Skip to content
Sunday, November 1, 2026 5°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਉਤਰ ਕੋਰੀਆ ਨਾਲ ਬਗੈਰ ਸ਼ਰਤ ਗੱਲਬਾਤ ਲਈ ਅਮਰੀਕਾ ਤਿਆਰ ਟਰੰਪ ਪੁਰਾਣੇ ਰਵੱਈਏ ‘ਤੇ ਕਾਇਮ, ਵਿਦੇਸ਼ ਮੰਤਰੀ ਪਏ ਨਰਮ

By Admin Published 1 min read

ਵਾਸ਼ਿੰਗਟਨ, : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆਈ ਨੇਤਾ ਕਿਮ ਦੇ ਵਿਚ ਇੱਕ ਦੂਜੇ ਦੇ ਖ਼ਿਲਾਫ਼ ਬਿਆਨਬਾਜ਼ੀ ਅਤੇ ਪਰਮਾਣੂ ਯੁੱਧ ਦੀ ਤਿਆਰੀ ਕਿਸੇ ਤੋਂ ਲੁਕੀ ਨਹੀਂ ਹੈ। ਲੇਕਿਨ ਅਮਰੀਕਾ ਦੇ ਵਿਦੇਸ਼ ਮੰਤਰੀ ਟਿਲਰਸਨ ਅਜੇ ਵੀ ਤਣਾਅ ਦੇ ਕੂਟਨੀਤਕ ਹਲ ‘ਤੇ ਭਰੋਸਾ ਜਤਾ ਰਹੇ ਹਨ। ਦੁਨੀਆ ਵਿਚ ਅਪਣੇ ਦੇਸ਼ ਨੂੰ ਸਭ ਤੋਂ ਤਾਕਤਵਰ ਪਰਮਾਣੂ ਸ਼ਕਤੀ ਬਣਾਉਣ ਦੇ ਕਿਮ ਦੇ ਦਾਅਵੇ ਦੇ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਤਰ ਕੋਰੀਆ ਦੇ ਪਰਮਾਣੂ ਮਸਲੇ ‘ਤੇ ਅਮਰੀਕਾ ਬਗੈਰ ਕਿਸੇ ਸ਼ਰਤ ਦੇ ਗੱਲਬਾਤ ਲਈ ਤਿਆਰ ਹੈ। ਹਾਲਾਂਕਿ ਟਰੰਪ ਪੁਰਾਣੇ ਰੁਖ ‘ਤੇ ਕਾਇਮ ਹਨ। ਵਾਸ਼ਿੰਗਟਨ ਵਿਚ ਅਟਲਾਂਟਿਕ ਕੌਂਸਲ ਫੋਰਮ ਦੀ ਇਕ ਬੈਠਕ ਵਿਚ ਉਤਰ ਕੋਰੀਆ ਨੂੰ ਲੈ ਕੇ ਟਿਲਰਸਨ ਦੇ ਰੁਖ ਵਿਚ ਨਰਮੀ ਦੇਖੀ ਗਈ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕ ਪਹਿਲੀ ਬੈਠਕ ਬਗੈਰ ਕਿਸੇ ਸ਼ਰਤ ਦੇ ਕਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਸੀਂ ਲੋਕ ਮਿਲਣ ਅਤੇ ਇਸ ਗੱਲ ‘ਤੇ ਚਰਚਾ ਕਰਨ ਕਿ ਗੱਲਬਾਤ ਕਿਵੇਂ ਹੋਵੇਗੀ। ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਕਿਹਾ ਸੀ ਕਿ ਕਿਮ ਜੋਂਗ ਉਨ ਦਾ ਪ੍ਰਸ਼ਾਸਨ ਹਥਿਆਰ ਛੱਡਣ ‘ਤੇ ਵਿਚਾਰ ਦੇ ਸੰਕੇਤ ਦੇਵੇ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp