Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

ਅਮਰੀਕਾ ਦਾ 47 ਲੱਖ ਕਰੋੜ ਰੁਪਏ ਦਾ ਰੱਖਿਆ ਬਜਟ ਹੋਇਆ ਮਨਜ਼ੂਰ

By uscreative Published 1 min read

ਵਾਸ਼ਿੰਗਟਨ,: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ 47.47 ਲੱਖ ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਰੰਪ ਨੇ ਵਾਈਟ ਹਾਊਸ ਵਿਚ ਮੰਗਲਵਾਰ ਨੂੰ ਸੈਨਾ ਤੇ ਸੁਰੱਖਿਆ ਨੀਤੀ ਬਿਲ ‘ਤੇ ਹਸਤਾਖਰ ਕੀਤੇ। ਇਸ ਬਿਲ ਦੀ ਮਨਜ਼ੂਰੀ ਨਾਲ ਅਮਰੀਕੀ ਸੈਨਾ ਹੋਰ ਜਵਾਨਾਂ, ਜਹਾਜ਼ਾਂ ਅਤੇ ਹੋਰ ਉਪਕਰਣਾਂ ਨੂੰ ਅਪਣੇ ਬੇੜੇ ਵਿਚ ਸ਼ਾਮਲ ਕਰ ਸਕੇਗੀ। ਪਿਛਲੇ ਮਹੀਨੇ ਕਾਂਗਰਸ ਨੇ ਰੱਖਿਆ ਬਜਟ ਦੇ ਲਈ ਬਿਲ ਪਾਸ ਕੀਤਾ ਸੀ। ਰੱਖਿਆ ਬਜਟ ਦਾ ਉਪਯੋਗ ਥਲ ਸੈਨਾ ਵਿਚ 7500 ਸੈਨਿਕਾਂ, ਜਲ ਸੈਨਾ ਵਿਚ 4 ਹਜ਼ਾਰ ਮਲਾਹਾਂ, ਸਮੁੰਦਰੀ ਮੁਹਿੰਮਾਂ ਦੇ ਲਈ ਇੱਕ ਹਜ਼ਾਰ ਜਲ ਸੈਨਿਕਾਂ ਅਤੇ ਹਵਾਈ ਫ਼ੌਜ ਵਿਚ 4100 ਹੋਰ ਸੈਨਿਕਾਂ ਨੂੰ ਸ਼ਾਮਲ ਕਰਨ ਵਿਚ ਕੀਤਾ ਜਾਵੇਗਾ। ਬਜਟ ਵਿਚ ਸੈਨਿਕਾਂ ਦੇ ਵੇਤਨ ਵਿਚ 2.4 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਬਜਟ ਵਿਚ ਪੈਂਟਾਗਨ ਨੂੰ 90 ਐਫ 35 ਐਸ, 24 ਐਫ/ਏ-18 ਐਸ ਲੜਾਕੂ ਜਹਾਜ਼ ਅਤੇ ਤਿੰਨ ਬੇੜਿਆਂ ਸਮੇਤ ਹੋਰ ਉਪਕਰਣਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਦੱਖਣੀ ਏਸ਼ੀਆ ‘ਤੇ ਨਵੀਂ ਰਣਨੀਤੀ ‘ਤੇ ਅਮਲ ‘ਤੇ ਜ਼ੋਰ ਦਿੱਤਾ ਗਿਆ ਹੈ।

 

uscreative Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp