ਏਅਰ ਇੰਡੀਆ ਦੇ ਮੁਖੀ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਨੇ ਦੱਸਿਆ, ‘ਅੰਮ੍ਰਿਤਸਰ ਤੋਂ ਲੰਡਨ ਦੀ ਸਿੱਧੀ ਉਡਾਨ ਦੀ ਮੰਗ ਕੀਤੀ ਜਾ ਰਹੀ ਸੀ ਅਤੇ 550ਵੇਂ ਪ੍ਰਕਾਸ਼ ਪੁਰਬ ‘ਤੇ ਇਸ ਨੂੰ ਸ਼ੁਰੂ ਕਰਨਾ ਚੰਗਾ ਮੌਕਾ ਸੀ। ਅਸੀਂ ਇਸ ਨੂੰ 31 ਅਕਤੂਬਰ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਸਾਨੂੰ ਲੱਗਾ ਕਿ ਕਿਸੇ ਵੀ ਜਹਾਜ਼ ਦਾ ਬਾਹਰੀ ਹਿੱਸਾ ਮਹੱਤਵਪੂਰਨ ਹੁੰਦਾ ਹੈ ਅਤੇ ਇਸ ਦਾ ਇਸਤੇਮਾਲ ਟੂਰਿਜ਼ਮ ਵਧਾਉਣ ਲਈ ਕੀਤਾ ਜਾ ਸਕਦਾ ਹੈ। ਸਾਡੇ ਜਹਾਜ਼ ਦੁਨੀਆ ਭਰ ਵਿਚ ਉਡਾਨ ਭਰਦੇ ਹਨ ਅਤੇ ਭਾਰਤ ਦਾ ਸੰਦੇਸ਼ ਦੁਨੀਆ ਭਰ ‘ਚ ਪਹੁੰਚਣਾ ਚਾਹੀਦਾ। ਇਸ ਕਦਮ ਦੇ ਪਿੱਛੇ ਇਹੀ ਕਾਰਨ ਹਨ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਆਪਣੇ ਜਹਾਜ਼ਾਂ ‘ਤੇ ਅਹਿਮ ਟੂਰਿਸਟ ਥਾਵਾਂ ਨੂੰ ਪ੍ਰਦਰਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਵਰਲਡ ਟੂਰਿਜ਼ਮ ਡੇਅ ‘ਤੇ ਅਸੀਂ ਆਪਣੇ ਜਹਾਜ਼ਾਂ ਦੇ ਬਾਹਰੀ ਹਿੱਸੇ ‘ਤੇ ਕੌਮਾਂਤਰੀ ਵਿਰਾਸਤਾਂ ਦੀਆਂ ਫੋਟੋਜ਼ ਪ੍ਰਦਰਸ਼ਿਤ ਕੀਤੀਆਂ ਸਨ। ਮਹਾਤਮਾ ਗਾਂਧੀ ਦੀ 150 ਸਾਲਾ ਜਯੰਤੀ ‘ਤੇ ਅਸੀਂ ਏਅਰ ਇੰਡੀਆ ਦੇ ਏਅਰ ਬਸ-320 ਦੀ ਟੇਲ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਬਣਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ।

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਏਅਰ ਇੰਡੀਆ ਦੇ ਇਸ ਫ਼ੈਸਲਾ ਦਾ ਸਵਾਗਤ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ਇਸ ਗੱਲ ਨਾਲ ਖੁਸ਼ੀ ਹੋਈ ਕਿ ਏਅਰ ਇੰਡੀਆ ਆਪਣੇ ਜਹਾਜ਼ ‘ਤੇ ‘ਏਕ ਓਂਕਾਰ’ ਦਾ ਚਿੰਨ੍ਹ ਬਣਾ ਕੇ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੀ ਹੈ। ਇਹ ਸਿੱਖ ਧਰਮ ਦੀ ਮੌਲਿਕ ਸਿੱਖਿਆ ਕਿ ‘ਰੱਬ ਇਕ ਹੈ’, ਨੂੰ ਪ੍ਰਦਰਸ਼ਿਤ ਕਰਦਾ ਹੈ। ਇਕ ਸਰਕਾਰੀ ਅਧਿਕਾਰੀ ਨੇ ਕਿਹਾ, ਇਹ ਬੇਹੱਦ ਵਿਵਾਦਤ ਫ਼ੈਸਲਾ ਹੈ। ਕੱਲ੍ਹ ਮੁਸਲਿਮ ਵੀ ਆਪਣੇ ਧਾਰਮਿਕ ਪ੍ਰਤੀਕ ਚਿੰਨ੍ਹ ਨੂੰ ਅੰਕਿਤ ਕਰਾਉਣ ਦੀ ਮੰਗ ਕਰ ਸਕਦੇ ਹਨ। ਇਕ ਧਰਮ ਨਿਰਪੱਖ ਦੇਸ਼ ਵਿਚ ਅਜਿਹੇ ਫ਼ੈਸਲਿਆਂ ਤੋਂ ਬਚਣਾ ਚਾਹੀਦਾ ਹੈ।