ਸਰੀ:-(ਹਰਚੰਦ ਸਿੰਘ ਅੱਚਰਵਾਲ)ਇੰਡੋ ਕਨੇਡੀਅਨ ਸੀਨੀਅਰ ਸੈਂਟਰ ਸਰੀ੍ਹ-ਡੈਲਟਾ ਦਾ ਮਾਸਕ ਕਵੀ ਦਰਬਾਰ ਸ: ਹਰਪਾਲ ਸਿੰਘ ਬਰਾੜ ਦੀ ਪ੍ਰਧਾਨਗੀ ਵਿੱਚ 30 ਜੁਲਾਈ 2017 ਦਿਨ ਐਤਵਾਰ ਨੂੰ ੳਪਰਲੇ ਹਾਲ ਵਿੱਚ ਸਜਿਆ। ਜਿੰਨਾ੍ਹ ਕਵੀਆਂ ਨੇ ਭਾਗ ਲਿਆ, ੳਹਨਾ ਵਿੱਚ ਸ: ਗੁਰਦਿਆਲ ਸਿੰਘ ਕੁਸੱਾ, ਹਰਚੰਦ ਸਿੰਘ ਅੱਚਰਵਾਲ, ਗੁਰਚਰਨ ਸਿੰਘ ਬਰਾੜ, ਜੀਵਨ ਸਿੰਘ ਰਾਮਪੁਰੀ, ਨਿਰਮਲ ਸਿੰਘ ਗਰੇਵਾਲ, ਹਰਚਰਨ ਸਿੰਘ ਸੰਧੂ, ਮਾ: ਮਲਕੀਤ ਸਿੰਘ ਗਿੱਲ, ਗੁਰਮੀਤ ਸਿੰਘ ਕਾਲਕਟ, ਮਹਿਦੰਰ ਸਿੰਘ ਧੀਮਾਨ, ਗੁਰਮੀਤ ਸਿੰਘ ਸੇਖੌ, ਰਣਜੀਤ ਸਿੰਘ ਨਿਝੱਰ, ਅਮਰੀਕ ਸਿੰਘ ਲੇਹਲ, ਬੀਬੀ ਤਜਿੰਦਰ ਕੋਰ ਬੈਂਸ, ਦਵਿੰਦਰ ਕੋਰ ਜੋਹਲ, ਗੁਰਚਰਨ ਸਿੰਘ ਸੇਖੋ, ਗੁਰਮੀਤ ਸਿੰਘ ਸੇਖੋ, ਪਵਿਤੱਰ ਕੋਰ ਬਰਾੜ, ਗੁਰਦਰਸ਼ਨ ਸਿੰਘ ਬਾਦਲ, ਹਰਦੀਪ ਸਿੰਘ ਸੰਧੂ, ਸੁਖਵਿੰਦਰ ਸਿੰਘ ਘੁਮਾਣ ਅਤੇ ਸਤਿਆਜੀਤ ਸੰਧੂ ਆਦਿ ਕਵੀਆਂ ਨੇ ਖੂਬ ਰੰਗ ਬੰਨਿਆਂ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਗਿੱਲ ਨੇ ਆਪਣੀ ਸਭਾ ਦੇ 13 ਅਗਸਤ, 2017 ਦੇ ਵਿਸ਼ੇਸ਼ ਪ੍ਰੋਗਰਾਮ ਲਈ ਸੱਦਾ ਦਿਤੱਾ ਅਤੇ ਮੋਹਨ ਗਿੱਲ ਨੇ ਆਪਣੀਆਂ ਦੋ ਪੁਸਤਕਾਂ ਸੀਨੀਅਰ ਸੈਂਟਰ ਨੂੰ ਭੇਂਟ ਕੀਤੀਆਂ। ਇਸਤੋ ਇਲਾਵਾ ਸਵਰਗੀ ਡਾ: ਰਘਬੀਰ ਸਿੰਘ ਬੈਂਸ ਦੀਆਂ ਸੈਂਟਰ ਪ੍ਰਤੀ ਵਿਸ਼ੇਸ਼ ਸੇਵਾਵਾ ਬਦਲੇ ੳਹਨਾ ਦੇ ਸਾਰੇ ਪ੍ਰਵਾਰ ਨੂੰ ਸੱਦਕੇ ਸਨਮਾਨਿਤ ਕੀਤਾ ਗਿਆ ਅਤੇ ਡਾ: ਸਾਹਿਬ ਦੀ ਵੱਡੀ ਫੋਟੋ ਸੀਨੀਅਰ ਸੈਂਟਰ ਵਿੱਚ ਸ਼ੁਸੋਬਿਤ ਕੀਤੀ ਗਈ। ਸਟੇਜ ਸਕੱਤਰ ਦੀ ਜਿੰਮੇਵਾਰੀ ਹਰਚੰਦ ਸਿੰਘ ਅੱਚਰਵਾਲ ਨੇ ਵਧੀਆਂ ਢੰਗ ਨਾਲ ਨਿਭਾਈ। ਅੰਤ ਵਿਚੱ ਪ੍ਰਧਾਨ ਸ: ਹਰਪਾਲ ਸਿੰਘ ਬਰਾੜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਚਾਹ ਪਾਣੀ ਦਾ ਪ੍ਰਬੰਧ ਸ: ਸ਼ਵਿੰਦਰ ਸਿੰਘ ਖੰਗੂੜਾ ਵੱਲੋ ਕੀਤਾ ਗਿਆ । ਸਾਰਾ ਪ੍ਰੋਗ੍ਰਾਮ ਯਾਦਗਾਰੀ ਹੋ ਨਿਬੜਿਆ।
ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ
ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ


