ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਸਮਾਜ ਸੇਵੀ ਕਾਰਜਾਂ ‘ਚ ਜੁਟੀ ਸੰਸਥਾ ਮਾਛੀਵਾੜਾ ਸਾਹਿਬ ਸੋਸ਼ਲ ਵੈੱਲਫੇਅਰ ਸੋਸਾਇਟੀ ਐੱਨਜੀਓ ਤੇ ਪੁਲਿਸ ਜ਼ਿਲ੍ਹਾ ਸਾਂਝ ਕੇਂਦਰ ਖੰਨਾ ਵੱਲੋਂ ਸ਼੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਮੁਫ਼ਤ ਅੱਖਾਂ ਦੇ ਚਿੱਟੇ ਮੋਤੀਏ ਦਾ ਆਪੇ੍ਸ਼ਨ ਕੈਂਪ ਮਾਤਾ ਰਾਣੀ ਮੰਦਰ, ਨੇੜੇ ਬੱਸ ਸਟੈਂਡ ਮਾਛੀਵਾੜਾ ਸਾਹਿਬ ਵਿਖੇ ਲਗਾਇਆ ਗਿਆ।
ਜਾਣਕਾਰੀ ਦਿੰਦਿਆਂ ਐੱਨਜੀਓ ਦੇ ਪ੍ਰਧਾਨ ਸ਼ਿਵ ਕੁਮਾਰ ਸ਼ਿਵਲੀ ਨੇ ਕਿਹਾ ਇਸ ਕੈਂਪ ‘ਚ ਸ਼ੰਕਰਾ ਆਈ ਹਸਪਤਾਲ, ਲੁਧਿਆਣਾ ਦੀ ਟੀਮ ਵੱਲੋਂ 110 ਮਰੀਜ਼ਾਂ ਦੇ ਅੱਖਾਂ ਦੀ ਜਾਂਚ ਕੀਤੀ ਗਈ ਤੇ 25 ਮਰੀਜ਼ ਆਪੇ੍ਸ਼ਨ ਲਈ ਭੇਜੇ ਗਏ, ਜਿਨ੍ਹਾਂ ਦਾ ਮੁਫ਼ਤ ਆਪੇ੍ਸ਼ਨ ਕਰ ਕੇ ਲੈਨਜ਼ ਪਾਏ ਜਾਣਗੇ। ਇਸ ਮੌਕੇ ਸਬ ਇੰਸਪੈਕਟਰ ਕੁਲਜੀਤ ਸਿੰਘ ਗਿੱਲ, ਅੰਮਿ੍ਤਪਾਲ ਸਮਰਾਲਾ, ਪੋ੍. ਬਲਦੀਪ ਕੌਰ, ਜਗਦੀਸ਼ ਚਾਨਣਾ, ਮਿੰਕੂ ਹੰਸ, ਲਵਰੀਸ਼ ਸ਼ਰਮਾ, ਪਰਮਦੀਪਪਾਲ ਸਿੰਘ, ਹਰਬੰਸ ਲਾਲ ਚਾਨਣਾ, ਹਰੀਸ਼ ਚੰਦਰ ਚਾਨਣਾ, ਗੁਰਪ੍ਰਰੀਤ ਸਿੰਘ ਗੋਪੀ ਆਦਿ ਹਾਜ਼ਰ ਸਨ।


