ਸਟਾਫ ਰਿਪੋਰਟਰ, ਖੰਨਾ : ਏਐੱਸ ਕਾਲਜ ਖੰਨਾ ਦੇ ‘ਰੈੱਡ ਰਿਬਨ ਕਲੱਬ’ ਵਲੋਂ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਪੋਸਟਰ ਤੇ ਸਲੋਗਨਾਂ ਦੀ ਇਕ ਪ੍ਰਦਰਸ਼ਨੀ ਲਗਾਈ ਗਈ। ਜਾਣਕਾਰੀ ਦਿੰਦਿਆਂ ਕਲੱਬ ਦੇ ਨੋਡਲ ਅਫ਼ਸਰ ਡਾ. ਚਰਨ ਕੁਮਾਰ ਨੇ ਦੱਸਿਆ ਪਿਛਲੇ 35 ਸਾਲਾਂ ਤੋਂ ਪਹਿਲੀ ਦਸੰਬਰ ਦਾ ਦਿਨ ਅੰਤਰਰਾਸ਼ਟਰੀ ਪੱਧਰ ‘ਤੇ ਵਿਸ਼ਵ ਏਡਜ਼ ਦਿਵਸ ਵਜੋਂ ਇਸ ਮਹਾਮਾਰੀ ਸਬੰਧੀ ਬਹੁਪਖੀ ਜਨਤਕ ਜਾਣਕਾਰੀ ਦੇ ਪਸਾਰ ਲਈ ਮਨਾਇਆ ਜਾਂਦਾ ਹੈ।

ਕਾਲਜ ਦੇ ਕਾਰਜਕਾਰੀ ਪਿੰ੍ਸੀਪਲ ਡਾ. ਕੇਕੇ ਸ਼ਰਮਾ ਨੇ ਦੱਸਿਆ ਕਾਲਜ ਨੂੰ ਯੁਵਕ ਸੇਵਾਵਾਂ ਵਿਭਾਗ, ਲੁਧਿਆਣਾ ਵਲੋਂ ਏਡਜ਼, ਨਸ਼ਿਆਂ ਤੇ ਖ਼ੂਨਦਾਨ ਸਬੰਧੀ ਵਿਦਿਆਰਥੀ ਸਰਗਰਮੀਆਂ ਕਰਵਾਈਆਂ ਗਈਆਂ ਹਨ। ਇਸ ਸਿਲਸਿਲੇ ‘ਚ ਕੁੱਝ ਦਿਨ ਪਹਿਲਾਂ ਕਾਲਜ ਵਲੋਂ ਇੱਕ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ ਸੀ।

ਯੂਨੀਵਰਸਿਟੀ ਪ੍ਰਰੀਖਿਆਵਾਂ ਦੇ ਚੱਲਦਿਆਂ ਵੀ ਵਿਦਿਆਰਥੀਆਂ ਨੇ ਵੱਡੀ ਗਿਣਤੀ ‘ਚ ਇਸ ਪ੍ਰਦਰਸ਼ਨੀ ‘ਚ ਭਾਗ ਲਿਆ। ਕਾਲਜ ਸਕੱਤਰ ਤਜਿੰਦਰ ਸ਼ਰਮਾ ਨੇ ਇਸ ਪ੍ਰਦਰਸ਼ਨੀ ਦਾ ਉਦਘਾਟਨ ਕਰਦਿਆਂ ਕਾਲਜ ਦੇ ਰੈੱਡ ਰਿਬਨ ਕਲੱਬ ਵਲੋਂ ਏਡਜ਼ ਤੇ ਨਸ਼ਿਆਂ ਵਿਰੁੱਧ ਲੋਕ ਚੇਤਨਾ ਦੇ ਪਾਸਾਰ ਹਿਤ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਾ. ਹਰਪਾਲ ਸਿੰਘ ਭੱਟੀ, ਡਾ. ਬਲਵਿੰਦਰ ਕੁਮਾਰ ਅਗਰਵਾਲ ਤੇ ਡਾ. ਸੰਜੇ ਤਲਵਾਨੀ ਵੀ ਹਾਜ਼ਰ ਸਨ।