ਬੰਬਈ,: ਬਾਲੀਵੁਡ ਅਦਾਕਾਰ ਰਿਤਿਕ ਰੌਸ਼ਨ ਇਸਤਾਂਬੁਲ ਦੇ ਅਤਾਤੁਰਕ ਹਵਾਈ ਅੱਡੇ ‘ਤੇ ਹੋਏ ਹਵਾਈ ਹਮਲੇ ਤੋਂ ਕੁਝ ਘੰਟੇ ਪਹਿਲਾਂ ਉਥੇ ਹੀ ਮੌਜੂਦ ਸਨ। ਇਸ ਹਮਲੇ ਵਿਚ ਘੱਟੋ ਘੱਟ 36 ਵਿਅਕਤੀਆਂ ਦੀ ਮੌਤ ਹੋ ਗਈ ਹੈ। ਬੈਂਗ-ਬੈਂਗ ਦੇ 42 ਸਾਲਾ ਅਦਾਕਾਰ ਆਪਣੇ ਬੇਟੇ ਰਿਹਾਨ ਅਤੇ ਰਿਧਾਨ ਨਾਲ ਅਫਰੀਕਾ ਵਿਚ ਛੁੱਟੀਆਂ ਮਨਾਉਣ ਗਏ ਸਨ। ਇਸਤਾਂਬੁਲ ਹਵਾਈ ਅੱਡੇ ਤੋਂ ਉਨ੍ਹਾਂ ਭਾਰਤ ਲਈ ਫਲਾਇਟ ਫੜਣੀ ਸੀ ਜੋ ਉਹ ਨਹੀਂ ਫੜ ਸਕੇ। ਰਿਤਿਕ ਨੇ ਟਵੀਟ ਕੀਤਾ, ”ਇਸਤਾਂਬੁਲ ਤੋਂ ਕਨੈਕਟਿੰਗ ਫਲਾਇਟ ਨਹੀਂ ਫੜ ਸਕੇ ਅਤੇ ਹਵਾਈ ਅੱਡੇ ‘ਤੇ ਫਸ ਗਏ ਸੀ। ਅਗਲੀ ਫਲਾਇਟ ਅਗਲੇ ਦਿਨ ਸੀ ਪਰ ਅਸੀਂ ਇਕਾਨਮੀ ਕਲਾਸ ਦੀ ਟਿਕਟ ਲਈ ਅਤੇ ਉਥੋਂ ਚੱਲ ਪਏ।”
ਉਨ੍ਹਾਂ ਹਵਾਈ ਅੱਡੇ ਦੇ ਕਰਮਚਾਰੀਆਂ ਦਾ ਸਹਾਇਤਾ ਲਈ ਧਨਵਾਦ ਕੀਤਾ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਅੱਤਵਾਦ ਖਿਲਾਫ ਇਕਜੁਟ ਹੋ ਕੇ ਲੜਣ ਦੀ ਅਪੀਲ ਵੀ ਕੀਤੀ। ਉਨ੍ਹਾਂ ਲਿਖਿਆ, ”ਇਸਤਾਂਬੁਲ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਕੁਝ ਘੰਟੇ ਪਹਿਲਾਂ ਸਾਡੀ ਮਦਦ ਕੀਤੀ।