ਪੱਤਰ ਪ੍ਰਰੇਰਕ, ਲੁਧਿਆਣਾ : ਪੀਏਯੂ ਦੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਵਿਚ ਪੀਐੱਚਡੀ ਵਿਦਿਆਰਥਣ ਤੇਂਨਜਿਨ ਛੋਡੇਨ ਨੇ ਬੀਤੇ ਦਿਨੀਂ ਪੋਸਟਰ ਰਾਹੀਂ ਖੋਜ ਧਾਰਨਾਵਾਂ ਦੀ ਪੇਸ਼ਕਾਰੀ ਲਈ ਪਹਿਲਾ ਇਨਾਮ ਜਿੱਤਿਆ ਹੈ। ਉਹਨਾਂ ਨੇ ਇਹ ਇਨਾਮ ਬੀਤੇ ਦਿਨੀਂ ਚੌਧਰੀ ਚਰਨ ਸਿੰਘ ਹਰਿਆਣਾ ਖੇਤੀ ਯੂਨੀਵਰਸਿਟੀ ਹਿਸਾਰ ਵਿਖੇ ਹੋਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਹਾਸਲ ਕੀਤਾ। ਤੇਂਨਜਿਨ ਨੇ ਆਪਣਾ ਖੋਜ ਕਾਰਜ ਪ੍ਰਸਿੱਧ ਭੋਜਨ ਮਾਹਿਰ ਡਾ. ਪੂਨਮ ਏ ਸਚਦੇਵ ਦੀ ਨਿਗਰਾਨੀ ਹੇਠ ਕਰ ਰਹੇ ਹਨ।

ਬਾਟਨੀ ਵਿਭਾਗ ਦੀ ਪੀਐੱਚਡੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਇਸੇ ਕਾਨਫਰੰਸ ਵਿੱਚ ਬਾਇਓਚਾਰ ਬਾਰੇ ਪੋਸਟਰ ਬਣਾ ਕੇ ਪਹਿਲਾ ਇਨਾਮ ਜਿੱਤਿਆ। ਇਸ ਪੇਪਰ ਦੇ ਸਹਿ ਲੇਖਕ ਨਮਰਤਾ ਗੁਪਤਾ, ਪ੍ਰਤਿਭਾ ਵਿਆਸ ਅਤੇ ਰਾਹੁਲ ਕਪੂਰ ਸਨ। ਇਸ ਪੇਪਰ ਨੂੰ ਫਸਲ ਉਤਪਾਦਨ ਵਿੱਚ ਜੈਵਿਕ ਅਤੇ ਅਜੈਵਿਕ ਤਨਾਅ ਘੱਟ ਕਰਨ ਲਈ ਵਰਤੀਆਂ ਜਾਂਦੀਆਂ ਵਿਧੀਆਂ ਦੇ ਪ੍ਰਸੰਗ ਵਿੱਚ ਪੇਸ਼ ਕੀਤਾ ਗਿਆ ਸੀ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਅੌਲਖ ਅਤੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਸਵਿਤਾ ਸ਼ਰਮਾ ਨੇ ਵਿਦਿਆਰਥਣਾਂ ਅਤੇ ਉਹਨਾਂ ਦੇ ਨਿਗਰਾਨਾਂ ਨੂੰ ਇਸ ਪ੍ਰਰਾਪਤੀ ਲਈ ਵਧਾਈ ਦਿੱਤੀ।