ਬਰਨਾਲਾ: ਤਪਾ ਮੰਡੀ ਦੇ ਨੇੜਲ੍ਹੇ ਪਿੰਡ ਰੂੜੇਕੇ ਖੁਰਦ ਦੇ 35 ਸਾਲਾਂ ਗਰੀਬ ਕਿਸਾਨ ਨੇ ਕਰਜ਼ੇ ਤੋਂ ਪਰੇਸ਼ਾਨੀ ਦੇ ਚੱਲਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਜਾ ਕੇ ਖ਼ੁਦਕੁਸ਼ੀ ਕਰ ਲਈ। ਅਵਤਾਰ ਸਿੰਘ ਨੇ ਗੁਰਦੁਆਰਾ ਭਾਈ ਮਨੀ ਸਿੰਘ ਨਿਵਾਸ ਦੀ 45 ਫੁੱਟ ਉੱਚੀ ਤਿੰਨ ਮੰਜ਼ਿਲਾ ਇਮਾਰਤ ਤੋਂ ਛਾਲ ਮਾਰ ਦਿੱਤੀ।ਮ੍ਰਿਤਕ ਕਿਸਾਨ ਅਵਤਾਰ ਸਿੰਘ ਦੇ ਛੋਟੇ ਭਰਾ ਜਗਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੋ ਭਰਾ ਹਨ ਤੇ ਦੋਵਾਂ ਭਰਾਵਾਂ ਕੋਲ 4 ਏਕੜ ਜ਼ਮੀਨ ਹੈ। ਉਨ੍ਹਾਂ ਦੱਸਿਆ ਕਿ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਹੋਣ ਕਾਰਨ ਘਰ ਦਾ ਗੁਜ਼ਾਰਾ ਨਹੀਂ ਚੱਲ ਰਿਹਾ ਸੀ। ਮ੍ਰਿਤਕ ਕਿਸਾਨ ‘ਤੇ 4 ਲੱਖ ਦੇ ਕਰੀਬ ਬੈਂਕਾਂ ਤੇ ਆੜ੍ਹਤੀਏ ਦਾ ਕਰਜ਼ਾ ਸੀ। ਕਰਜ਼ੇ ਦੇ ਚੱਲਦਿਆਂ ਅਵਤਾਰ ਬਹੁਤ ਪ੍ਰੇਸ਼ਾਨ ਰਹਿੰਦਾ ਸੀ।
ਉਸਨੇ ਦੱਸਿਆ ਕਿ ਅਵਤਾਰ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਮੇਰੇ ਮਾਤਾ-ਪਿਤਾ ਬੀਤੀ ਸ਼ਾਮ ਉਸਨੂੰ ਗੁਰਦੁਆਰੇ ਮੱਥਾ ਟਕਾਉਣ ਲਈ ਲੈ ਕੇ ਗਏ ਸਨ ਪਰ ਅਵਤਾਰ ਸਿੰਘ ਨੇ ਮੱਥਾ ਟੱਕਣ ਉਪਰੰਤ ਗੁਰਦੁਆਰਾ ਤਲਵੰਡੀ ਸਾਬੋ ਦੇ ਲੰਗਰ ਹਾਲ ਨਾਲ ਬਣੀ ਸਰਾਂ ‘ਤੇ ਚੜ੍ਹ ਕੇ ਹੇਠਾਂ ਛਾਲ ਮਾਰ ਦਿੱਤੀ।ਮ੍ਰਿਤਕ ਅਪਣੇ ਪਿੱਛੇ ਪਤਨੀ ਅਤੇ 13 ਸਾਲਾ ਲੜਕਾ ਛੱਡ ਗਿਆ ਹੈ। ਇਸ ਮੌਕੇ ਹਾਜ਼ਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਕਿਸਾਨ ਪਰਿਵਾਰ ਦੀ ਹਾਲਤ ਇਨ੍ਹੀਂ ਖਸਤਾ ਹੈ ਕਿ ਮਕਾਨ ਵੀ ਡਿੱਗਣ ਕਿਨਾਰੇ ਪਿਆ ਹੈ। ਸੋ ਉਨ੍ਹਾਂ ਦਾ ਸਾਰਾ ਕਰਜ਼ਾ ਮੁਆਫ ਕਰਕੇ ਆਰਥਿਕ ਮਦਦ ਕੀਤੀ ਜਾਵੇ।
888
ਸਰੀ ਵਿੱਚ ਖੁੱਲਿਆ ਪਹਿਲਾ ਮੇਟਿਸ ਚਾਈਲਡ ਕੇਅਰ ਸੈਂਟਰ 48 ਥਾਵਾਂ ਪ੍ਰਦਾਨ ਕਰੇਗਾ
ਸਰੀ, ਬੀ.ਸੀ. – ਬ੍ਰਿਜਵਿਊ ਕਮਿਊਨਿਟੀ ਸੈਂਟਰ ਵਿਖੇ ਰਿਵਰ ਐਂਡ ਵਿਲੋਜ਼ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ ਦੇ ਉਦਘਾਟਨ ਨਾਲ ਸਰੀ ਦੇ ਪਰਿਵਾਰਾਂ ਨੂੰ ਜਲਦੀ ਹੀ 48 ਨਵੀਆਂ ਬਾਲ-ਦੇਖਭਾਲ ਥਾਵਾਂ


