Skip to content
Thursday, October 29, 2026 7°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
International

ਅਮਰੀਕੀਆਂ ਨੇ ਕਿਹਾ ‘ਸਾਡੀਆਂ ਨੌਕਰੀਆਂ ਖੋਹ ਰਹੇ ਨੇ ਭਾਰਤੀ’, ਵੀਡੀਉ ਹੋਇਆ ਵਾਇਰਲ

By Admin Published 2 min read

ਨਿਊਯਾਰਕ (ਏਜੰਸੀਆਂ) ਅਮਰੀਕਾ ਵਿਚ ਭਾਰਤੀਆਂ ‘ਤੇ ਹਮਲਿਆਂ ਦੀਆਂ ਘਟਨਾਵਾਂ ਵਿਚਕਾਰ ਇਕ ‘ਨਫ਼ਰਤ ਵਾਲਾ’ ਵੀਡੀਉ ਸਾਹਮਣੇ ਆਇਆ ਹੈ। ਇਸ ‘ਚ ਇਕ ਵਿਅਕਤੀ ਪਾਰਕ ਵਿਚ ਬੈਠੇ ਭਾਰਤੀਆਂ ‘ਤੇ ਟਿੱਪਣੀ ਕਰਦਾ ਨਜ਼ਰ ਆ ਰਿਹਾ ਹੈ। ਵੀਡੀਉ ਦਾ ਟਾਈਟਲ ‘ਵੈਲਕਮ ਟੂ ਕੋਲੰਬਸ ਓਹਾਯੋ ਸਬਅਰਬਸ-ਲੇਟਸ ਟੇਕ ਏ ਵਾਕ ਟੂ ਇੰਡੀਅਨ ਪਾਰਕ’ ਹੈ। ਇਸ ਨੂੰ ਐਂਟੀ ਇਮੀਗ੍ਰੇਸ਼ਨ ਵੈਬਸਾਈਟ ‘ਤੇ ਅਪਲੋਡ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 22 ਫ਼ਰਵਰੀ ਨੂੰ ਕੰਸਾਸ ‘ਚ ਇਕ ਬਾਰ ਵਿਚ ਭਾਰਤੀ ਮੂਲ ਦੇ ਇੰਜੀਨੀਅਰ ਸ੍ਰੀਨਿਵਾਸ ਕੁਚੀਵੋਤਲਾ ਦੀ ਹਤਿਆ ਕਰ ਦਿਤੀ ਗਈ ਸੀ। ਵੀਡੀਉ ‘ਚ ਇਕ ਵਿਅਕਤੀ ਭਾਰਤੀ ਪਰਵਾਰਾਂ ਦੀ ਗੁਪਤ ਤਰੀਕੇ ਨਾਲ ਫ਼ਿਲਮ ਬਣਾਉਂਦੇ ਹੋਏ ਅਤੇ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਭਾਰਤੀ ਲੋਕਾਂ ਦੀ ਭੀੜ ਨੇ ਮਿਡਵੈਸਟ ਇਲਾਕੇ ਨੂੰ ਤਬਾਹ ਕਰ ਦਿਤਾ ਹੈ। ਵੱਡੀ ਗਿਣਤੀ ਵਿਚ ਨੌਕਰੀਆਂ ਖੁੱਸ ਲਈਆਂ ਗਈਆਂ ਹਨ। ਇਹ ਵੀਡੀਉ 2:49 ਮਿੰਟ ਦੀ ਹੈ।

ਇਸ ਵੀਡੀਉ ਨੂੰ ਬਣਾਉਣ ਵਾਲਾ 66 ਸਾਲਾ ਇਕ ਕੰਪਿਊਟਰ ਪ੍ਰੋਗਰਾਮਰ ਹੈ ਜਿਸ ਦਾ ਨਾਂ ਸਟੀਵ ਪਿਊਸ਼ਰ ਦਸਿਆ ਗਿਆ ਹੈ। ਉਹ ਵਰਜੀਨੀਆ ਦਾ ਰਹਿਣ ਵਾਲਾ ਹੈ। ਭਾਰਤੀ ਪਰਵਾਰ ਦੀ ਗੁਪਤ ਤਰੀਕੇ ਨਾਲ ਫ਼ਿਲਮ ਬਣਾਉਣ ਸਮੇਂ ਪਿਊਸ਼ਰ ਨੇ ਕਿਹਾ, ਭਾਰਤੀ ਲੋਕਾਂ ਦੀ ਭੀੜ ਨੇ ਮਿਡਵੈਸਟ ਇਲਾਕੇ ਨੂੰ ਤਬਾਹ ਕਰ ਦਿਤਾ ਹੈ। ਇਹ ਪਾਗਲਪਨ ਹੈ। ਮੈਂ ਇਹ ਸਵਾਲ ਪੁੱਛਦਾ ਹਾਂ ਕਿ ਉਨਾਂ ਅਮਰੀਕੀ ਲੋਕਾਂ ਨੂੰ ਕੀ ਹੋ ਗਿਆ ਹੈ ਜੋ ਇਸ ਦਰਮਿਆਨੇ, ਉੱਚ ਦਰਮਿਆਨੇ ਵਰਗੀ ਇਲਾਕੇ ਵਿਚ ਰਹਿੰਦੇ ਸਨ। ਇਹ ਸਾਰਾ ਪੈਸਾ ਕਿਥੋਂ ਆਉਂਦਾ ਹੈ। ਪਾਰਕ ਵਿਚ ਬਣਾਏ ਗਏ ਇਸ ਵੀਡੀਉ ਵਿਚ ਨਜ਼ਰ ਆ ਰਿਹਾ ਹੈ ਕਿ ਬੱਚੇ ਭੱਜ ਰਹੇ ਹਨ ਅਤੇ ਖੇਡ ਰਹੇ ਹਨ ਜਦਕਿ ਉਨਾਂ ਦੇ ਮਾਤਾ-ਪਿਤਾ ਅਤੇ ਹੋਰ ਲੋਕ ਉਨਾਂ ਨੂੰ ਵੇਖ ਰਹੇ ਹਨ। ਵੀਡੀਉ ਵਿਚ ਪਿਊਸ਼ਰ ਕਹਿੰਦਾ ਹੈ, ਮੈਂ ਇਹ ਨਹੀਂ ਆਖ ਰਿਹਾ ਹਾਂ ਕਿ ਇਹ ਚੰਗਾ ਹੈ ਜਾਂ ਮਾੜਾ। ਮੈਂ ਉਨਾਂ ਲੋਕਾਂ ਲਈ ਪ੍ਰੇਸ਼ਾਨ ਹਾਂ ਜਿਨਾਂ ਦੀਆਂ ਇਥੇ ਨੌਕਰੀਆਂ ਸੀ ਅਤੇ ਜੋ ਇਥੇ ਕੰਮ ਕਰਦੇ ਸਨ। ਪਿਛਲੇ ਸਾਲ ਤਕ ਭਾਰਤੀ ਲੋਕ ਕ੍ਰਿਕਟ ਖੇਡਿਆ ਕਰਦੇ ਸਨ ਅਤੇ ਹੁਣ ਉਹ ਵਾਲੀਬਾਲ ਖੇਡ ਰਹੇ ਹਨ। ਅਮਰੀਕੀ ਜੀਵਨ ਸ਼ੈਲੀ ਨੂੰ ਅਖਤਿਆਰ ਕਰ ਰਹੇ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp