ਅਮਰੀਕੀ ਸ਼ਹਿਰ ‘ਚ ਟੈਕਸੀ ਚਲਾਉਣ ਵਾਲੇ ਪਰਵਾਸੀਆਂ ਲਈ ਖੁਸ਼ਖ਼ਬਰੀ, ਮਿਲੀ ਵੱਡੀ ਰਾਹਤ
ਨਿਊਯਾਰਕ— ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਟੈਕਸੀ ਚਲਾਉਣ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਇੱਥੇ ਟੈਕਸੀ ਚਲਾਉਣ ਵਾਲਿਆਂ ਨੂੰ ਹੁਣ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਲਾਜ਼ਮੀ ਨਹੀਂ ਹੈ। ਸ਼ਹਿਰ ਵਿਚ ਇਸ ਹਫਤੇ ਲਾਗੂ ਹੋਣ ਵਾਲੇ ਨਵੇਂ ਕਾਨੂੰਨ ਅਧੀਨ ਹੁਣ ਟੈਕਸੀ ਚਾਲਕਾਂ ਨੂੰ ਲਾਈਸੈਂਸ ਲੈਣ ਲਈ ਇਮਤਿਹਾਨ ਵਿਚ ਅੰਗਰੇਜ਼ੀ ਭਾਸ਼ਾ ਦਾ ਟੈਸਟ ਨਹੀਂ ਦੇਣਾ ਪਵੇਗਾ। ਇਸ ਦਾ ਸਿੱਧਾ ਅਸਰ ਉਨ੍ਹਾਂ ਪਰਵਾਸੀਆਂ ‘ਤੇ ਪਵੇਗਾ, ਜੋ ਅਮਰੀਕਾ ਵਿਚ ਜਾ ਕੇ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ ਅਤੇ ਜਾਂ ਕਰਨਾ ਚਾਹੁੰਦੇ ਪਰ ਅੰਗਰੇਜ਼ੀ ਵਿਚ ਮੁਹਾਰਤ ਨਾ ਹੋਣ ਕਰਕੇ ਇਹ ਮੌਕਾ ਖੁੰਝਾ ਦਿੰਦੇ ਹਨ।

