ਗੁਰਬਚਨ ਸਿੰਘ ਬੌਂਦਲੀ, ਸਮਰਾਲਾ : ਅਯੁੱਧਿਆ ‘ਚ ਸ਼੍ਰੀ ਰਾਮ ਜਨਮ ਭੂਮੀ ‘ਤੇ ਮੰਦਰ ਦਾ ਸ਼ਾਨਦਾਰ ਨਿਰਮਾਣ ਕਾਰਜ ਪੂਰੇ ਜ਼ੋਰਾਂ ‘ਤੇ ਚੱਲ ਰਿਹਾ ਹੈ ਤੇ 22 ਜਨਵਰੀ, 2024 ਨੂੰ ਸ਼੍ਰੀ ਰਾਮ ਮੰਦਰ ‘ਚ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਲਲਾ ਦੀ ਮੂਰਤੀ ਦੀ ਪ੍ਰਰਾਣ ਪ੍ਰਤਿਸ਼ਠਾ ਪੋ੍ਗਰਾਮ ਸ਼ੁਰੂ ਹੋਵੇਗਾ। ਮੰਦਰ ਦੇ ਨਿਰਮਾਣ ਨੂੰ ਲੈ ਕੇ ਦੇਸ਼ ਤੇ ਵਿਦੇਸ਼ਾਂ ‘ਚ ਵੀ ਰਾਮ ਭਗਤ ਕਾਫੀ ਉਤਸ਼ਾਹਿਤ ਤੇ ਖੁਸ਼ ਹਨ। ਇਸ ਸੰਦਰਭ ‘ਚ ਅਯੁੱਧਿਆ ਤੋਂ ਪਵਿੱਤਰ ਕਲਸ਼ ਭਾਰਤ ਦੇ ਹਰ ਕੋਨੇ ‘ਚ ਭੇਜੇ ਗਏ ਹਨ, ਜਿਨਾਂ੍ਹ ਨੂੰ ਮੰਦਰ ‘ਚ ਪ੍ਰਰਾਣ ਪ੍ਰਤਿਸ਼ਠਾ ਕਰਨ ਤੋਂ ਪਹਿਲਾਂ ਅਯੁੱਧਿਆ ਲਿਜਾਇਆ ਜਾਵੇਗਾ। ਸਮਰਾਲਾ ਸ਼ਹਿਰ ‘ਚ ਵੀ ਸ਼੍ਰੀ ਰਾਮ ਜਨਮ ਭੂਮੀ ਅਯੁੱਧਿਆ ਤੋਂ ਪਵਿੱਤਰ ਕਲਸ਼ ਭੇਜਿਆ ਗਿਆ ਹੈ, ਜਿਸ ਨੂੰ ਸਮਰਾਲਾ ਦੀ ਸੰਗਤ ਐਤਵਾਰ ਸਵੇਰੇ ਖਾਟੂ ਧਾਮ ਮੰਦਰ ਖੰਨਾ ਤੋਂ ਸ਼ੋਭਾ ਯਾਤਰਾ ਦੇ ਰੂਪ ‘ਚ ਸਮਰਾਲਾ ਲੈ ਕੇ ਆਈ। ਇਸ ਦੌਰਾਨ ਸਮੂਹ ਸ਼ਰਧਾਲੂਆਂ ਦਾ ਖਾਟੂ ਧਾਮ ਮੰਦਰ ਕਮੇਟੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਮਰਾਲਾ ਪੁੱਜਣ ਉਪਰੰਤ ਇਸ ਕਲਸ਼ ਨੂੰ ਲੈ ਕੇ ਸ਼ੋਭਾ ਯਾਤਰਾ ਦੇ ਰੂਪ ‘ਚ ਪੂਰੇ ਸ਼ਹਿਰ ਦੀ ਪਰਿਕਰਮਾ ਕੀਤੀ ਗਈ, ਜਿਸ ‘ਚ ਅੱਗੇ ਬੈਂਡ ਵਾਜੇ ਉਸ ਤੋਂ ਬਾਅਦ ਪਵਿੱਤਰ ਕਲਸ਼ ਤੇ ਇਸ ਦੇ ਪਿੱਛੇ ਵਾਹਨਾਂ ਦਾ ਕਾਫਲਾ ਸੀ। ਇਸ ਦੌਰਾਨ ਸਾਰੇ ਸ਼ਰਧਾਲੂ ਸ੍ਰੀ ਰਾਮ ਦਾ ਗੁਣਗਾਨ ਕਰ ਰਹੇ ਸਨ। ਸ਼ਹਿਰ ਵਾਸੀਆਂ ਵੱਲੋਂ ਕਲਸ਼ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਪਵਿੱਤਰ ਕਲਸ਼ ਨੂੰ ਸਭ ਤੋਂ ਪਹਿਲਾਂ ਬਾਬਾ ਗੜ੍ਹੀ ਵਾਲਾ ਸ਼ਿਵ ਮੰਦਿਰ ਵਿਖੇ ਲਿਜਾਇਆ ਗਿਆ, ਜਿੱਥੇ ਸ਼ਰਧਾਲੂਆਂ ਨੇ ਕਲਸ਼ ਦਾ ਨਿੱਘਾ ਸਵਾਗਤ ਕੀਤਾ ਤੇ ਕਲਸ਼ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਇਹ ਕਲਸ਼ ਭਗਵਾਨ ਵਾਲਮੀਕਿ ਮੰਦਿਰ, ਸ੍.ੀ ਦੁਰਗਾ ਮਾਤਾ ਮੰਦਿਰ ਪਹੁੰਚਿਆ ਜਿੱਥੇ ਮੰਦਿਰ ਦੇ ਸੰਚਾਲਕ ਬਾਬਾ ਯੱਗ ਨਾਥ ਜੀ ਨੇ ਕਲਸ਼ ਦੀ ਪੂਜਾ ਕੀਤੀ। ਇਸ ਤੋਂ ਬਾਅਦ ਪਵਿੱਤਰ ਕਲਸ਼ ਅਦਵੈਤ ਸਵਰੂਪ ਸ਼੍ਰੀ ਵੈਸ਼ਨੋ ਦੇਵੀ ਮੰਦਿਰ (84 ਪੋੜੀਆਂ ਵਾਲਾ), ਸ਼ਿਵ ਮੰਦਰ, ਡੱਬੀ ਬਾਜ਼ਾਰ, ਸ਼ਵਿ ਮੰਦਰ, ਚੰਡੀਗੜ੍ਹ ਰੋਡ ਤੋਂ ਹੁੰਦੇ ਹੋਏ ਖੰਨਾ ਰੋਡ ‘ਤੇ ਸਥਿਤ ਪੰਚਮੁਖੀ ਸ਼੍ਰੀ ਹਨੂੰਮਾਨ ਮੰਦਿਰ ਗਊਸ਼ਾਲਾ ਵਿਖੇ ਪਹੁੰਚਿਆ, ਜਿੱਥੇ ਪੰਡਿਤ ਨੇ ਰੀਤੀ-ਰਿਵਾਜਾਂ ਅਨੁਸਾਰ ਪੂਜਾ ਅਰਚਨਾ ਕੀਤੀ ਤੇ ਇਸ ਪਵਿੱਤਰ ਕਲਸ਼ ਦੀ ਮੰਦਰ ਵਿਚ ਸਥਾਪਨਾ ਕੀਤੀ। ਪੰਡਿਤ ਜੀ ਨੇ ਦੱਸਿਆ ਕਿ ਇਹ ਕਲਸ਼ ਕੁਝ ਦਿਨਾਂ ਤੱਕ ਮੰਦਰ ‘ਚ ਸਥਾਪਿਤ ਰਹੇਗਾ ਤੇ ਇਸ ਨੂੰ ਅਯੁੱਧਿਆ ‘ਚ ਸ਼੍ਰੀ ਰਾਮ ਮੰਦਰ ਦੀ ਪ੍ਰਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਅਯੁੱਧਿਆ ਲਿਜਾਇਆ ਜਾਵੇਗਾ। ਕੋਈ ਵੀ ਸ਼ਰਧਾਲੂ ਜੋ ਇਸ ਕਲਸ਼ ਦੇ ਦਰਸ਼ਨ ਕਰਨਾ ਚਾਹੁੰਦਾ ਹੈ, ਉਹ ਮੰਦਰ ਵਿੱਚ ਆ ਕੇ ਦਰਸ਼ਨ ਕਰ ਸਕਦਾ ਹੈ। ਇਸ ਦੌਰਾਨ ਸਾਬਕਾ ਹਲਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਲਾਲਾ ਮੰਗਤ ਰਾਏ ਸਾਬਕਾ ਪ੍ਰਧਾਨ ਨਗਰ ਕੌਂਸਲ ਸਮਰਾਲਾ, ਸਤਵੀਰ ਸਿੰਘ ਸੇਖੋਂ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਸਮਰਾਲਾ, ਸ਼੍ਰੋਮਣੀ ਅਕਾਲੀ ਦਲ ਦੇ ਇਲਾਕਾ ਇੰਚਾਰਜ ਪਰਮਜੀਤ ਸਿੰਘ ਿਢੱਲੋਂ, ਐਡਵੋਕੇਟ ਸ਼ਵਿ ਕੁਮਾਰ ਕਲਿਆਣ, ਮਨੀ ਕੋਲਾ, ਕਮੇਟੀ ਮੈਂਬਰ ਉਪਿੰਦਰ ਵਸ਼ਿਸ਼ਟ, ਸ਼੍ਰੀ ਰਾਮ ਖੁੱਲਰ, ਰੁਪੇਸ਼ ਗੰਭੀਰ, ਰਮਨ ਵਢੇਰਾ, ਰਾਜੇਸ਼ ਰਹੇਜਾ, ਦੀਪਕ ਬੁੱਧੀਰਾਜਾ, ਅਨੁਰਾਗ ਸੰਦਲ, ਵਿੱਕੀ ਵਢੇਰਾ, ਮਨੀ, ਮੁਕੇਸ਼ ਆਨੰਦ, ਤੁਸ਼ਾਰ ਵਢੇਰਾ, ਰਿੰਕੂ ਥਾਪਰ, ਗਗਨ ਥਾਪਰ, ਸੰਨੀ ਵਢੇਰਾ, ਵਿੱਕੀ ਰਾਣਾ, ਰਵੀ ਥਾਪਰ, ਪਰਮਿੰਦਰ ਵਰਮਾ, ਪਵਨ ਸ਼ਰਮਾ, ਯਸ਼ਪਾਲ ਗੋਪਾਲ ਮਿੰਟਾ, ਅਸ਼ੋਕ ਸ਼ਰਮਾ, ਰਾਮਜੀ ਦਾਸ ਮੱਟੂ, ਬਿੰਦਰ ਬੈਂਸ, ਰਜਿੰਦਰ ਮੱਟੂ, ਪਵਨ ਭੱਟੀ, ਦਵਿੰਦਰ ਮੱਟੂ, ਲਖਵੀਰ ਚੰਦ ਮੱਟੂ, ਹਨੀਸ਼ ਕੌਸ਼ਲ, ਕਾਲਾ, ਨਵਨੀਤ ਤੇਜਪਾਲ, ਰਾਹੁਲ ਸ਼ਰਮਾ, ਸੁਖਦੇਵ ਕੁਮਾਰ, ਨਿੰਦੀ, ਦੀਪੂ, ਲਖਵਿੰਦਰ ਕੱਤਰੀ, ਰਾਕੇਸ਼ ਕੁਮਾਰ, ਓਮ ਪ੍ਰਕਾਸ਼ ਮਿੰਟੂ, ਮਨੀਸ਼ ਸਚਦੇਵਾ, ਗਗਨ ਬਵੇਜਾ, ਬਾਂਕਾ ਅਗਰਵਾਲ, ਸਤਪਾਲ ਬੁੱਧੀਰਾਜਾ, ਸ਼ਾਮ ਸੁੰਦਰ ਬੁੱਧੀਰਾਜਾ, ਹੈਪੀ ਖੁੱਲਰ, ਸੁਰਿੰਦਰ ਵਢੇਰਾ, ਯੁਵਰਾਜ ਵਢੇਰਾ, ਕਪੀਸ਼ ਕੌਸ਼ਲ, ਵਰਦਾਨ ਸ਼ਰਮਾ, ਅਰਜੁਨ ਵਰਮਾ, ਹੈਪੀ ਵਰਮਾ, ਭੂਸ਼ਣ ਬਾਂਸਲ, ਸੁਨੀਲ ਅਗਰਵਾਲ, ਚਿਰਾਗ ਬਾਂਸਲ, ਦੀਪਕ ਬਾਂਸਲ, ਬੇਦਾਸ਼ ਬਾਂਸਲ ਆਦਿ ਹਾਜ਼ਰ ਸਨ।