਰਲ ਸਕੱਤਰ ਅਤੇ ਪੰਜਾਬੀ ਸਾਹਿਤ ਜਗਤ ਦੇ ਵੱਕਾਰੀ ਮੈਗਜ਼ੀਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ਦੇ ਸਰੀ ਪਹੁੰਚਣ ‘ਤੇ ‘ਗਜ਼ਲ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.