ਚਤਰ ਸਿੰਘ, ਬੁਢਲਾਡਾ

ਸਥਾਨਕ ਐਨਕਾਂ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੇਰੀ ਐਨਕਾਂ ਦੀ ਦੁਕਾਨ ਪੀਐਨਬੀ ਰੋਡ ਤੇ ਹੈ, ਜਿਸ ਵਿੱਚ ਅਚਾਨਕ ਅੱਗ ਲੱਗ ਗਈ। ਮੈਨੂੰ ਸਵੇਰ ਸਮੇਂ ਮੁਹੱਲਾ ਨਿਵਾਸੀਆਂ ਵੱਲੋਂ ਫ਼ੋਨ ਆਉਣ ਤੇ ਜਦੋਂ ਮੈਂ ਦੁਕਾਨ ਨੂੰ ਖੋਲਿ੍ਹਆ ਤਾਂ ਦੁਕਾਨ ਅੰਦਰ ਅੱਗ ਨਾਲ ਸਾਰਾ ਸਮਾਨ ਸੜ ਚੁਕਿਆ ਸੀ। ਕਰੀਬ ਡੇਢ ਦੋ ਘੰਟਿਆਂ ਬਾਅਦ ਜਦੋਂ ਫ਼ਾਇਰ ਬਿਗੇ੍ਡ ਦੁਕਾਨ ਤੇ ਪਹੁੰਚੀ। ਉਸ ਤੋਂ ਪਹਿਲਾ ਹੀ ਸਥਾਨਕ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਇਆ ਜਾ ਚੁੱਕਿਆ ਸੀ। ਉਸ ਸਮੇਂ ਅੱਗ ਨਾਲ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਇਸ ਮੌਕੇ ਕੌਂਸਲਰ ਪੇ੍ਮ ਗਰਗ ਨੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇੱਕ ਮਹੀਨੇ ‘ਚ ਫ਼ਾਇਰ ਬਿ੍ਗੇਡ ਦੇਣ ਦਾ ਐਲਾਨ ਕਰਨ ਨੂੰ ਅੱਜ ਕਾਫ਼ੀ ਸਮਾਂ ਬੀਤ ਚੁੱਕਿਆ ਹੈ ਪੰ੍ਤੂ ਫ਼ਾਇਰ ਬਿ੍ਗੇਡ ਹੁਣ ਤੱਕ ਨਹੀਂ ਦਿੱਤੀ ਗਈ। ਉਨ੍ਹਾਂ ਦੇ ਐਲਾਨ ਹੋਣ ਬਾਅਦ ਸ਼ਹਿਰ ਅੰਦਰ ਦੋ ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹਨ। ਐਲਾਨ ਤੋਂ ਪਹਿਲਾਂ ਵੀ ਬੁਢਲਾਡਾ ਸ਼ਹਿਰ ਦੇ ਲੋਕ ਅੱਗ ਕਾਰਨ ਕਾਫ਼ੀ ਜਾਨੀ ਮਾਲੀ ਨੁਕਸਾਨ ਦੇਖ ਚੁੱਕੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਫਾਇਰ ਬਿ੍ਗੇਡ ਦੇ ਵਾਅਦੇ ਨੂੰ ਜਲਦ ਪੂਰਾ ਕੀਤਾ ਜਾਵੇ।