ਪਰਮਜੀਤ ਕੌਰ, ਚਮਕੌਰ ਸਾਹਿਬ : ਡਾ. ਪਰਮਿੰਦਰ ਕੁਮਾਰ ਸਿਵਲ ਸਰਜਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਤੇ ਡਾ. ਗੋਬਿੰਦ ਟੰਡਨ ਸੀਨੀਅਰ ਮੈਡੀਕਲ ਅਫਸਰ ਸੀਐੱਚਸੀ ਚਮਕੌਰ ਸਾਹਿਬ ਦੀ ਅਗਵਾਈ ਹੇਠ ਸੀਐੱਚਸੀ ਚਮਕੌਰ ਸਾਹਿਬ ਵਿਖੇ ਆਯੂਸ਼ਮਾਨ ਭਵ ਮੁਹਿੰਮ ਸਬੰਧੀ ਆਸ਼ਾ ਵਰਕਰਜ਼ ਦੇ ਦੂਜੇ ਬੈਚ ਦੀ ਟੇ੍ਨਿੰਗ ਹੋਈ।

ਇਸ ਮੌਕੇ ਡਾ. ਗੋਬਿੰਦ ਟੰਡਨ ਨੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਦੋ੍ਪਦੀ ਮੁਰਮੂ ਵੱਲੋਂ 13 ਸਤੰਬਰ ਨੂੰ ਆਯੂਸ਼ਮਾਨ ਭਵ ਸਕੀਮ ਦੇ ਤੀਜੇ ਫੇਜ ਦੀ ਆਨਲਾਈਨ ਲਾਂਚਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਸਿਹਤ ਸਕੀਮਾਂ ਨੂੰ ਆਖਰੀ ਕਤਾਰ ਵਿੱਚ ਖੜ੍ਹੇ ਵਿਅਕਤੀਆਂ ਤਕ ਪਹੰੁਚਾਉਣਾ ਯਕੀਨੀ ਬਣਾਉਣਾ ਹੈ। ਇਸ ਸਕੀਮ ਤਹਿਤ ‘ਆਯੂਸ਼ਮਾਨ ਆਪ ਕੇ ਦੁਆਰ’, ਆਯੂਸ਼ਮਾਨ ਮੇਲਾ ਅਤੇ ਆਯੂਸ਼ਮਾਨ ਸਭਾ ਕੀਤੀ ਜਾਵੇਗੀ। ਆਯੂਸ਼ਮਾਨ ‘ਆਪ’ ਕੇ ਦੁਆਰ ਤਹਿਤ ਹਰ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਕਾਰਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਆਯੂਸ਼ਮਾਨ ਮੇਲੇ ਤਹਿਤ 17 ਸਤੰਬਰ ਤੋਂ 23 ਸਤੰਬਰ ਤਕ ਕਮਿਊਨਿਟੀ ਹੈਲਥ ਅਫਸਰਾਂ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਦੀ ਜਾਂਚ ਅਤੇ ਟੀਬੀ ਦੀ ਬਿਮਾਰੀ ਦੇ ਸ਼ੱਕੀ ਮਰੀਜ਼ਾਂ ਦੀ ਪਛਾਣ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਜ਼ ਆਪਣੇ ਪਿੰਡਾਂ ਵਿੱਚ ਲਾਭਪਾਤਰੀਆਂ ਨੂੰ ਆਯੂਸ਼ਮਾਨ ਮੇਲੇ ਵਿੱਚ ਲੈ ਕੇ ਆਉਣਗੀਆਂ ਤੋਂ ਗੈਰ ਸੰਚਾਰੀ ਰੋਗਾਂ ਦੀ ਸਕਰੀਨਿੰਗ ਕੀਤੀ ਜਾ ਸਕੇ ਅਤੇ ਉਨ੍ਹਾਂ ਦੇ ਆਯੂਸ਼ਮਾਨ ਕਾਰਡ ਬਣਵਾਏ ਜਾ ਸਕਣ। ਇਸ ਮੁਹਿੰਮ ਅਧੀਨ ਆਯੂਸ਼ਮਾਨ ਸਭਾ ਕਰ ਕੇ ਲੋਕਾਂ ਨੂੰ ਸਿਹਤ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਪਿੰਡ ਪੱਧਰ ਤੇ ਸਿਹਤ ਮੇਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਸਰਕਾਰੀ ਸਿਹਤ ਸਹੂਲਤਾਂ ਦੀ ਜਾਣਕਾਰੀ, ਟੀਕਾਕਰਨ, ਆਯੂਸ਼ਮਾਨ ਕਾਰਡ, ਆਭਾ ਆਈਡੀ, ਟੀਬੀ, ਮਰੀਜ਼ਾਂ ਦੀ ਪਯਾਣ, ਗੈਰ ਸੰਚਾਰੀ ਰੋਗਾਂ ਦੀ ਸਕ੍ਰੀਨਿੰਗ ਆਦਿ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ। ਇਹ ਮੁਹਿੰਮ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲੇਗੀ ਅਤੇ ਇਸ ਮੁਹਿੰਮ ਵਿੱਚ ਪੰਚਾਇਤਾਂ, ਸਮਾਜ ਸੇਵੀ ਸੰਸਥਾਂਵਾ, ਪੇਂਡੂ ਸਿਹਤ ਸਫ਼ਾਈ ਕਮੇਟੀ ਦੇ ਮੈਂਬਰ, ਜਨ ਆਰੋਗਿਆ ਸੰਮਤੀ, ਮੈਡੀਕਲ ਅਫਸਰ, ਸੀਐੱਚਓ, ਏਐੱਨਐੱਮ ਅਤੇ ਆਸ਼ਾ ਵਰਕਰਜ਼ ਦੀ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਿਤੀ 29-09-23 ਨੂੰ ਡਾ. ਬੀ.ਆਰ. ਅੰਬੇਡਕਰ ਸਰਕਾਰੀ ਮੈਡੀਕਲ ਕਾਲਜ ਮੋਹਾਲੀ ਵੱਲੋਂ ਸੀਐੱਚਸੀ ਚਮਕੌਰ ਸਾਹਿਬ ਵਿਖੇ ਸਿਹਤ ਮੇਲਾ ਲਾਇਆ ਜਾਵੇਗਾ। ਇਸ ਮੇਲੇ ਵਿੱਚ ਗੈਰ ਸੰਚਾਰੀ ਰੋਗ, ਟੀਬੀ, ਆਭਾ ਆਈਡੀ, ਆਯੂਸ਼ਮਾਨ ਭਾਰਤ ਸਿਹਤ ਬੀਮਾ ਕਾਰਡ, ਪਰਿਵਾਰ ਨਿਯੋਜਨ ਸੇਵਾਵਾਂ ਅਤੇ ਅੱਖਾਂ ਦੇ ਰੋਗਾਂ ਦੀ ਜਾਂਚ ਕੀਤੀ ਜਾਵੇਗੀ। ਇਸ ਮੌਕੇ ਹਰਵਿੰਦਰ ਸਿੰਘ ਬੀਈਈ, ਨਾਗਰ ਸਿੰਘ ਐੱਸਆਈ ਅਤੇ ਸਮੂਹ ਆਸ਼ਾ ਵਰਕਰਜ਼ ਆਦਿ ਹਾਜ਼ਰ ਸਨ।