ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਈਸਟਵੁੱਡ ਇੰਟਰਨੈਸ਼ਨਲ ਸਕੂਲ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਾਇੰਸ ਕਮਿਊਨੀਕੇਸ਼ਨ ਵਰਕਸ਼ਾਪ ਲਗਾਈ ਗਈ, ਜਿਸ ‘ਚ 1000 ਤੋਂ ਵੱਧ ਵਿਦਿਆਰਥੀਆਂ ਨੇ ਸਾਇੰਸ ਵਿਸ਼ੇ ‘ਚ ਭਰਪੂਰ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਬੱਚਿਆਂ ਨੂੰ ਸਾਇੰਸ ਦੇ ਵੱਖ-ਵੱਖ ਪਹਿਲੂਆਂ ਨੂੰ ਸੌਖੇ ਢੰਗ ਨਾਲ ਸਮਝਾਉਣ ਲਈ ਡਾ. ਮਿਲਨ, ਡਾ. ਵਿਵੇਕ ਸ਼ਰਮਾ, ਡਾ. ਵਿਨੈ ਕੁਮਾਰ, ਡਾ. ਨਿਸ਼ਾਂਤ ਰੰਜਨ ਤੇ ਡਾ. ਸਰਨਗਤ ਸਿੰਘ ਵਾਟਸ ਵੱਲੋਂ ਪ੍ਰਰੈਕਟੀਕਲ ਸੈਸ਼ਨ ਕੀਤਾ ਤੇ ਸਾਇੰਸ ਵਿਸ਼ੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ ਬੱਚਿਆਂ ਨੂੰ ਮਲਟੀਪਲ ਰਿਫਲੈਕਸ਼ਨ, ਨਿਊਟਨ ਡਬਲਕੋਨ, ਬਰੈਕਿਯੂਸਟਰੋਮ, ਫਿ੍ਕਊਨਸੀ ਇਫੈਕਟ, ਕਪਲ ਪੈਂਡੂਲਮ ਮਾਡਲ ਦਿਖਾਏ ਗਏ ਤੇ ਸਾਇੰਸ ਨਾਲ ਸਬੰਧਤ ਫਿਲਮ ਵੀ ਦਿਖਾਉਣ ਤੋਂ ਇਲਾਵਾ ਵੱਖ-ਵੱਖ ਖੇਤਰਾਂ ‘ਚ ਖੋਜ ਕਰਨ ਵਾਲੇ ਸਾਇੰਸਦਾਨਾਂ ਬਾਰੇ ਜਾਣਕਾਰੀ ਦਿੱਤੀ।

ਸਕੂਲ ਪਿੰ੍ਸੀਪਲ ਡਾ. ਅਮਨਦੀਪ ਕੌਰ ਬਖਸ਼ੀ ਨੇ ਕਿਹਾ ਚੰਡੀਗੜ੍ਹ ਯੂਨੀਵਰਸਿਟੀ ਦਾ ਚੰਗਾ ਉਪਰਾਲਾ ਹੈ, ਜਿਸ ਨਾਲ ਬੱਚਿਆਂ ‘ਚ ਬੋਧਿਕ ਵਿਕਾਸ ਹੋਣ ਦੇ ਨਾਲ–ਨਾਲ ਉਨ੍ਹਾਂ ਦੀ ਸੋਚਣ ਸ਼ਕਤੀ ‘ਚ ਵਾਧਾ ਹੋਵੇਗਾ ਤੇ ਉਹ ਅਗਾਂਹਵਧੂ ਸੋਚ ਦੇ ਧਾਰਣੀ ਬਨਣਗੇ।