Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਕਠੂਆ ਮਾਮਲੇ ਦੇ ਮੁੱਖ ਗਵਾਹ ਤਾਲਿਬ ਹੁਸੈਨ ‘ਤੇ ਪੁਲਿਸ ਹਿਰਾਸਤ ‘ਚ ਜਾਨਲੇਵਾ ਹਮਲਾ

By Admin Published 2 min read

ਨਵੀਂ ਦਿੱਲੀ : ਕਠੂਆ ਗੈਂਗਰੇਪ ਅਤੇ ਹੱਤਿਆ ਦੇ ਮਾਮਲੇ ਵਿਚ ਮਹੱਤਵਪੂਰਨ ਗਵਾਹ ਤਾਲਿਬ ਹੁਸੈਨ ‘ਤੇ ਸਾਂਬਾ ਪੁਲਿਸ ਸਟੇਸ਼ਨ ਦੇ ਅੰਦਰ ਕਥਿਤ ਤੌਰ ‘ਤੇ ਹਮਲਾ ਕੀਤਾ ਗਿਆ ਹੈ, ਉਨ੍ਹਾਂ ਦਸਿਆ ਕਿ ਜਦੋਂ ਦੁਪਹਿਰ ਦਾ ਖਾਣਾ ਖਾਧਾ ਜਾ ਰਿਹਾ ਸੀ ਤਾਂ ਪੁਲਿਸ ਸਟੇਸ਼ਨ ਦੇ ਦੋ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰ ਦਿਤਾ।
ਪਰਵਾਰ ਦੇ ਇਕ ਮੈਂਬਰ ਨੇ ਦਸਿਆ ਕਿ ਉਸ ਦਾ ਸਿਰ ਵਾਰ-ਵਾਰ ਕੰਧ ਨਾਲ ਮਾਰਿਆ ਗਿਆ। ਉਥੇ ਮੌਜੂਦ ਪੁਲਿਸ ਕਰਮਚਾਰੀ ਤਾਲਿਬ ਦੀ ਰੱਖਿਆ ਕਰਨ ਦੀ ਬਜਾਏ ਹਮਲੇ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿਤਾ ਗਿਆ। ਪਰਵਾਰ ਦੇ ਇਕ ਹੋਰ ਮੈਂਬਰ ਅਨੁਸਾਰ ਕੁੱਝ ਰਿਸ਼ਤੇਦਾਰ ਦੁਪਹਿਰ ਵੇਲੇ ਹੁਸੈਨ ਨੂੰ ਮਿਲਣ ਲਈ ਗਏ ਸਨ ਪਰ ਉਨ੍ਹਾਂ ਨੂੰ ਅੰਦਰ ਦਾਖ਼ਲ ਨਹੀਂ ਹੋਣ ਦਿਤਾ ਗਿਆ ਸੀ। ਸਾਨੂੰ ਦਸਿਆ ਗਿਆ ਸੀ ਕਿ ਅਸੀਂ ਉਸ ਨੂੰ ਨਹੀਂ ਮਿਲ ਸਕਦੇ ਹਾਂ। ਅਸੀਂ ਸੋਚਿਆ ਕਿ ਜ਼ਰੂਰ ਕੁੱਝ ਗ਼ਲਤ ਹੋਇਆ ਹੈ ਅਤੇ ਜਦੋਂ ਅਸੀਂ ਉਥੇ ਮੌਜੂਦ ਲੋਕਾਂ ਤੋਂ ਪੁਛਿਆ ਤਾਂ ਉਨ੍ਹਾਂ ਨੇ ਸਾਨੂੰ ਦਸਿਆ ਕਿ ਤਾਲਿਬ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ।
ਜੰਮੂ-ਕਸ਼ਮੀਰ ਦੇ ਪੁਲਿਸ ਕਮਿਸ਼ਨਰ ਐਸ ਪੀ ਵੈਦ ਨੇ ਤਸ਼ੱਦਦ ਕੀਤੇ ਜਾਣ ਦੇ ਦਾਅਵਿਆਂ ਨੂੰ ਖ਼ਾਰਜ ਕਰ ਦਿਤਾ ਹੈ ਅਤੇ ਦਸਿਆ ਹੈ ਕਿ ਹੁਸੈਨ ਨੇ ਖ਼ੁਦ ਨਿਰਾਸ਼ਾ ਦੇ ਆਲਮ ਵਿਚ ਇਹ ਹਰਕਤ ਕੀਤੀ ਹੈ। ਇਕ ਰਿਸ਼ਤੇਦਾਰ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਕਿਉਂਕਿ ਕਠੂਆ ਗੈਂਗਰੇਪ ਮਾਮਲੇ ਵਿਚ ਉਹ ਇਕ ਪ੍ਰਮੁੱਖ ਗਵਾਹ ਹੈ। ਬਕਰਵਾਲ ਸਮਾਜ ਦੇ ਵਕੀਲ ਅਤੇ ਵਰਕਰ ਨੇ ਪਹਿਲਾਂ ਕਠੂਆ ਵਿਚ ਅੱਠ ਸਾਲਾ ਦੀ ਬੱਚੀ ਨਾਲ ਗੈਂਗਰੇਪ ਤੋਂ ਬਾਅਦ ਹੱਤਿਆ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ ਸੀ।
ਉਹ ਇਸ ਮਾਮਲੇ ਵਿਚ ਪ੍ਰਮੁੱਖ ਗਵਾਹ ਵੀ ਹੈ, ਜਿਸ ਨੂੰ ਸੁਪਰੀਮ ਕੋਰਟ ਨੇ ਮਈ ਵਿਚ ਜੰਮੂ ਤੋਂ ਪਠਾਨਕੋਟ ਵਿਚ ਤਬਦੀਲ ਕਰ ਦਿਤਾ ਗਿਆ ਸੀ। ਜਨਵਰੀ ਮਹੀਨੇ ਵਿਚ ਜੰਮੂ ਦੇ ਕਠੂਆ ਜ਼ਿਲ੍ਹੇ ਵਿਚ ਗੈਂਗਰੇਪ ਤੋਂ ਬਾਅਦ ਹੱਤਿਆ ਦੀ ਘਿਨਾਉਣੀ ਘਟਨਾ ਸਾਹਮਣੇ ਆਈ ਸੀ, ਜਿਸ ਨਾਲ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਦੌੜ ਗਈ ਸੀ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp