Ad-Time-For-Vacation.png

ਅਸੀਂ ਸਿੱਖ ਪਹਿਲਾਂ ਹਾਂ:ਮਨਜਿੰਦਰ ਸਿੰਘ ਸਿਰਸਾ

ਸਰੀ:- ਸ.ਮਨਜਿੰਦਰ ਸਿੰਘ ਸਿਰਸਾ ਜੋ ਸ਼ਰੋਮਣੀਂ ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਹਨ ,ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਵੀ ਉ੍ਨਚ ਅਹੁਦੇ ਦਾਰ ਤੋਂ ਇਲਾਵਾ ਦਿੱਲੀ ਵਿਧਾਨ ਸਭਾ ਦੇ ਮੈਂਬਰ ਵੀ ਹਨ । ਪਿਛਲੇ ਦਿਨੀ ਆਪਣੇਂ ਨਿਜ਼ੀ ਦੌਰੇ ਤੇ ਕੈਨੇਡਾ ਆਏ ਹੋਏ ਸਨ ਉਨ੍ਹਾ ਨੇ ‘ਪੰਜਾਬ ਗਾਰਡੀਅਨ’ ਨਾਲ ਰਾਜਨੀਤਕ ਅਤੇ ਧਾਰਮਿਕ ਮੱੁਦਿਆ ਤੇ ਗੱਲਬਾਤ ਕੀਤੀ। ਉਨਾ ਸ਼ਪੱਸ਼ਟ ਕਿਹਾ ਕਿ ਸਿੱਖ ਪਹਿਲੇ ਹਾਂ ।ਅੱਜ ਸਿੱਖ ਕੌਮ ਦੁਨੀਆਂ ਦੇ ਹਰ ਮੁਲਕ ਵਿੱਚ ਹੈ।ਜਿਥੇ ਸਿੱਖਾਂ ਨੇ ਬਾਹਰਲੇ ਮੁਲਕਾਂ ਵਿੱਚ ਆਰਥਿਕ ਤੌਰ ਤੇ ਤਰੱਕੀ ਕੀਤੀ ਹੈ ਉਥੇ ਸਿਆਸਤ ਵਿੱਚ ਵੀ ਉ੍ਨਚੇ ਅਹੁੱਦੇ ਪ੍ਰਾਪਤ ਕੀਤੇ ਹਨ। ਉਨਾ ਕਿਹਾ ਕਿ ਅੱਜ ਦੇ ਹਾਲਤ ਹਨ ਕਿ ਅਸੀਂ ਹਿੰਦੋਸਤਾਨ ਵਿੱਚ ਘੱਟ ਗਿਣਤੀ ਹਾਂ ਜੋ ਵੀ ਵੱਡੀ ਪਾਰਟੀ ਹੈ ਉਸ ਨੂੰ ਸਾਡੀਆਂ ਵੋਟਾਂ ਦੀ ਬਹੁਤੀ ਪ੍ਰਵਾਹ ਨਹੀਂਂ ਹੈ ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜਿਥੇ ਸਿੱਖ ਹਿਤਾਂ ਦੀ ਗੱਲ ਹੈ ਉਥੇ ਕੋਈ ਵੀ ਸਮਝੌਤਾ ਨਹੀਂ ਕਰਦੇ।ਪਿਛਲੇ ਦਿਨੀ ਸਰਦਾਰ ਦਿਆਲ ਸਿੰਘ ਕਾਲਜ਼ ਦਾ ਮਸਲਾ ਆਇਆ ਅਸੀਂਂ ਇਸ ਮਸਲੇ ਨੂੰ ਪੂਰੇ ਜੋਰ ਸ਼ੋਰ ਨਾਲ ਉਠਾਇਆ। ਸਰਦਾਰ ਦਿਆਲ ਸਿੰਘ ਮਜੀਠੀਆ ਜਿਨਾ ਦੇ ਵੱਡੇ ਵਡੇਰਿਆਂ ਸਰਦਾਰ ਲਹਿਣਾਂ ਸਿੰਘ ਮਜੀਠੀਆਂ ਨੇ ਅਫਗਾਨਿਸਤਾਨ ਫਤਹਿ ਕੀਤਾ। ਉਨਾ ਦੇ ਨਾ ਤੇ ਬਣੇਂ ਕਾਲਜ਼ ਦਾ ਨਾ ਬੰਦੇ ਮਾਤਰਮ ਕਦੇ ਵੀ ਨਹੀਂ ਹੋਣ ਦਿਆਗੇ। ਉਨਾ ਕਿਹਾ ਸਾਡਾ ਪਿਛੋਕੜ ਬੰਦਾ ਸਿੰਘ ਬਹਾਦਰ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ, ਗੁਰੂ ਮਹਾਰਾਜ ਜੀ ਦੀ ਕਿਰਪਾ ਹੈ।ਅਸੀਂਂ ਆਪਣਾ ਇਤਿਹਾਸ ਭਾਰਤ ਦੇ ਲੋਕਾਂ ਨੂੰ ਦੱਸਣ ਲਈ ਦਿੱਲੀ ਵਿੱਚ ‘ਫਤਹਿ ਦਿਵਸ’ ਸ਼ੁਰੂ ਕੀਤਾ ਤਾਂ ਕਿ ਭਾਰਤ ਦੀ ਰਾਜਧਾਨੀ ਵਿੱਚ ਇਹ ਦੱਸਿਆ ਜਾਵੇ ਕਿ ਸਭ ਤੋਂ ਦਿੱਲੀ ਸਿੱਖਾਂ ਨੇ ਫਤਹਿ ਕੀਤੀ।

ਉਨਾ ਨੂੰ ਜਦੋਂ ਸਵਾਲ ਕੀਤਾ ਕਿ ਤੁਹਾਡੇ ਤੇ ਦੋਸ਼ ਲੱਗਦੇ ਹਨ ਕਿ ਤੁਹਾਡੇ ਪਿਛੇ ਆਰ ਐਸ ਐਸ ਹੈ? ਉਨਾ ਕਿਹਾ ਕਿ ਸਭ ਵਿਰੋਧੀ ਪ੍ਰਚਾਰ ਕਰਦੇ ਹਨ।ਜਿਵੇ ਪਹਿਲਾ ਕਿਹਾ ਅਸੀ ਸਿੱਖ ਕੌੰਮ ਦਾ ਹਿੱਸਾ ਹਾਂ ਹੋਰ ਕਿਸੇ ਸੰਗਠਨ ਦਾ ਨਹੀਂ।ਰਾਜਸੀ ਤੌਰ ਤੇ ਵਿਚਰਦਿਆ ਅਸੀਂ ਹਰ ਰਾਜਸੀ ਜਾਂ ਧਾਰਮਿਕ ਜਥੇਬੰਦੀ ਨਾਲ ਮਿਲਦੇ ਹਾ।ਉਹ ਸਾਡੇ ਧਾਰਮਿਕ ਅਸਥਾਨਾ ਤੇ ਆਉਂਦੇ ਹਨ ਕਈ ਵੇਰ ਸਾਨੂੰ ਵੀ ਜਾਣਾ ਪੈਂਦਾ ਹੈ।ਪਰ ਇਸ ਦਾ ਮਤਲਵ ਇਹ ਨਹੀਂਂ ਕਿ ਅਸੀਂ ਉਨਾ ਨਾਲ ਸਹਿਮਤ ਹੋਈਏ। ਸ.ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਅਸੀਂ ਕਈ ਵਾਰੀ ਕਿਸੇ ਦੂਸਰੇ ਧਰਮ ਦੇ ਵਿਸ਼ਵਾਸ਼ਾ ਪ੍ਰਤੀ ਬੜੀ ਗਲਤ ਭਾਸ਼ਾ ਵਰਤਦੇ ਹਾਂ, ਇਹ ਨਹੀਂ ਹੋਣਾਂ ਚਾਹੀਦਾ। ਪਰ ਸਚਾਈ ਅਤੇ ਆਪਣੇ ਧਰਮ ਦੀ ਗੱਲ ਸਹਿਜਤਾ ਨਾਲ ਨਾਲ ਰੱਖਣੀਂ ਚਾਹੀਦੀ ਹੈ ਜਿਵੇਂ ਗੁਰੂ ਸਾਹਿਬ ਨੇ ਦੂਸਰੇ ਧਰਮਾਂ ਦੇ ਅਸਥਾਨਾ ਤੇ ਜਾਕੇ ਲੋਕਾਈ ਨੂੰ ਸੰਦੇਸ਼ ਦਿੱਤਾ।ਗੁਰੂ ਸਾਹਿਬ ਦੀ ਸੋਚ ਅਪਣਾ ਕੇ ਅਸੀਂ ਲੋਕਾਂ ਨੂੰ ਸੇਧ ਦੇ ਸਕਦੇ ਹਾਂ। ਉਨਾ ਕਿਹਾ ਕਿ ਕਿਸੇ ਵਿਦੇਸ਼ੀ ਸਿੱਖ ਨੂੰ ਕੋਈ ਵੀ ਸਮੱਸਿਆ ਹੈ ਸਾਡੇ ਨਾਲ ਸੰਪਰਕ ਕਰੇ। ਉਨਾ ਕਿਹਾ ਸਾਡੇ ਮੁਲਕ ਅਤੇ ਇਥੇ ਦੇ ਬਾਹਰਲੇ ਮੁਲਕਾਂ ਦੇ ਰਾਜਸੀ ਅਤੇ ਅਫਸ਼ਰਸਾਹੀ ਦੇ ਸਿਸਟਮ ਵਿੱਚ ਬੜਾ ਫਰਕ ਹੈ। ਪਰ ਫੇਰ ਵੀ ਅਸੀਂਂ ਪੂਰੀ ਕੋਸਿਸ਼ ਕਰਦੇ ਹਾਂ।ਭਾਰਤ ਦੀਆਂ ਸਮੱਸਿਆਵਾ ਬਹੁਤ ਹਨ ਅਨਪੜ੍ਹਤਾ ਅਤੇ ਅਬਾਦੀ ਕਾਰਣ ਛੋਟੀ ਸਮੱਸਿਆ ਵੀ ਵੱਡੀ ਹੋ ਜਾਂਦੀ ਹੈ।ਕੈਨੇਡਾ ਮੁਲਕ ਦੀ ਅਬਾਦੀ ਸਾਢੇ ਤਿੰਨ ਕਰੋੜ ਹੈ ਜਦੋਂ ਕਿ ਇਕੱਲੀ ਦਿੱਲੀ ਵਿੱਚ ਹੀ ਦੋ ਕਰੋੜ ਦੇ ਕਰੀਬ ? ਨਾਨਕਸ਼ਾਹੀ ਕੈਲੰਡਰ ਬਾਰੇ ਸਵਾਲ ਬਾਰੇ ਉਨਾ ਕਿਹਾ ਕਿ ਮੈਂ ਦਿਲੋਂ ਚਹੁੰਦਾ ਕਿ ਮਸਲਾ ਹੱਲ ਹੋਵੇ।ਮਸਲਾ ਬੈਠ ਕੇ ਹੀ ਹੱਲ ਹੋਣਾ ਹੈ ਜੇ ਅਸੀਂ ਆਪਸ ਵਿੱਚ ਹੀ ਨਫਰਤ ਕਰਦੇ ਰਹੇ ਤਾਂ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ।ਉਨਾ ਅਖੀਰ ਵਿੱਚ ਕਿਹਾ ਕਿ ਹਰ ਮਸਲੇ ਦਾ ਹੱਲ ਹੈ ਪਰ ਸਾਨੂੰ ਇਕੱਠੇ ਬੈਠਣਾ ਪਵੇਗਾ।

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.