ਰੌਸ਼ਨ ਖੈੜਾ, ਕਪੂਰਥਲਾ : ਇੰਜੀਨੀਅਰ ਸਫਲਤਾ ਦਾ ਸਾਧਨ ਹਨ, ਉਹ ਸਰੋਤ ਵੀ ਹਨ, ਸਫ਼ਲਤਾ ਤਕ ਪਹੁੰਚਾਉਣ ਵਾਲੀ ਪੌੜੀ ਵੀ ਹਨ ਅਤੇ ਇੰਜੀਨੀਅਰਿੰਗ ਹਰ ਚੀਜ਼ ਦਾ ਹੱਲ ਹੈ। ਇਹ ਯਕੀਨੀ ਬਣਾਉਣ ਦੀ ਸਾਡੀ ਕੋਸ਼ਿਸ਼ ਹੈ ਕਿ ਹਰ ਉਭਰਦੇ ਇੰਜੀਨੀਅਰ ਦਾ ਮਾਰਗ ਸਫਲਤਾ ਨਾਲ ਭਰਿਆ ਹੋਵੇ। ਇਹ ਸੰਦੇਸ਼ ਡਾ. ਸੁਸ਼ੀਲ ਮਿੱਤਲ, ਉਪ-ਕੁਲਪਤੀ (ਵਾਈਸ ਚਾਂਸਲਰ), ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ) ਨੇ ‘ਇੰਜੀਨੀਅਰਜ਼ ਡੇ’ ‘ਤੇ ਦਿੱਤਾ। ਉਹ ਸ਼ੁੱਕਰਵਾਰ ਨੂੰ ਜਲੰਧਰ-ਕਪੂਰਥਲਾ ਹਾਈਵੇ ‘ਤੇ ਸਥਿਤ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ‘ਇੰਜੀਨੀਅਰਜ਼ ਡੇ’ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਪ-ਕੁਲਪਤੀ ਡਾ. ਸੁਸ਼ੀਲ ਮਿੱਤਲ ਨੇ ਸਾਰਿਆਂ ਨਾਲ ਮਿਲ ਕੇ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰਿਆ ਜੀ ਨੂੰ ਉਨ੍ਹਾਂ ਦੀ ਤਸਵੀਰ ‘ਤੇ ਸ਼ਰਧਾਂਜਲੀ ਭੇਟ ਕੀਤੀ। ਇਹ ਪੋ੍ਗਰਾਮ ਯੂਨੀਵਰਸਿਟੀ ਦੇ ਅਕਾਦਮਿਕ ਵਿਭਾਗ ਵੱਲੋਂ ਡੀਨ ਅਕਾਦਮਿਕ ਪੋ੍ਫੈਸਰ (ਡਾ.) ਵਿਕਾਸ ਚਾਵਲਾ ਦੀ ਅਗਵਾਈ ਹੇਠ ਕਰਵਾਇਆ ਗਿਆ। ਡੀਨ ਪੋ੍. ਚਾਵਲਾ ਨੇ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਨੂੰ ‘ਇੰਜੀਨੀਅਰਜ਼ ਡੇ’ ‘ਤੇ ਵਧਾਈ ਦਿੱਤੀ। ਉਪ-ਕੁਲਪਤੀ ਡਾ. ਮਿੱਤਲ ਨੇ ਯੂਨੀਵਰਸਿਟੀ ਦੇ ਵੱਖ-ਵੱਖ ਅਕਾਦਮਿਕ (ਟੀਚਿੰਗ) ਵਿਭਾਗਾਂ ਵੱਲੋਂ ਲਾਏ ਗਏ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਸਟਾਲਾਂ ਰਾਹੀਂ ਆਪਣੇ ਉੱਦਮੀ ਯਤਨਾਂ ਦਾ ਨਮੂਨਾ ਪੇਸ਼ ਕੀਤਾ। ਇਸ ਦੌਰਾਨ ਇੱਕ ਸਾਇੰਸ ਗੈਲਰੀ ਵੀ ਖਿੱਚ ਦਾ ਕੇਂਦਰ ਬਣੀ। ਵਿਦਿਆਰਥੀਆਂ ਵਿਚ ਕਲੇਅ ਮਾਡਿਲੰਗ, ਪੇਂਟਿੰਗ, ਪੋ੍ਜੈਕਟ ਡਿਸਪਲੇ, ਕੁਇਜ਼ ਅਤੇ ਪਾਵਰ ਪੁਆਇੰਟ ਪੇਸ਼ਕਾਰੀ ਨਾਲ ਸਬੰਧਤ ਮੁਕਾਬਲੇ ਵੀ ਕਰਵਾਏ ਗਏ। ਇਸ ਪੋ੍ਗਰਾਮ ‘ਚ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐੱਸਕੇ ਮਿਸ਼ਰਾ, ਡੀਨ ਕਾਲਜ ਡਿਵੈੱਲਪਮੈਂਟ ਡਾ. ਬਲਕਾਰ ਸਿੰਘ, ਡੀਨ ਵਿਦਿਆਰਥੀ ਭਲਾਈ ਡਾ. ਗੌਰਵ ਭਾਰਗਵ ਅਤੇ ਯੂਨੀਵਰਸਿਟੀ ਦੇ ਹੋਰ ਫੈਕਲਟੀ ਮੈਂਬਰਾਂ ਤੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਪੋ੍ਗਰਾਮ ਦੇ ਦੂਜੇ ਪੜਾਅ ‘ਚ ਇਨਾਮਾਂ ਦੀ ਵੰਡ ਹੋਈ, ਜਿਸ ਵਿਚ ਉਪ ਕੁਲਪਤੀ ਡਾ. ਸੁਸ਼ੀਲ ਮਿੱਤਲ ਨੇ ਵੱਖ-ਵੱਖ ਆਈਟਮਾਂ ਦੇ ਸਾਰੇ ਜੇਤੂਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ। ਟੇਲੈਂਟ ਮੁਕਾਬਲੇ ‘ਚ ਪਾਵਰ ਪੁਆਇੰਟ ਪ੍ਰਰੈਜ਼ੈਂਟੇਸ਼ਨ ਵਿਚ ਪਹਿਲਾ ਸਥਾਨ ਮਨੀਸ਼ ਤਿਵਾੜੀ (ਬੀ.ਟੈੱਕ. ਸੀਐੱਸਈ, ਪਹਿਲਾ ਸਮੈਸਟਰ), ਦੂਜਾ ਸਥਾਨ ਪਿ੍ਰਅੰਕਾ ਸ਼ਰਮਾ (ਬੀ.ਟੈੱਕ. ਸੀਐੱਸਈ ਤੀਜਾ ਸਮੈਸਟਰ) ਅਤੇ ਤੀਜਾ ਸਥਾਨ ਲੋਰ ਸੰਧੂ (ਬੀ ਟੈੱਕ. ਮਕੈਨੀਕਲ ਇੰਜੀਨੀਅਰਿੰਗ-ਪਹਿਲਾ ਸਮੈਸਟਰ) ਨੇ ਪ੍ਰਰਾਪਤ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਨੇਹਾ (ਐੱਮਐੱਸਸੀ ਫੈਸ਼ਨ ਡਿਜ਼ਾਈਨਿੰਗ) ਨੇ ਪਹਿਲਾ, ਪਾਰਸ (ਬੀ.ਟੈੱਕ. ਈਸੀਈ) ਨੇ ਦੂਜਾ ਅਤੇ ਉਪਾਸਨਾ ਸੇਠ (ਪ੍ਰਬੰਧਨ ਵਿਭਾਗ) ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਕੁਇਜ਼ ਵਿਚ ਪਹਿਲਾ ਸਥਾਨ ਅਭਿਨਵ ਕੁਮਾਰ-ਸ਼ੁਭਮ ਪੋਦਾਰ (ਬੀ.ਟੈੱਕ ਈ.ਸੀ.ਈ., ਸੀ.ਐੱਸ.ਈ.) ਦੀ ਟੀਮ ਨੇ, ਦੂਜਾ ਸਥਾਨ ਅਜੀਤ-ਮਾਧਵ ਸ਼ਰਮਾ (ਬੀ.ਟੈਕ ਸੀ.ਐੱਸ.ਈ.) ਦੀ ਟੀਮ ਨੇ ਅਤੇ ਅਭੈ ਕੁਮਾਰ-ਅੰਸ਼ੂ ਦੀ ਟੀਮ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਪੋ੍ਗਰਾਮਿੰਗ ਮੁਕਾਬਲੇ ‘ਚ ਮੁਹੰਮਦ ਜ਼ੈਦ ਖਾਨ (ਬੀ.ਟੈਕ ਸੀ.ਐੱਸ.ਈ.-7 ਸੈ.) ਨੇ ਪਹਿਲਾ, ਪ੍ਰਖਰ ਪਾਂਡੇ (ਬੀ.ਟੈਕ ਸੀ.ਐੱਸ.ਈ.-7 ਸੈ.) ਨੇ ਦੂਜਾ ਸਥਾਨ ਹਾਸਲ ਕੀਤਾ। ਰੰਗੋਲੀ ਮੁਕਾਬਲੇ ਵਿੱਚ ਖੁਸ਼ੀ (ਬੀ.ਬੀ.ਏ.) ਨੇ ਪਹਿਲਾ ਸਥਾਨ, ਸੋਨਾਕਸ਼ੀ (ਬੀ.ਟੈਕ) ਨੇ ਦੂਜਾ ਅਤੇ ਰਾਣੀ ਕੁਮਾਰ (ਬੀ.ਟੈਕ) ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਫੇਸ ਪੇਂਟਿੰਗ ਵਿਚ ਆਂਚਲ-ਅੰਸ਼ਿਕਾ ਨੇ ਪਹਿਲਾ ਸਥਾਨ, ਰੋਹਿਤ ਮਨਚੰਦਾ-ਅਰਪਿਤ ਧੀਰ ਨੇ ਦੂਜਾ ਅਤੇ ਹਰਸ਼ ਯਾਦਵ-ਅਬੁਲ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਮਾਡਲ ਮੇਕਿੰਗ ਵਿਚ ਰੋਬਿਨ (ਬੀਐੱਸਸੀ-ਐੱਫਟੀ) ਨੇ ਪਹਿਲਾ, ਵਿਵੇਕ ਕੁਮਾਰ ਸੋਨਕਰ-ਯਸ਼ਵੰਤ ਕੁਮਾਰ ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਫੋਟੋਗ੍ਰਾਫੀ ਵਿੱਚ ਵਤਸਲਾ (ਬੀ.ਟੈਕ-ਐੱਮ.ਈ.)ਨੇ ਪਹਿਲਾ, ਕੁਨਾਲ (ਬੀ.ਟੈਕ-ਸੀਐੱਸਈ) ਨੇ ਦੂਜਾ ਤੇ ਸਾਕਸ਼ੀ ਨਾਹਰ (ਬੀ.ਟੈੱਕ-ਸੀਐਸਈ) ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਕਲੇਅ ਮਾਡਿਲੰਗ ਵਿਚ ਵਰੁਣ ਠਾਕੁਰ (ਬੀ.ਟੈੱਕ-ਸੀਐਸਈ) ਨੇ ਪਹਿਲਾ, ਕਮਲਪ੍ਰਰੀਤ ਕੌਰ (ਬੀ.ਟੈੱਕ-ਈ.ਈ.) ਨੇ ਦੂਜਾ ਸਥਾਨ ਪ੍ਰਰਾਪਤ ਕੀਤਾ। ਕੋਲਾਜ ਮੇਕਿੰਗ ਵਿਚ ਸੁਖਮੀਨ ਕੌਰ ਨੇ ਪਹਿਲਾ, ਦਰਕਿਰਤ ਕੌਰ ਨੇ ਦੂਜਾ ਅਤੇ ਸੁਖਬੀਰ ਸਿੰਘ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਫੂਡ ਸਟਾਲ ਵਿਚ ਪ੍ਰਦੱਖਣ, ਨਿਜ਼ਾਮ, ਹਰਮਨਦੀਪ ਦੀ ਟੀਮ ਨੇ ਪਹਿਲਾ ਸਥਾਨ, ਕਾਜਲ-ਕੋਮਲ ਦੀ ਟੀਮ ਨੇ ਦੂਜਾ ਅਤੇ ਕੁਨਿਕਾ, ਸ਼ੇ੍ਆ, ਸਿਮਰਨ ਦੀ ਟੀਮ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ। ਫਨ ਗੇਮਜ਼ ਵਿਚ ਅਕਾਂਕਸ਼ਾ ਨੇ ਪਹਿਲਾ ਸਥਾਨ, ਮੁਹੰਮਦ ਸ਼ਾਹਬਾਜ਼ ਅਹਿਮਦ ਨੇ ਦੂਸਰਾ ਅਤੇ ਆਦਿੱਤਿਆ ਵਸ਼ਿਸ਼ਟ ਨੇ ਤੀਸਰਾ ਸਥਾਨ ਪ੍ਰਰਾਪਤ ਕੀਤਾ।