ਨਿਊਯਾਰਕ,: ਅਮਰੀਕਾ ਵਿਚ ਇਕ ਅਦਾਲਤ ਨੇ ਪੰਜਾਬੀ ਮੂਲ ਦੇ ਕੈਨੇਡੀਅਨ ਗੈਂਗਸਟਰ ਐਲਵਿਨ ਰੰਧਾਵਾ ਨੂੰ ਡਰੱਗਸ ਤਸਕਰੀ ਦੇ ਮਾਮਲੇ ਵਿਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਲੰਬੇ ਸਮੇਂ ਤੋਂ ਭਾਰਤ ਤੋਂ ਲੈ ਕੇ ਕੈਨੇਡਾ ਅਤੇ ਕੈਨੇਡਾ ਤੋਂ ਅਮਰੀਕਾ ਤੱਕ ਡਰੱਗਸ ਤਸਕਰੀ ਦਾ ਵੱਡਾ ਨੈਟਵਰਕ ਚਲਾਉਣ ਵਾਲੇ ਐਲਵਿਨ ਰੰਧਾਵਾ ਨੂੰ 67 ਕਰੋੜ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਨਿਊਯਾਰਕ ਵਿਚ ਅਮਰੀਕੀ ਅਟਾਰਨੀ ਵਿਲੀਅਮ ਜੇ ਹੋਚੁਲ ਨੇ ਰੰਧਾਵਾ ਉੱਤੇ ਦੋਸ਼ ਤੈਅ ਕੀਤੇ ਸਨ। ਦੋਸ਼ ਸੀ ਕਿ ਉਹ ਪੰਜ ਕਿਲੋਗ੍ਰਾਮ ਤੋਂ ਵੱਧ ਕੋਕੀਨ ਲੈ ਕੇ ਕੈਨੇਡਾ ਤੋਂ ਅਮਰੀਕਾ ਆ ਰਿਹਾ ਸੀ। ਉਸ ਸਮੇਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਅਮਰੀਕੀ ਜੱਜ ਲੇਸਲੀ ਜੀ ਫੋਸ਼ੀਚਓ ਨੇ ਰੰਧਾਵਾ ਨੂੰ 10 ਸਾਲ ਦੀ ਕੈਦ ਅਤੇ 67 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ। ਅਮਰੀਕੀ ਜਾਂਚ ਏਜੰਸੀਆਂ ਮੁਤਾਬਕ ਰੰਧਾਵਾ ਦਾ ਨੈੱਟਵਰਕ ਪੂਰੇ ਅਮਰੀਕਾ ਵਿਚ ਫੈਲਿਆ ਹੋਇਆ ਹੈ।
ਟਰੰਪ ਦਾ ਵੱਡਾ ਐਕਸ਼ਨ, ਅਮਰੀਕਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਬਾਹਰ ਕੱਢਣ ਦੇ ਕਾਰਜਕਾਰੀ ਆਦੇਸ਼ ਤੇ ਕੀਤੇ ਦਸਤਖ਼ਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਵਿਸ਼ਵ ਸਿਹਤ ਸੰਗਠਨ ਤੋਂ ਅਮਰੀਕਾ ਨੂੰ ਵਾਪਸ ਲੈਣ ਦੇ ਹੁਕਮ ਤੇ ਦਸਤਖ਼ਤ


