ਜੇਐੱਨਐੱਨ, ਬੇਂਗਲੁਰੂ : ਕਰਨਾਟਕ ‘ਚ ਰਾਜ ਭਵਨ ਨੂੰ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ‘ਚ ਦਹਿਸ਼ਤ ਦਾ ਮਾਹੌਲ ਹੈ। ਆਨਨ ਫਾਨਨ ਵਿੱਚ ਬਮ ਸਕਵਾਇਡ ਤੈਨਾਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਸੁੱਖ ਦਾ ਸਾਹ ਲਿਆ ਜਦੋਂ ਤਲਾਸ਼ੀ ਲੈਣ ਤੋਂ ਬਾਅਦ ਰਾਜ ਭਵਨ ਵਿੱਚ ਕਿਸੇ ਕਿਸਮ ਦਾ ਕੋਈ ਬੰਬ ਨਹੀਂ ਮਿਲਿਆ। ਪੁਲਿਸ ਨੇ ਅਫਵਾਹ ਫੈਲਾਉਣ ਵਾਲੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਦਰਅਸਲ ਸੋਮਵਾਰ ਰਾਤ ਨੂੰ ਬੇਂਗਲੁਰੂ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਅਣਜਾਣ ਨੰਬਰ ਤੋਂ ਇੱਕ ਕਾਲ ਆਈ। ਕਿਹਾ ਗਿਆ ਸੀ ਕਿ ਉਹ ਬੈਂਗਲੁਰੂ ਦੇ ਰਾਜ ਭਵਨ ਵਿੱਚ ਬੰਬ ਵਿਸਫੋਟ ਕਰਨਗੇ। ਇਸ ਤੋਂ ਬਾਅਦ ਬੇਂਗੁਲੁਰੂ ਪੁਲਿਸ ਐਕਸ਼ਨ ’ਚ ਆ ਗਈ। ਪੁਲਿਸ ਨੇ ਤੁਰੰਤ ਬੰਮ ਸਕਵਾਇਡ ਨੂੰ ਤੈਨਾਤ ਕੀਤਾ ਤੇ ਰਾਜਭਵਨ ਦੀ ਤਲਾਸ਼ੀ ਲਈ ਗਈ।

ਪੁਲਿਸ ਨੇ ਦੱਸਿਆ ਕਿ ਰਾਜ ਭਵਨ ‘ਚ ਕੁਝ ਨਹੀਂ ਮਿਲਿਆ। ਕਿਸੇ ਨੇ ਫਰਜ਼ੀ ਕਾਲ ਕੀਤੀ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਾਲਰ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਹੀ ਰਾਜਭਵਨ ਦੀ ਅੱਜ ਫਿਰ ਤਲਾਸ਼ੀ ਲਈ ਜਾਵੇਗੀ।