ਔਰੋਂ ਕੋ ਨਸੀਹਤ, ਖ਼ੁਦ ਮੀਆਂ ਫ਼ਜ਼ੀਹਤ

ਭਾਦਲ ਵੱਲੋਂ ‘ਦਸਵੇਂ ਗੁਰੂ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਹੋਕਾ’ ਪੜ੍ਹ ਕੇ ਇੱਕ ਵਿਦਵਾਨ ਦਾ ਕਥਨ ਯਾਦ ਆ ਗਿਆ: ‘ਕਿਸੇ ਸਮਾਜ ਲਈ ਉਹ ਸਮਾਂ ਖ਼ਤਰਨਾਕ ਹੋ ਨਿੱਬੜਦਾ ਹੈ, ਜਦੋਂ ਉਹ ਲੋਕ ‘ਹੁਕਮ ਦੇਣ’ ਲੱਗ ਪੈਣ ਜਿਨ੍ਹਾਂ ਨੇ ਖ਼ੁਦ ਕਿਸੇ ਦਾ ਹੁਕਮ ਨਹੀਂ ਮੰਨਿਆ ਹੁੰਦਾ।’ ਉਕਤ ਖ਼ਬਰ ਅਨੁਸਾਰ ਸ੍ਰੀ ਪਟਨਾ ਸਾਹਿਬ ਵਿਖੇ ਦਸਵੇਂ ਗੁਰੂ ਦਾ 350ਵਾਂ ਪ੍ਰਕਾਸ਼ ਪੁਰਬ ਮਨਾਉਂਦਿਆਂ, ਦੋ ਮੁੱਖ ਮੰਤਰੀਆਂ ਨੇ ਗੁਰੂ ਸਾਹਿਬ ਦੇ ਵਡਮੁੱਲੇ ਯੋਗਦਾਨ ਬਾਬਤ ਭਾਸ਼ਣ ਦਿੱਤੇ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਆਪਣੇ ਜੀਵਨ ਵਿੱਚ ਦਸਵੇਂ ਗੁਰੂ ਦੇ ਫ਼ਲਸਫ਼ੇ ਨੂੰ ਕਿੰਨਾ ਕੁ ਅਪਣਾਇਆ ਹੋਇਆ ਹੈ, ਪਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਣਾ ਬਣਦਾ ਹੈ ਕਿ ਉਹ ਕਿਸ ਮੂੰਹ ਨਾਲ ਗੁਰੂ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ‘ਹੋਕਾ’ ਦੇ ਰਹੇ ਹਨ। ਦਸਵੇਂ ਗੁਰੂ ਜੀ ਨੇ ਤਾਂ ਆਪਣੇ ਪੁੱਤਰਾਂ ਚੌਹਾਂ ਸਾਹਿਬਜ਼ਾਦਿਆਂ ਨਾਲੋਂ ਵੱਧ ਪੰਜ ਪਿਆਰਿਆਂ ਨੂੰ ਪਿਆਰਿਆ-ਸਤਿਕਾਰਿਆ ਅਤੇ ਉਨ੍ਹਾਂ ਦਾ ਰੁਤਬਾ ਪੁੱਤਾਂ ਨਾਲੋਂ ਵੱਧ ਕੇ ਦੱਸਿਆ। ਇਸੇ ਕਾਰਨ ਸਿੱਖ ਅਰਦਾਸ ਵਿੱਚ ਪੰਜ ਪਿਆਰੇ ਪਹਿਲੋਂ ਤੇ ਚਾਰ ਸਾਹਿਬਜ਼ਾਦੇ ਬਾਅਦ ਵਿੱਚ ਅੰਕਿਤ ਹਨ। ਪਰ ਇਸ ਦੇ ਉਲਟ ਸ੍ਰੀ ਬਾਦਲ ਨੇ ਆਪਣੇ ਪੁੱਤ ਨੂੰ ਅੱਗੇ ਲਿਆਉਣ ਲਈ ਸਿੱਖ ਫ਼ਲਸਫ਼ਾ, ਲੋਕਰਾਜੀ ਪ੍ਰੰਪਰਾਵਾਂ ਅਤੇ ਰਵਾਇਤਾਂ ਛਿੱਕੇ ਟੰਗ ਦਿੱਤੀਆਂ। ਇੰਜ ਹੀ ਗੁਰੂ ਜੀ ਨੇ ਤਾਂ ਆਪਣੇ ਮੁਬਾਰਕ ਹੱਥੀਂ ਥਾਪੇ ਪਹਿਲੇ ਕੌਮੀ ਜਥੇਦਾਰ ਬੰਦਾ ਸਿੰਘ ਬਹਾਦਰ ਨੂੰ ਇਹ ਸਖ਼ਤ ਹਦਾਇਤ ਕੀਤੀ ਸੀ ‘ਤੁਸੀਂ ਸਦਾ ਪੰਜਾਂ ਸਿੰਘਾਂ ਦੀ ਤਾਬਿਆ ਅਧੀਨ ਰਹਿਣਾ। ਕਦੇ ਇਕੱਲਿਆਂ ਖ਼ੁਦ-ਮੁਖ਼ਤਿਆਰ ਬਣਨ ਦੀ ਕੋਸ਼ਿਸ਼ ਨਾ ਕਰਨਾ।’ ਬਾਅਦ ਵਿੱਚ ਪੰਚ ਪ੍ਰਧਾਨਗੀ ਸਿਸਟਮ ਖ਼ਾਲਸਾ ਪੰਥ ਦਾ ਮੀਰੀ ਗੁਣ ਵੀ ਬਣਿਆ ਰਿਹਾ ਪਰ ਸ੍ਰੀ ਬਾਦਲ ਨੇ ਸ਼੍ਰੋਮਣੀ ਅਕਾਲੀ ਨੂੰ ‘ਬਾਦਲ ਦਲ’ ਬਣਾ ਧਰਿਆ ਅਤੇ ਪੰਚ ਪ੍ਰਧਾਨੀ ਪ੍ਰਣਾਲੀ ਦਾ ਭੋਗ ਹੀ ਪਾ ਦਿੱਤਾ ਗਿਆ।-ਤਰਲੋਚਨ ਸਿੰਘ ਦੁਪਾਲਪੁਰ (ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ), ਕੈਲੇਫੋਰਨੀਆ (ਅਮਰੀਕਾ)

Share:

Facebook
Twitter
Pinterest
LinkedIn
matrimonail-ads
On Key

Related Posts

ਮੇਅਰ ਬਰੈਂਡਾ ਲੌਕ ਦਾ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਵਿਚਕਾਰ ਹੋਏ ਸਮਝੌਤੇ ਬਾਰੇ ਬਿਆਨ

ਮੈਨੂੰ ਖ਼ੁਸ਼ੀ ਹੈ ਕਿ ਸਰੀ ਪੁਲਿਸ ਬੋਰਡ ਅਤੇ ਸਰੀ ਪੁਲਿਸ ਯੂਨੀਅਨ ਇੱਕ ਨਵੇਂ ਚਾਰ ਸਾਲਾਂ ਦੇ ਸਮਝੌਤੇ ‘ਤੇ ਪਹੁੰਚ ਗਏ ਹਨ। ਇਹ ਸਮਝੌਤਾ ਸਰੀ ਨੂੰ

ਸਰੀ ਸਿਟੀ ਵੱਲੋਂ ਤਿੰਨ ਨਵੇਂ ਨੇਬਰਹੁੱਡ ਪਾਰਕਾਂ ਲਈ 7.9 ਮਿਲੀਅਨ ਡਾਲਰ ਦਾ ਨਿਵੇਸ਼ – ਪਹਿਲੇ ਪਾਰਕ ਦੀ ਉਸਾਰੀ ਦਾ ਕੰਮ ਸ਼ੁਰੂ

ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਸਾਊਥ ਨਿਊਟਨ ਵਿੱਚ ਐਕੋਰਨ ਪਾਰਕ (Acorn Park) ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਤਿੰਨ ਨਵੇਂ ਨੇਬਰਹੁੱਡ ਪਾਰਕਾਂ

ਸਰੀ ਸਿਟੀ ਸੈਂਟਰ ਦੇ ਨਿਵਾਸੀਆਂ ਨੇ ਦੇਰ ਰਾਤ ਵਾਹਨਾਂ ਦੇ ਵਧਦੇ ਸ਼ੋਰ ‘ਤੇ ਚਿੰਤਾ ਪ੍ਰਗਟ ਕੀਤੀ

ਸਰੀ, ਬੀ.ਸੀ. — 23 ਅਗਸਤ, 2026 – ਸਰੀ ਸਿਟੀ ਸੈਂਟਰ ਦੇ ਨਿਵਾਸੀ ਕਿੰਗ ਜਾਰਜ ਸਟੇਸ਼ਨ, ਕਿੰਗ ਜਾਰਜ ਬੁਲੇਵਾਰਡ ਅਤੇ 100 ਐਵੇਨਿਊ ਦੇ ਆਲੇ-ਦੁਆਲੇ ਦੇਰ ਰਾਤ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.