ਦਰਸ਼ਨ ਸਿੰਘ ਚੌਹਾਨ, ਸੁਨਾਮ : ਅਗਰਵਾਲ ਸਭਾ ਸੁਨਾਮ ਦੇ ਨਵੇਂ ਬਣੇ ਪ੍ਰਧਾਨ ਈਸ਼ਵਰ ਗਰਗ ਸ਼ੁੱਕਰਵਾਰ ਨੂੰ ਸਭਾ ਦੇ ਮੁੱਖ ਸਲਾਹਕਾਰ ਘਨਸ਼ਿਆਮ ਕਾਂਸਲ, ਚੇਅਰਮੈਨ ਪੇ੍ਮ ਗੁਪਤਾ ਸਮੇਤ ਅਗਰਵਾਲ ਸਮਾਜ ਦੇ ਭਾਰੀ ਗਿਣਤੀ ਮੈਂਬਰਾਂ ਨਾਲ ਮਹਾਰਾਜਾ ਅਗਰਸੈਨ ਦੀ ਪ੍ਰਤਿਮਾ ਤੇ ਨਤਮਸਤਕ ਹੋਏ। ਇਸ ਮੌਕੇ ਅਗਰਵਾਲ ਸਭਾ ਸੁਨਾਮ ਦੇ ਮੁੱਖ ਸਲਾਹਕਾਰ ਘਨਸ਼ਿਆਮ ਕਾਂਸਲ ਨੇ ਕਿਹਾ ਕਿ ਅਗਰਵਾਲ ਸਮਾਜ ਦਾ ਮੁਲਕ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਰਿਹਾ ਹੈ। ਉਨਾਂ੍ਹ ਕਿਹਾ ਕਿ ਸਮਾਜ ਦੇ ਲੋਕ ਟੈਕਸਾਂ ਦੇ ਰੂਪ ਵਿੱਚ ਸਰਕਾਰ ਦੇ ਖਜ਼ਾਨੇ ਵਿੱਚ ਪੈਸਾ ਭਰਦੇ ਹਨ। ਉਨਾਂ੍ਹ ਕਿਹਾ ਅਗਰਵਾਲ ਸਭਾ ਸਮਾਜ ਦੀ ਬਿਹਤਰੀ ਲਈ ਸਿੱਖਿਆ, ਸਿਹਤ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ‘ਤੇ ਕੰਮ ਕਰੇਗੀ। ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਈਸ਼ਵਰ ਗਰਗ ਨੇ ਦੱਸਿਆ ਕਿ ਅਗਰਵਾਲ ਸਭਾ ਦੀ ਟੀਮ ਨੇ ਆਪਣਾ ਕਾਰਜਕਾਲ ਮਹਾਰਾਜਾ ਅਗਰਸੈਨ ਜੀ ਦੇ ਆਸ਼ੀਰਵਾਦ ਨਾਲ ਸ਼ੁਰੂ ਕੀਤਾ ਹੈ । ਉਨਾਂ੍ਹ ਕਿਹਾ ਕਿ ਸਭਾ ਸਮਾਜ ਅੰਦਰ ਫੈਲੀਆਂ ਸਮਾਜਿਕ ਕੁਰੀਤੀਆਂ ਦੇ ਖਾਤਮੇ ਲਈ ਹਰ ਸੰਭਵ ਯਤਨ ਕਰੇਗੀ। ਉਨਾਂ੍ਹ ਦੱਸਿਆ ਕਿ ਅਗਰਵਾਲ ਸਭਾ ਦੇ ਸੀਨੀਅਰ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਭਾ ਦੇ ਅਹੁਦੇਦਾਰ ਬਣਾਏ ਗਏ ਹਨ। ਇਸ ਮੌਕੇ ਸੰਜੇ ਗੋਇਲ , ਨਰੇਸ਼ ਕੁਮਾਰ ਭੋਲਾ, ਆਰ ਐਨ ਕਾਂਸਲ, ਸ਼ਕਤੀ ਗਰਗ, ਰੁਲਦੂ ਰਾਮ ਗੁਪਤਾ ਸਮੇਤ ਭਾਰੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।