ਜਗਸੀਰ ਸਿੰਘ ਛੱਤਿਆਣਾ, ਗਿੱਦੜਬਾਹਾ

ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਵਿਖੇ ਪਿੰ੍ਸੀਪਲ ਡਾਕਟਰ ਮਨੀਸ਼ਾ ਗੁਪਤਾ ਦੀ ਅਗਵਾਈ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਇੰਚਾਰਜ਼ ਸੋਨੀਆ ਰਾਣੀ ਦੇ ਸਹਿਯੋਗ ਨਾਲ ਹਿੰਦੀ ਅਧਿਆਪਿਕਾ ਮੈਡਮ ਸੁਨੀਤਾ ਰਾਣੀ ਦੇ ਯਤਨਾ ਸਦਕਾ ਬੀਤੇ ਦਿਨੀਂ ਹਿੰਦੀ ਦਿਵਸ ਮਨਾਇਆ ਗਿਆ। ਜਿਸਦੀ ਸ਼ੁਰੂਆਤ ਹਿੰਦੀ ਦਿਵਸ ਨੂੰ ਮੁੱਖ ਰੱਖਦੇ ਹੋਏ ਭਾਸ਼ਣ ਦੁਆਰਾ ਕੀਤੀ ਗਈ। ਇਸ ਮੌਕੇ ਵਿਦਿਆਰਥੀਆਂ ਵੱਲੋਂ ਹਿੰਦੀ ਦਿਵਸ ਦੀ ਮਹੱਤਤਾ ਦੱਸਦੇ ਹੋਏ ਕਵਿਤਾਵਾਂ ਪੇਸ਼ ਕੀਤੀਆਂ ਗਈਆਂ, ਸਕਿੱਟ ਖੇਡੀ ਗਈ ਅਤੇ ਵਿਦਿਆਰਥੀਆਂ ਵੱਲੋਂ ਡਾਂਸ ਪੇਸ਼ ਕੀਤਾ ਗਿਆ। ਸਾਰੇ ਸਰੋਤਿਆਂ ਦਾ ਮਨੋਰੰਜਨ ਕਰਦੇ ਹੋਏ ਹਿੰਦੀ ਦੇ ਵਿੱਚ ਬੁਝਾਰਤਾਂ ਵੀ ਪਾਈਆਂ ਗਈਆਂ ਅਤੇ ਸਹੀ ਜਵਾਬ ਦੇਣ ਵਾਲੇ ਨੂੰ ਵਿਸ਼ੇਸ਼ ਇਨਾਮ ਦਿੱਤੇ ਗਏ। ਇਸ ਉਪਰੰਤ ਮੈਡਮ ਸੁਨੀਤਾ ਰਾਣੀ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੋਹਫ਼ੇ ਦਿੱਤੇ ਗਏ। ਪਿੰ੍ਸੀਪਲ ਡਾ. ਮਨੀਸ਼ਾ ਗੁਪਤਾ ਵੱਲੋਂ ਸੁਨੀਤਾ ਰਾਣੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਗਿਆ ਕੇ ਅੱਜ ਦੇ ਦਿਨ ਸਾਨੂੰ ਲੋੜ ਹੈ ਅਜਿਹੇ ਅਧਿਆਪਕਾਂ ਦੀ ਜੋ ਆਪਣੇ ਵਿਸ਼ੇ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੇ ਲਈ ਆਪਣਾ ਤਨ ਮਨ ਅਤੇ ਧਨ ਪੂਰੀ ਤਰਾਂ੍ਹ ਸਮਰਪਿਤ ਕਰ ਦਿੰਦੇ ਹਨ, ਅਤੇ ਬਾਕੀ ਅਧਿਆਪਕਾਂ ਦੇ ਲਈ ਪੇ੍ਰਰਨਾ ਸਰੋਤ ਬਣਦੇ ਹਨ। ਇਸ ਮੌਕੇ ਲੈਕਚਰਾਰ ਕਮਲਪ੍ਰਰੀਤ, ਲੈਕਚਰਾਰ ਮਨਦੀਪ ਕੌਰ, ਕੁਰਸ਼ੈਦ ਖਾਨ ਅਤੇ ਜਗਦੇਵ ਸਿੰਘ ਤੋਂ ਇਲਾਵਾ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।