Skip to content
Saturday, October 31, 2026 6°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
Canada

ਐਨ.ਆਰ.ਆਈ. ਔਰਤ ਦਾ ਬੇਰਹਿਮੀ ਨਾਲ ਕਤਲ

By Admin Published 1 min read

ਜਲੰਧਰ (ਸੋਢੀ) ਦੋ ਮਹੀਨੇ ਪਹਿਲਾਂ ਕੈਨੇਡਾ ਤੋਂ ਆਪਣੇ ਪਤੀ ਨਾਲ ਪਿੰਡ ਆਈ ਬਜ਼ੁਰਗ ਮਹਿਲਾ ਦਾ ਅਣਪਛਾਤੇ ਲੁਟੇਰਿਆਂ ਨੇ ਉਨਾਂ ਦੇ ਘਰ ‘ਚ ਹੀ ਕਤਲ ਕਰ ਦਿੱਤਾ। ਬੇਰਹਿਮੀ ਨਾਲ ਉਨਾਂ ਦੇ ਸਿਰ ‘ਤੇ ਕਈ ਵਾਰ ਕੀਤੇ ਗਏ। ਭੋਗਪੁਰ ਦੇ ਪਿੰਡ ਕੌਜਾਂ ‘ਚ 65 ਸਾਲਾ ਸੁਰਿੰਦਰ ਕੌਰ ਆਪਣੇ ਬੀਮਾਰ ਪਤੀ ਕਿਰਪਾਲ ਸਿੰਘ ਨਾਲ ਰਹਿ ਰਹੀ ਸੀ। ਸੁਰਿੰਦਰ ਕੌਰ ਦੀਆਂ ਕੰਨ ਦੀਆਂ ਵਾਲੀਆਂ ਗਾਇਬ ਹਨ। ਮੰਗਲਵਾਰ ਜਦੋਂ ਉਨਾਂ ਦੇ ਰਿਸ਼ਤੇਦਾਰ ਮਿਲਣ ਆਏ ਤਾਂ ਵਾਰਦਾਤ ਦਾ ਪਤਾ ਲੱਗਿਆ।

ਪੁਲਿਸ ਨੂੰ ਲੁੱਟ ਲਈ ਕੀਤਾ ਗਿਆ ਕਤਲ ਲਗ ਰਿਹਾ ਹੈ। ਦੋਵੇਂ ਮੀਆਂ-ਬੀਵੀ ਦੋ ਮਹੀਨੇ ਪਹਿਲਾਂ ਹੀਂ ਕੈਨਡਾ ਤੋਂ ਵਾਪਸ ਆਏ ਸੀ। ਉੱਥੇ ਉਨਾਂ ਦੇ ਤਿੰਨ ਬੱਚੇ ਰਹਿੰਦੇ ਹਨ। ਤਿੰਨੋਂ ਕੈਨੇਡਾ ਵਿਚ ਹੀ ਵਿਆਹੇ ਹੋਏ ਹਨ। ਜਲੰਧਰ ਪੁਲਿਸ ਸ਼ੱਕ ਦੇ ਆਧਾਰ ਉੱਤੇ ਪਿੰਡ ਦੇ ਹੀ ਇੱਕ ਨੌਜਵਾਨ ‘ਤੇ ਕੇਸ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਨੂੰ ਇਸ ਤੋਂ ਜ਼ਿਆਦਾ ਕੁਝ ਪਤਾ ਨਹੀਂ ਲੱਗ ਸੱਕਿਆ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related Canada →
Share on WhatsApp