ਐਲਬਰਟਾ ਅਗਨੀ ਕਾਂਡ: ਸਿੱਖ ਕੌਮ ਨੇ ਕੀਤੀ ਦਿਲ ਖੌਲ਼ ਕੇ ਮਦਦ: ਅਲਬਰਟਾ ਵਿੱਚ ਬਣੀਂ ਸਿੱਖਾਂ ਦੀ ਇਜ਼ਤ

ਸਰੀ:-ਦੁਨੀਆ ਵਿੱਚ ਜਿਥੇ ਵੀ ਕੁਦਰਤੀ ਆਫਤ ਆਈ ਤਾਂ ਸਿੱਖ ਕੌਮ ਦੁਨੀਆ ਦੀ ਛੋਟੀ ਜਿਹੀ ਕੌਮ ਹੋਣ ਦੇ ਬਾਵਜੂਦ ਵੀ ਉਨਾ ਨੇ ਦਿਲ ਖੋਲ਼ ਕੇ ਮੱਦਦ ਕੀਤੀ। ਐਲਬਰਟਾ ਵਿੱਚ 7 ਮਈ ਨੂੰ ਲੱਗੀ ਅੱਗ ਵੈਸੇ ਤਾਂ ਦਿਨ ਪ੍ਰੱਤੀ ਦਿਨ ਘਟ ਰਹੀ ਹੈ, ਪਰ ਯੂਨਾਈਟਿਡ ਸਿਖਸ ਅਤੇ ਹੋਰ ਸੰਸਥਾਵਾਂ ਦੇ ਸੇਵਾਦਾਰਾਂ ਨੇ ਬਹੁਤ ਦਲੇਰੀ ਨਾਲ ਹਜਾਰਾਂ ਦੀ ਗਿਣਤੀ ਵਿੱਚ ਐਲਬਰਟਾ ਦੇ ਪੀੜਤ ਵਾਸੀਆਂ ਦੀ ਮਦੱਦ ਜਾਰੀ ਰੱਖੀ ਹੈ। ਇਸ ਘਟਨਾ ਦਾ ਪ੍ਰਭਾਵ ਬਹੁਤ ਪਰਿਵਾਰਾਂ ਦੇ ਜਨ ਜੀਵਨ ਤੇ ਪਿਆ ਹੈ। ਇਸ ਘਟਨਾ ਦੇ ਵਾਪਰਨ ਕਾਰਨ ਕਈ ਲੋੜਵੰਦ ਵਸਤੂਆਂ, ਜਿਸ ਤਰਾਂ ਕੰਬਲ, ਸ੍ਹਰਾਣੇ, ਤੌਲੀਏ, ਅਤੇ ਨਵੇਂ ਕੱਪੜਿਆਂ ਅਤੇ ਹੋਰ ਜਰੂਰਤ ਮੰਦ ਵਸਤਾਂ ਸਿੱਖ ਕੌੰਮ ਨੇ ਵੱਡੀ ਗਿਣਤੀ ਵਿੱਚ ਪਹੁੰਚਾਈਆਂ ਇਸ ਸੇਵਾ ਨੇ ਸਿੱਖ ਕੌਮ ਦਾ ਨਾ ਉ੍ਨਚਾ ਕਰ ਦਿੱਤਾ ਹੈ। ਹੁਣ ਹਾਲਤ ਇਹ ਹਨ ਕਿ ਅਲਬਰਟਾ ਵਿੱਚ ਵਸਦੀਆ ਹੋਰ ਕਮਿਊਨਟੀਆ ਦੇ ਲੋਕ ਜਦੋਂ ਵੀ ਪੱਗ ਵਾੋਿਲਆ ਨੂੰ ਦੇਖਦੇ ਹਨ ਤਾਂ ਬਹੁਤ ਇਜ਼ਤ ਕਰਦੇ ਹਨ।ਇਹ ਗੱਲ ਦੀ ਪੁਸ਼ਟੀ ਬਹੁਤ ਸਾਰੇ ਟੈਕਸੀ ਸੇਵਾ ਕਰਨ ਵਾਲੇ ਵੀਰਾਂ ਨੇ ਪੰਜਾਬ ਗਾਰਡੀਅਨ ਨਾਲ ਗੱਲਬਾਤ ਕਰਦਿਆਂ ਕੀਤੀ।।ਉਨਾ ਦਾ ਕਹਿਣਾ ਕਿ ਜਦੋਂ ਵੀ ਕੋਈ ਗੋਰਾ ਕਿਸੇ ਸਰਦਾਰ ਦੀ ਟੈਕਸੀ ਵਿੱਚ ਬੈਠਦਾ ਹੈ ਤਾਂ ਉਹ ਬੜੀ ਇਜ਼ਤ ਦਿੰਦਾ ਹੈ ਅਤੇ ਕਹਿੰਦਾ ਹੈ “ਯੂ ਪੀਪਲ ਅਮੇਜਿੰਗ”ਸਾਨੂੰ ਨਹੀਂ ਪਤਾ ਸੀ ਤੁਸੀ ਐਨੇ ਮਹਾਨ ਲੋਕ ਹੋ! ਚੇਤੇ ਰਹੇ ਅਲਪਬਰਟਾ ਦੇ ਸਹਿਰ ਮੈਕਮਰੀ ਵਿੱਚ , ਲੱਗਭਗ 2,400 ਘਰ ਅਤੇ ਇਮਾਰਤਾਂ ਤਬਾਹ ਹੋ ਗਈਆਂ ਹਨ ਅਤੇ ਨਾਲ ਹੀ 80,000 ਵਾਸੀਆਂ ਨੂੰਂ ਅਪਣਾ ਘਰ-ਬਾਰ ਛੱਡਣਾ ਪਿਆ।ਸਿੱਖ ਕੌਮ ਵੱਲੋਂ ਕੀਤੀ ਸੇਵਾ ਦਾ ਐਲਬਰਟਾ ਵਾਸੀਆਂ ਤੇ ਬਹੁਤ ਡੂੰਘਾ ਅਸਰ ਹੋਇਆ ਹੈ।ਲੋੜਵੰਦ ਲੋਕਾਂ ਲਈ ਕਦੋਂ ਰੋਜਾਨਾ ਸਿੱਖਾਂ ਕੌਮ ਵੱਲੌਂ ਚਾਰ ਪੰਜ ਟਰੇਲਰ ਜਰੂਰੀ ਵਸਤਾਂ ਪਾਜ਼ਂਿ ਖਾਣ ਦਾ ਸਮਾਨ ਅਤੇ ਕਪੜੇ ਆਦਿ ਪਹੁੰਚਦੇ ਹਨ ਤਾਂ ਪੀੜਤ ਲੋਕ ਹੈਰਾਨ ਸਨ ਕਿ ਇਹ ਕਿਥੋਂ ਸਮਾਨ ਆ ਰਿਹਾ ਹੈ।ਇਸ ਦੀ ਚਰਚਾ ਅਮਗਰੇਜ਼ੀ ਮੀਡੀਏ ਵਿੱਚ ਵੀ ਹੋ ਰਹੀ ਹੈ।

ਵਰਨਣਯੋਗ ਹੈ ਸਿੱਖ ਕੌਮ ਪੀੜਤਾਂ ਦੀ ਇਸ ਲਈ ਹੀ ਮਦਦ ਕਰਦੀ ਹੈ ਕਿਉਂਕਿ ਇਹ ਸਿੱਖ ਕੌਮ ਨੂੰ ਵਿਰਸੇ ਵਿੱਚ ਬਾਬੇ ਨਾਨਕ ਵੱਲੋਂ ਗੁੜ੍ਹਤੀ ਮਿਲੀ ਹੋਈ ਹੈ।।ਕੌਮ ਵਿੱਚ ਦਾਨੀ ਸਜਣਾਂ ਦਾ ਅਤੇ ਸੇਵਾਦਾਰਾਂ ਦਾ ਘਾਟਾ ਨਹੀਂ ਹੈ। ਜੇ ਕਰ ਹੁਣ ਅਸੀਂ ਆਪਣੇਂ ਪੰਜਾਬ ਦੇ ਸਿੱਖ ਕਿਸਾਨਾ ਦੀ ਬਾਂਹ ਫੜ੍ਹ ਲਈਏ ਤਾਂ ਕਿ ਕੋਈ ਖੁਦਕੁਸ਼ੀ ਨਾ ਕਰੇ ਇਹ ਵੀ ਵਿਚਾਰਨ ਵਾਲਾ ਵਿਸ਼ਾ ਹੈ ਪਰ ਇਹ ਹੋਵੇਗਾ ਸਾਰੀ ਕੌਮ ਦੇ ਯਤਨ ਨਾਲ ਪਰ ਅਸੰਭਵ ਕੁਝ ਵੀ ਨਹੀਂ ਹੈ।

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.