ਵਾਸ਼ਿੰਗਟਨ,: ਅਮਰੀਕਾ ਦੀ ਇਕ ਜਾਂਚ ਏਜੰਸੀ ਵਿਚ ਕੰਮ ਕਰਦੇ ਇਕ ਸਿੱਖ ਅਧਿਕਾਰੀ ਨੇ ਦੇਸ਼ ਵਾਸੀਆਂ ਲਈ ਇਕ ਭਾਵੁਕ ਸੰਦੇਸ਼ ਦਿੱਤਾ ਹੈ। ਦੇਸ਼ ਵਿਚ ਨਸਲੀ ਹਮਲਿਆਂ ਦੇ ਮਾਹੌਲ ਵਿਚਾਲੇ ਅਮਰੀਰਾ ਦੇ ਫੈਡਰਲ ਜਾਂਚ ਬਿਊਰੋ ਵਿਚ ਖੁਫੀਆ ਸਮੀਖਿਅਕ ਦੇ ਤੌਰ ਉੱਤੇ ਕੰਮ ਕਰ ਰਹੇ ਜਗਦੀਪ ਸਿੰਘ ਨਰੂਲਾ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮੈਂ ਇਕ ਇਮੀਗਰੇਂਟ ਦੀ ਸੰਤਾਨ ਹਾਂ ਜੋ ਕਿ ਅੱਜ ਤੋਂ ਕਰੀਬ 45 ਸਾਲ ਪਹਿਲਾਂ ਆਏ ਆਇਆ ਸੀ। ਮੇਰੇ ਪਿਤਾ ਦਾ ਅੱਧਾ ਜੀਵਨ ਇੱਥੇ ਗੁਜ਼ਰਿਆ, ਮੈਂ ਇੱਥੇ ਰਿਹਾ ਅਤੇ ਮੇਰੇ ਬੱਚਿਆਂ ਦਾ ਜਨਮ ਵੀ ਇੱਥੇ ਹੀ ਹੋਇਆ, ਇਸ ਲਈ ਅਸੀਂ ਸਿੱਖ ਅਮਰੀਕਨ ਹਾਂ। ਉਨ•ਾਂ ਅੱਗੇ ਕਿਹਾ ਕਿ ਮੈਂ ਖੁਦ ਨੂੰ ਦੇਸ਼ ਪ੍ਰੇਮੀ ਅਤੇ ਇਕ ਸੱਚਾ ਅਮਰੀਕੀ ਸਾਬਿਤ ਕਰਨ ਲਈ ਬਿਹਤਰ ਰਸਤਾ ਚੁਣਨਾ ਚਾਹੁੰਦਾ ਸੀ ਅਤੇ ਇਸ ਲਈ ਮੈਂ ਐਫ ਬੀ ਆਈ ਵਿਚ ਸ਼ਾਮਲ ਹੋ ਗਿਆ। ਇਹ ਸੱਚਾਈ ਹੈ ਕਿ ਮੈਂ ਇਕ ਸਿੱਖ ਹਾਂ ਪਰ ਮੈਂ ਸਿੱਖ ਅਮਰੀਕੀ ਹਾਂ। ਅਮਰੀਕਾ ਵਿਚ ਕਈ ਵਾਰ ਸਿੱਖਾਂ ਦੇ ਦੇਸ਼ ਪ੍ਰੇਮ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ ਪਰ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਅਜਿਹੇ ਹਲਾਤ ਮੈਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਉਤਸ਼ਾਹਿਤ ਕਰਦੇ ਹਨ। ਇਸ ਲਈ ਹੋਰ ਹਥਿਆਬੰਦ ਦਸਤਿਆਂ, ਸਰਕਾਰੀ ਸੰਗਠਨਾਂ ਅਤੇ ਪ੍ਰਾਈਵੇਟ ਕੰਪਨੀਆਂ ਦੀ ਮਦਦ ਲਈ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਅਸੀਂ ਕੇਵਲ ਇਹ ਦਿਖਾਉਣਾ ਚਾਹੁੰਦੇ ਹਾਂ ਕਿ ਸਿੱਖ ਅਮਰੀਕਨ ਵੀ ਹੋਰਨਾਂ ਅਮਰੀਕੀਆਂ ਦੀ ਤਰ•ਾਂ ਦੇਸ਼ ਭਗਤ ਹਨ ਅਤੇ ਅਸੀਂ ਇਸ ਦੇਸ਼ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


