ਜਾਗਰਣ ਸੰਵਾਦਦਾਤਾ, ਨੋਇਡਾ : ਕੋਤਵਾਲੀ ਸੈਕਟਰ-24 ਦੀ ਪੁਲਿਸ ਨੇ ਐਨਸੀਆਰ ਤੋਂ ਟਰੈਕਟਰ-ਟਰਾਲੀ ਚੋਰੀ ਕਰਨ ਵਾਲੇ ਅੰਤਰਰਾਜੀ ਉੱਲੂ ਗਿਰੋਹ ਦੇ ਪੰਜ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਦੋ ਮੁਲਜ਼ਮ ਫ਼ਰਾਰ ਹਨ। ਇਨ੍ਹਾਂ ਦੇ ਕਬਜ਼ੇ ‘ਚੋਂ ਚੋਰੀ ਦੇ ਅੱਠ ਟਰੈਕਟਰ, ਤਿੰਨ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਗਿਰੋਹ ਦਾ ਨਾਂ ਉੱਲੂ ਰੱਖਿਆ ਗਿਆ ਕਿਉਂਕਿ ਜਿਸ ਰਾਤ ਇਹ ਚੋਰੀਆਂ ਕਰਦੇ ਸਨ, ਉਹ ਕਹਿੰਦੇ ਸਨ ਕਿ ਅੱਜ ਰਾਤ ਉੱਲੂ ਉੱਡੇਗਾ। ਏਡੀਸੀਪੀ ਮਨੀਸ਼ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਸੈਕਟਰ-54 ਰੈੱਡ ਲਾਈਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਦਿਲਸ਼ਾਦ ਉਰਫ ਦਿਲਸ਼ਾਨ ਉਰਫ ਬਿਹਾਰੀ, ਅਨੀਸ ਉਰਫ ਅਨੀਸੁਦੀਨ, ਸ਼ਹਿਜ਼ਾਦ, ਵਰੁਣ ਅਤੇ ਭੂਪੇਂਦਰ ਵਾਸੀ ਮੇਰਠ ਜ਼ਿਲ੍ਹੇ ਵਜੋਂ ਹੋਈ ਹੈ।

ਸੰਸਾਰ ਅਤੇ ਸਲਮਾਨ ਫਰਾਰ

ਉੱਥੇ ਹੀ ਸੰਸਾਰ ਅਤੇ ਸਲਮਾਨ ਫਰਾਰ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਅਸੀਂ ਆਪਣੇ ਸਾਥੀਆਂ ਸੰਸਾਰ ਉਰਫ ਪ੍ਰਧਾਨ ਤੇ ਸਲਮਾਨ ਵਾਸੀ ਟਿੱਕਰੀ ਮੇਰਠ ਨਾਲ ਮਿਲ ਕੇ ਨਾਜਾਇਜ਼ ਹਥਿਆਰਾਂ ਨਾਲ ਲੈਸ ਹੋ ਕੇ ਸੜਕ ਕਿਨਾਰੇ ਖੜ੍ਹੇ ਖਾਲੀ ਪਲਾਟ ਤੋਂ ਟਰੈਕਟਰ-ਟਰਾਲੀਆਂ ਚੋਰੀ ਕਰ ਕੇ ਆਪਣੇ ਸਾਥੀ ਵਰੁਣ ਤੇ ਭੁਪਿੰਦਰ ਸਪੁਰਦ ਕਰ ਕੇ ਵੇਚ ਦਿੰਦੇ ਸੀ। ਅਸੀਂ ਹਮੇਸ਼ਾ ਰਾਤ ਨੂੰ ਚੋਰੀ ਕਰਨ ਲਈ ਨਿਕਲਦੇ ਹਾਂ।

‘ਅੱਜ ਰਾਤ ਉਲੂ ਉੱਡੇਗਾ’ ਹੈ ਕੋਡ

ਘਟਨਾ ਤੋਂ ਪਹਿਲਾਂ ਅਸੀਂ ਸਾਰੇ ਦੋਸਤ ਇਕੱਠੇ ਹੋ ਕੇ ਇਹ ਕੋਡ ਵਰਤਦੇ ਹਾਂ ਕਿ ਉੱਲੂ ਉੱਡੇਗਾ। ਇਹ ਕਹਿ ਕੇ ਅਸੀਂ ਸਮਝਦੇ ਹਾਂ ਕਿ ਅੱਜ ਅਸੀਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਹੈ।

ਸਾਡੇ ਕੋਲੋਂ ਬਰਾਮਦ ਹੋਏ ਨਜਾਇਜ਼ ਹਥਿਆਰ ਅਤੇ ਕਾਰਤੂਸ ਅਸੀਂ ਆਪਣੀ ਸੁਰੱਖਿਆ ਲਈ ਆਪਣੇ ਕੋਲ ਰੱਖਦੇ ਹਾਂ ਤਾਂ ਜੋ ਲੋੜ ਪੈਣ ‘ਤੇ ਇਨ੍ਹਾਂ ਦੀ ਵਰਤੋਂ ਕਰ ਸਕੀਏ ਅਤੇ ਚੋਰੀ ਕੀਤੇ ਟਰੈਕਟਰ ਅਤੇ ਟਰਾਲੀਆਂ ਨੂੰ ਵੇਚ ਕੇ ਚੰਗੇ ਪੈਸੇ ਕਮਾ ਸਕਦੇ ਹਾਂ।