ਐਕਸਪ੍ਰਰੈੱਸ ਟਿ੍ਬਿਊਨ ਅਖ਼ਬਾਰ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵਿਰੋਧੀ ਪਾਰਟੀਆਂ ਨਾਲ ਗੱਲਬਾਤ ਲਈ ਰੇਲ ਮੰਤਰੀ ਪਰਵੇਜ਼ ਖੱਟਕ ਦੀ ਪ੍ਰਧਾਨਗੀ ‘ਚ ਇਕ ਕਮੇਟੀ ਬਣਾਈ ਹੈ। ਉਨ੍ਹਾਂ ਨੇ ਇਸ ਕਮੇਟੀ ਨਾਲ ਬੈਠਕ ‘ਚ ਵਿਰੋਧੀ ਧਿਰ ਦੀਆਂ ਮੰਗਾਂ ‘ਤੇ ਆਪਣੀ ਸਹਿਮਤੀ ਦਿੱਤੀ। ਰੇਲ ਮੰਤਰੀ ਦੀ ਅਗਵਾਈ ਵਾਲੀ ਕਮੇਟੀ ਸੋਮਵਾਰ ਰਾਤ ਅੜਿੱਕਾ ਦੂਰ ਕਰਨ ਲਈ ਮੌਲਾਨਾ ਫਜ਼ਲੁਰ ਨੂੰ ਮਿਲਣ ਗਈ ਸੀ। ਇਸ ਤੋਂ ਪਹਿਲਾਂ ਫਜ਼ਲੁਰ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਅਸਤੀਫ਼ੇ ਤਕ ਵਿਰੋਧ ਮੁਜ਼ਾਹਰੇ ਜਾਰੀ ਰਹਿਣਗੇ। ਅਸੀਂ ਅੱਗੇ ਵਧਦੇ ਰਹਾਂਗੇ ਤੇ ਕਦੀ ਪਿੱਛੇ ਨਹੀਂ ਹਟਾਂਗੇ। 66 ਸਾਲਾ ਫਜ਼ਲੁਰ ਪੀਐੱਮ ਇਮਰਾਨ ਦੇ ਅਸਤੀਫ਼ੇ ਦੀ ਮੰਗ ਲੈ ਕੇ ਕਰਾਚੀ ਤੋਂ ਆਜ਼ਾਦੀ ਮਾਰਚ ਲੈ ਕੇ ਰਾਜਧਾਨੀ ਇਸਲਾਮਾਬਾਦ ਪਹੁੰਚੇ ਹਨ ਤੇ ਬੀਤੇ ਸ਼ੁੱਕਰਵਾਰ ਤੋਂ ਆਪਣੇ ਹਜ਼ਾਰਾਂ ਸਮਰਥਕਾਂ ਨਾਲ ਧਰਨੇ ‘ਤੇ ਬੈਠੇ ਹਨ। ਉਨ੍ਹਾਂ ਦੇ ਇਸ ਅੰਦੋਲਨ ਨੂੰ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਤੇ ਪਾਕਿਸਤਾਨ ਪੀਪੁਲਸ ਪਾਰਟੀ (ਪੀਪੀਪੀ) ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੇ ਆਪਣਾ ਸਮਰਥਨ ਦਿੱਤਾ ਹੋਇਆ ਹੈ।

ਇਨ੍ਹਾਂ ਅਹਿਮ ਮੰਗਾਂ ‘ਤੇ ਹੋਈ ਚਰਚਾ

ਰੱਖਿਆ ਮੰਤਰੀ ਪਰਵੇਜ਼ ਖੱਟਕ ਦੀ ਅਗਵਾਈ ਵਾਲੀ ਕਮੇਟੀ ਤੇ ਫਜ਼ਲੁਰ ਦੀ ਟੀਮ ਵਿਚਕਾਰ ਮੰਗਾਂ ‘ਤੇ ਗੱਲਬਾਤ ਹੋਈ। ਫਜ਼ਲੁਰ ਦੀ ਟੀਮ ਨੇ ਇਮਰਾਨ ਦੇ ਅਸਤੀਫ਼ੇ ਤੇ ਮੁਲਕ ਦੇ ਨਵੇਂ ਸਿਰੇ ਤੋਂ ਚੋਣ ਕਰਵਾਉਣ ਦੀ ਮੰਗ ਰੱਖੀ। ਫ਼ੌਜ ਦੀ ਨਿਗਰਾਨੀ ਦੇ ਬਗ਼ੈਰ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ।