ਬੋਸਟਨ,: ਅਮਰੀਕਾ ਦੀ ਇਕ ਅਦਾਲਤ ਵਿਚ ਭਾਰਤੀ ਮੂਲ ਦੇ ਇਕ ਇੰਜੀਨੀਅਰ ਨੇ ਨੌਕਰੀ ਵਿਚੋਂ ਕੱਢਣ ਉੱਤੇ ਆਪਣੀ ਕੰਪਨੀ ਦੇ ਕੰਪਿਊਟਰ ਨੈੱਟਵਰਕ ਨੂੰ ਹੈੱਕ ਕਰਨ ਦਾ ਦੋਸ਼ ਸਵੀਕਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਕਮਲੇਸ਼ ਪਟੇਲ ਜੋ ਕਿ ਨਾਰਥਬੋਰਫ ਦੀ ਕੰਪਨੀ ‘ਬਾਈਸਿਸ ਇੰਕ’ ‘ਚ ਸੀਨੀਅਰ ਨੈੱਟਵਰਕ ਇੰਜੀਨੀਅਰ ਵਜੋਂ ਕੰਮ ਕਰਦਾ ਸੀ, ਨੇ ਅਜਿਹਾ ਕਰਕੇ ਆਪਣੇ ਪੁਰਾਣੇ ਮਾਲਕ ਤੇ ਤਿੰਨ ਪੁਰਾਣੇ ਗਾਹਕਾਂ ਤੋਂ ਬਦਲਾ ਲਿਆ। ਇਹ ਕੰਪਨੀ ਆਪਣੇ ਗਾਹਕਾਂ ਨੂੰ ਨੈੱਟਵਰਕ ਰੱਖਰਖਾਅ ਤੇ ਸੁਰੱਖਿਆ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ। ਇਸ ਸਾਈਬਰ ਹਮਲੇ ਨਾਲ ਪੀੜਤਾਂ ਨੂੰ ਇਕ ਲੱਖ 30 ਹਜ਼ਾਰ ਡਾਲਰ ਦਾ ਘਾਟਾ ਪਿਆ। ਕਮਲੇਸ਼ ਪਟੇਲ ਨੂੰ ਬੁੱਧਵਾਰ ਨੂੰ ਬੋਸਟਨ ਦੀ ਇਕ ਅਦਾਲਤ ‘ਚ ਇੰਟਰਨੈੱਟ ਨਾਲ ਜੁੜੇ ਕੰਪਿਊਟਰਾਂ ਨੂੰ ਬਿਨਾਂ ਕਿਸੇ ਇਜਾਜ਼ਤ ਦੇ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿਚ ਪੇਸ਼ ਕੀਤਾ ਗਿਆ। ਫੈਡਰਲ ਵਕੀਲ ਕਾਰਮੇਨ ਓਰੀਟਜ਼ ਨੇ ਦੱਸਿਆ ਕਿ ਅਮਰੀਕੀ ਜ਼ਿਲਾ ਅਦਾਲਤ ਦੇ ਜੱਜ ਲਿਓ ਟੀ ਸੋਰੋਕਿਨ ਵੱਲੋਂ ਦੋਸ਼ੀ ਨੂੰ 28 ਸਤੰਬਰ ਨੂੰ ਸਜ਼ਾ ਸੁਣਾਉਣ ਦੀ ਸੰਭਾਵਨਾ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


