Ad-Time-For-Vacation.png

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ‘ਤੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਸੈਮੀਨਾਰ

ਲੰਡਨ, 14 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਵਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੋਹ ਵਿਖੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ‘ਚ ਅਵਤਾਰ ਸਿੰਘ, ਮਹਿੰਦਰ ਸਿੰਘ ਖਹਿਰਾ ‘ਤੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਛੋਟੇ ਭਰਾ ਅਮਰਜੀਤ ਸਿੰਘ ਖਾਲੜਾ ਵਲੋਂ ਪਰਚੇ ਪੜੇ ਗਏ। ਤ੍ਵਿੇਦੀ ਸਿੰਘ ਵਲੋਂ ਅਰਦਾਸ ਕਰਕੇ ਸੈਮੀਨਾਰ ਦੀ ਆਰੰਭਤਾ ਕੀਤੀ ਗਈ। ਸਭਾ ਦੇ ਪ੍ਰਧਾਨ ਸ ਜੋਗਿੰਦਰ ਸਿੰਘ ਬੱਲ ਨੇ ਇੰਗਲੈਂਡ ਭਰ ਤੋਂ ਆਈਆਂ ਸਮੂਹ ਸੰਗਤਾਂ ਨੂੰ ਜੀ ਆਇਆਂ ਕਿਹਾ ਗਿਅ। ਤਿੰਨੇ ਪਰਚਿਆਂ ‘ਚ ਪੰਜਾਬ ਸਮੇਤ ਦੁਨੀਆ ਭਰ ਅੰਦਰ ਸਿੱਖਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਮੇਤ ਭਾਰਤ ਅੰਦਰ ਘੱਟ-ਗਿਣਤੀ ਕੌਮਾਂ ਦੀ ਹੋਂਦ ਨੂੰ ਖ਼ਤਰਾ, ਸੂਬਿਆਂ ਦੀਆਂ ਬੋਲੀਆਂ ਦੇ ਵਜੂਦ ਨੂੰ ਖ਼ਤਮ ਕਰਨ, ਨਸਲਕੁਸ਼ੀ ਆਦਿ ਮੁੱਦਿਆਂ ਤੇ ‘ਚਾਰ ਪੇਸ਼ ਕੀਤੇ ਗਏ। ਇਸ ਮੌਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਛੋਟੇ ਭਰਾ ਅਮਰਜੀਤ ਸਿੰਘ ਖਾਲੜਾ ਨੇ ਕਿਹਾ ਕਿ ਕੁਝ ਭਾਰਤੀ ਮੀਡੀਆ ਵਿਦੇਸ਼ਾਂ ਅੰਦਰ ਸਿੱਖਾਂ ਦੀ ਉੱਭਰ ਰਹੀ ਤਾਕਤ ਨੂੰ ਰੋਕਣ ਲਈ ਯਤਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮੀਡੀਆ ਵਿਦੇਸ਼ਾਂ ਤੋਂ ਪਾਕਿਸਤਾਨ ਪੰਜਾਬ ਨਨਕਾਣਾ ਸਾਹਿਬ ਗਏ ਸਿੱਖਾਂ ਨੂੰ ਦਿਆਲ ਸਿੰਘ ਲਾਈਬ੍ਰੇਰੀ ਦੇ ਚੇਅਰਮੈਨ ਵਲੋਂ ਸਨਮਾਨਿਤ ਕਰਨ ਨੂੰ ਅੱਤਵਾਦੀ ਗਤੀਵਿਧੀਆਂ ਅਤੇ ਆਈ ਐਸ ਐਸ ਦੇ ਏਜੰਟ ਤੱਕ ਕਹਿ ਕੇ ਸਿੱਖਾਂ ਨੂੰ ਦੁਨੀਆ ਭਰ ਅੰਦਰ ਬਦਨਾਮ ਕਰ ਰਿਹਾ ਹੈ। ਸਭਾ ਦੇ ਸਟੇਜ ਸਕੱਤਰ ਜਸਵੰਤ ਸਿੰਘ ਰੰਧਾਵਾ ਨੇ ਸਟੇਜ ਦੀ ਸੇਵਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਕੁਲਵੰਤ ਸਿੰਘ ਢੇਸੀ ਨੇ 6 ਮਤਿਆਂ ਨੂੰ ਪੜ੍ਹਿਆ ਜਿਨ੍ਹਾਂ ਨੂੰ ਸੰਗਤਾਂ ਨੇ ਪ੍ਰਵਾਨਗੀ ਦਿੱਤੀ, ਇਹਨਾਂ ਮਤਿਆਂ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੀਆਂ ਤਾਕਤਾਂ ਨੂੰ ਕੌਮਾਂਤਰੀ ਪੱਧਰ ਤੇ ਨੰਗਿਆਂ ਕਰਨਾ, ਰਾਸ਼ਟਰੀ ਸਿੱਖ ਸੰਗਤ ਨੂੰ ਭੰਗ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਅਪੀਲ, 2003 ਵਾਲਾ ਨਾਨਕਸ਼ਾਹੀ ਕਲੰਡਰ ਲਾਗੂ ਕਰਨਾ, ਕੈਪਟਨ ਅਮਰਿੰਦਰ ਸਿੰਘ ਤੋਂ ਹੱਥਾਂ ‘ਚ ਗੁਟਕਾ ਸਾਹਿਬ ਫੜ ਕੇ ਖਾਧੀਆਂ ਸਹੁੰਆਂ ਨੂੰ ਪੂਰਾ ਕਰਨ ਦੀ ਮੰਗ, ਪੰਥ ਪਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਆਦੇਸ਼ਾਂ ਤੇ ਦਿਸ਼ਾ ਨਿਰਦੇਸ਼ ਤੇ ਪਹਿਰਾ ਦੇਣਾ, ਜਗਤਾਰ ਸਿੰਘ ਜੱਗੀ ਦੀ ਨੂੰ ਇਨਸਾਫ਼ ਦਿਵਾਉਣ ਅਤੇ ਸਿੱਖਾਂ ਦਾ ਅਕਸ ਖ਼ਰਾਬ ਕਰਨ ਵਾਲੇ ਮੀਡੀਆ ਵਲੋਂ ਪਾਕਿਸਤਾਨ ਦੇ ਦਿਆਲ ਸਿੰਘ ਰੀਸਰਚ ਅਤੇ ਕਲਚਰਲ ਫੋਰਮ ਦੇ ਡਾਇਰੈਕਟਰ ਜਨਾਬ ਅਹਿਸਨ ਨਦੀਮ ਨਾਲ ਸਿੰਘਾਂ ਦੀਆਂ ਤਸਵੀਰਾਂ ਨੂੰ ਆਧਾਰ ਬਣਾ ਕੇ ਉਨ੍ਹਾਂ ਨੂੰ ਆਈ ਐਸ ਆਈ ਨਾਲ ਸਬੰਧਿਤ ਸਿੱਧ ਕਰਨ ਦੀਆਂ ਕੋਸ਼ਿਸ਼ਾਂ ਨੂੰ ਹਾਸੋਹੀਣੀਆਂ ਹਰਕਤਾਂ ਕਰਾਰ ਦਿੱਤਾ। ਇਸ ਮੌਕੇ ਬੀਬੀ ਰਵਿੰਦਰ ਕੌਰ ਕੰਗ, ਸੁਖਦੀਪ ਸਿੰਘ ਰੰਧਾਵਾ, ਭਾਈ ਜੋਗਾ ਸਿੰਘ, ਰਜਿੰਦਰ ਸਿੰਘ ਪੁਰੇਵਾਲ, ਅਮਰਜੀਤ ਸਿੰਘ ਖਾਲੜਾ, ਤ੍ਵਿੇਦੀ ਸਿੰਘ, ਗੁਰਚਰਨ ਸਿੰਘ, ਸਤਨਾਮ ਸਿੰਘ ਕੰਗ, ਗੁਰਦੇਵ ਸਿੰਘ ਚੌਹਾਨ, ਮਨਪ੍ਰੀਤ ਸਿੰਘ, ਡਾ: ਗੁਰਦੀਪ ਸਿੰਘ ਜਗਬੀਰ, ਜਸਵੰਤ ਸਿੰਘ ਰੰਧਾਵਾ, ਜਰਨੈਲ ਸਿੰਘ, ਸੁਰਿੰਦਰ ਸਿੰਘ ਰੰਧਾਵਾ, ਕਾਸਲਰ ਨਜ਼ਰ ਲੋਧੀ, ਰਜਿੰਦਰ ਸਿੰਘ ਖਾਲੜਾ, ਪ੍ਰਭਜੋਤ ਸਿੰਘ, ਰਮਿੰਦਰ ਸਿੰਘ, ਦਪਿੰਦਰਜੀਤ ਸਿੰਘ, ਬੀਬੀ ਕਮਲਜੀਤ ਕੌਰ, ਮੰਗਲ ਸਿੰਘ, ਜਸਬੀਰ ਸਿੰਘ ਘੁਮਾਣ, ਡਾ: ਪਰਵਿੰਦਰ ਸਿੰਘ ਗਰਚਾ, ਡਾ: ਕੂਨਰ, ਡਾ: ਸੁਖਨਿੰਦਰ ਸਿੰਘ, ਡਾ: ਦਲਜੀਤ ਸਿੰਘ ਵਿਰਕ, ਗੁਰਪਾਲ ਸਿੰਘ ਆਦਿ ਹਾਜ਼ਰ ਸਨ।

 

Share:

Facebook
Twitter
Pinterest
LinkedIn
matrimonail-ads
On Key

Related Posts

ਸਤਿਕਾਰ ਕਮੇਟੀ ਕਨੇਡਾ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ‘ਚ ਸ਼ਾਮਿਲ ਹੋਏ

ਸਰੀ, -ਸਤਿਕਾਰ ਕਮੇਟੀ ਐਬਸਫੋਰਡ ਕਨੇਡਾ ਦੇ ਸੀਨੀਅਰ ਮੈਂਬਰ ਬੀਤੇ ਦਿਨੀਂ ਪੰਜਾਬ ਵਿਚ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦੀ ਗ੍ਰਿਫਤਾਰੀ ਵਿਰੁੱਧ ਲੱਗੇ ਮੋਰਚੇ ਵਿੱਚ

Elevate-Visual-Studios
Ektuhi Gurbani App
gurnaaz-new flyer feb 23
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.