ਵਡੋਦਰਾ: ਜਿੱਥੇ ਇਕ ਪਾਸੇ ਦੇਸ਼ ਵਿਚ ਕਥਿਤ ਗਊ ਰੱਖਿਅਕਾਂ ਨੂੰ ਲੈ ਕੇ ਵਿਵਾਦ ਵਧ ਰਿਹਾ ਹੈ, ਉੱਥੇ ਦੂਜੇ ਪਾਸੇ ਗੁਜਰਾਤ ਦੇ ਵਡੋਦਰਾ ਸ਼ਹਿਰ ਦੀ ਇਕ ਪ੍ਰਵਾਸੀ ਭਾਰਤੀ ਔਰਤ ਅਮਰੀਕਾ ਛੱਡ ਕੇ ਗਊ ਸੇਵਾ ਲਈ ਭਾਰਤ ਆ ਗਈ ਹੈ ਅਤੇ ਇੱਥੇ ਗਊਆਂ ਲਈ ਕੰਮ ਕਰ ਰਹੀ ਹੈ। ਸ਼ੀਤਲ ਪਾਰਿਖ ਨਾਂ ਦੀ ਪ੍ਰਵਾਸੀ ਭਾਰਤੀ ਮਹਿਲਾ ਅਮਰੀਕਾ ਵਿਚ ਰਹਿੰਦੀ ਸੀ। ਉਸ ਦਾ ਮੰਨਣਾ ਹੈ ਕਿ ਗਊ ਸਭ ਤੋਂ ਪਵਿੱਤਰ ਅਤੇ ਉਪਯੋਗੀ ਪਸ਼ੂ ਹੈ। ਅਮਰੀਕਾ ਦੇ ਓਹੀਓ ਵਿਚ ਰਹਿਣ ਵਾਲੀ ਸ਼ੀਤਲ ਨੇ ਪਿਛਲੇ ਇਕ ਸਾਲ ਤੋਂ ਗਊ ਸੇਵਾ ਲਈ ਭਾਰਤ ਆਉਣਾ ਸ਼ੁਰੂ ਕੀਤਾ ਹੈ। ਸ਼ੀਤਲ ਨੇ ਦੱਸਿਆ ਕਿ ਮੈਂ ਬਚਪਨ ਵਿਚ ਗਊ ਅਤੇ ਉਸ ਦੇ ਸਾਡੇ ਸੱਭਿਆਚਾਰ ਲਈ ਮਹੱਤਵ ਬਾਰੇ ਵਿਚ ਪੜਿ•ਆ ਸੀ। ਗਊ ਸਭ ਤੋਂ ਪਵਿੱਤਰ ਅਤੇ ਉਪਯੋਗੀ ਪਸ਼ੂ ਹੈ। ਮੇਰੇ ਪਿਤਾ ਜੀ ਇਕ ਆਯੁਰਵੈਦਿਕ ਡਾਕਟਰ ਹਨ। ਉਨ•ਾਂ ਵੀ ਮੈਨੂੰ ਗਊ ਦੇ ਮਹੱਤਵ ਬਾਰੇ ਵਿਚ ਦੱਸਿਆ ਸੀ। ਜਦੋਂ ਮੈਂ ਵੱਡੀ ਹੋਈ ਤਾਂ ਮੈਂ ਗਊ ਦੀ ਸੇਵਾ ਕਰਨ ਬਾਰੇ ਵਿਚ ਸੋਚਿਆ ਹੈ। ਅੱਜ ਕੱਲ• ਗਊ ਨੂੰ ਸ਼ਹਿਰੀ ਇਲਾਕਿਆਂ ਵਿਚ ਅਣਗੌਲਿਆ ਕੀਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਉਹ ਬੁੱਢੀਆਂ ਗਊਆਂ ਲਈ ਕੰਮ ਕਰਨ ਵਾਲੇ ਵੱਲਭ ਯੂਥ ਆਰਗਨਾਈਜੇਸ਼ਨ ਨਾਮਕ ਸੰਗਠਨ ਨਾਲ ਜੁੜੀ ਹੈ। ਇਸ ਸਾਲ ਸੰਗਠਨ ਨੇ ਲਵ ਫਾਰ ਕਾਓ ਨਾਂ ਨਾਲ ਇਕ ਦੌੜ ਵੀ ਆਯੋਜਿਤ ਕੀਤੀ ਸੀ। ਅਮਰੀਕਾ ਵਿਚ ਰਹਿ ਕੇ ਗਊਆਂ ਲਈ ਕੰਮ ਕਰਨਾ ਮੁਸ਼ਕਿਲ ਸੀ ਤਾਂ ਮੈਂ ਸ਼ਹਿਰ ਆ ਕੇ ਉਨ•ਾਂ ਦੀ ਸੇਵਾ ਕਰਨਾ ਚੁਣਿਆ ਹੈ। ਅਸੀਂ ਉਨ•ਾਂ ਕਿਸਾਨਾਂ ਤੋਂ ਬੁੱਢੀਆਂ ਗਊਆਂ ਨੂੰ ਖਰੀਦਦੇ ਹਨ ਜੋ ਉਨ•ਾਂ ਨੂੰ ਦੁੱਧ ਦੇਣਾ ਬੰਦ ਕਰਨ ਉੱਤੇ ਵੇਚ ਦਿੰਦੇ ਹਨ। ਅਸੀਂ ਉਨ•ਾਂ ਨੂੰ ਗੋਧਰਾ ਸਥਿਤ ਗਊਸ਼ਾਲਾ ਵਿਚ ਰੱਖਦੇ ਹਨ।
![](https://punjabguardian.com/wp-content/uploads/2024/04/1.webp)
ਕੈਨੇਡਾ ‘ਚ ਵਾਈਟ ਰੌਕ ਬੀਚ ‘ਤੇ ਪੰਜਾਬੀ ਨੌਜਵਾਨ ਕਤਲ
ਸਰੀ ( ਗੁਰਬਾਜ ਸਿੰਘ ਬਰਾੜ ) ਸਰੀ ਨੇੜੇ ਵਾਈਟ ਰੌਕ ਬੀਚ ਤੇ ਇਕ ਪੰਜਾਬੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।ਇਹ ਵਾਰਦਾਤ