ਅਮਰਜੀਤ ਸਿੰਘ ਧੰਜਲ, ਰਾਏਕੋਟ : ਸਥਾਨਕ ਸਰਕਾਰੀ ਪ੍ਰਰਾਇਮਰੀ ਸਕੂਲ (ਕੁੜੀਆਂ) ਵਿਖੇ ਮੁੱਖ ਅਧਿਆਪਕਾ ਹਰਜਿੰਦਰ ਕੌਰ ਦੀ ਅਗਵਾਈ ਹੇਠ ਅਧਿਆਪਕ-ਮਾਪੇ ਮਿਲਣੀ ਕਰਵਾਈ ਗਈ। ਇਸ ਮੌਕੇ ਮਾਪਿਆਂ ਨੂੰ ਪੋ੍ਜੈਕਟ ਰੂਮ ਦੇ ਪ੍ਰਰੀ-ਪ੍ਰਰਾਇਮਰੀ ਕਮਰੇ ਵੀ ਦਿਖਾਇਆ ਗਿਆ, ਉਥੇ ਹੀ ਮਾਪਿਆਂ ਨੂੰ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਜਾਣੂ ਕਰਵਾਇਆ।

ਇਸ ਮੌਕੇ ਮੁੱਖ ਅਧਿਆਪਕਾ ਹਰਜਿੰਦਰ ਕੌਰ ਨੇ ਦੱਸਿਆ ਕਿ ਮਿਸ਼ਨ ਸੌ ਪ੍ਰਤੀਸ਼ਤ ਲਈ ਜਨਵਰੀ ਫਰਵਰੀ ਮਹੀਨਿਆਂ ਵਿੱਚ ਬੱਚਿਆਂ ਦੇ ਪੇਪਰ ਲਏ ਜਾਣਗੇ, ਜਦਕਿ ਫਾਇਨਲ ਪ੍ਰਰੀਖਿਆਵਾਂ ਮਾਰਚ ਤੋਂ ਸ਼ੁਰੂ ਹੋ ਜਾ ਰਹੀਆ ਹਨ। ਉਨਾਂ੍ਹ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਹਰ ਤਰਾਂ੍ਹ ਦੀਆਂ ਸਹੂਲਤਾਂ ਮੌਜੂਦ ਹਨ। ਇਸ ਲਈ ਵੱਧ ਤੋਂ ਵੱਧ ਵਿਦਿਆਰਥੀ ਸਰਕਾਰੀ ਸਕੂਲ ਵਿਖੇ ਦਾਖਲ ਕਰਵਾਏ ਜਾਣ ਤਾਂ 3 ਤੋਂ 14 ਸਾਲ ਦਾ ਕੋਈ ਬੱਚਾ ਸਿੱਖਿਆਂ ਤੋਂ ਵਾਂਝਾ ਨਾ ਰਹੇ। ਉਨਾਂ੍ਹ ਦੱਸਿਆ ਕਿ ਬੱਚਿਆਂ ਦੇ ਜਨਵਰੀ-ਫਰਵਰੀ ਦੌਰਾਨ ਹੋਏ ਇਮਤਿਹਾਨਾਂ ਦੀ ਰਿਪੋਰਟ ਮਾਪਿਆਂ ਨੂੰ ਦਿੱਤੀ ਜਾਵੇਗੀ।

ਅਧਿਆਪਕ ਮਿਲਣੀ ‘ਚ ਪੁੱਜਣ ਲਈ ਮੁੱਖ ਅਧਿਆਪਕ ਵੱਲੋਂ ਮਾਪਿਆਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਕਮਲਪ੍ਰਰੀਤ ਕੌਰ, ਰਜਨੀ ਬਾਲਾ, ਇੰਦੂ ਸ਼ਰਮਾ, ਸਿਮਰਨ ਕੌਰ, ਗੁਰਜੀਤ ਸਿੰਘ, ਨਾਜੀਆ, ਨਾਮਪ੍ਰਰੀਤ ਸਿੰਘ ਆਦਿ ਹਾਜ਼ਰ ਸਨ।