ਸਮਾਣਾ,
(ਕਰਮਚੰਦ ਰਾਜਲਾ) : ਹਿੰਦੂ ਤਖ਼ਤ ਸਮਾਣਾ ਦੇ ਆਗੂਆਂ ਵਲੋਂ ਸਥਾਨਕ ਰੋਟਰੀ ਭਵਨ ਵਿਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਹਿੰਦੂ ਧਰਮ ਦੇ ਧਾਰਮਕ ਆਗੂ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਮੁੱਖ ਮਹਿਮਾਨ ਵਜੋਂ ਪਹੁੰਚੇ। ਸਮਾਗਮ ਵਿਚ ਬੋਲਦਿਆਂ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਨੇ ਕਿਹਾ ਕਿ ਹਿੰਦੂ-ਸਿੱਖ ਏਕਤਾ ਹੈ ਪਰੰਤੂ ਕੁੱਝ ਲੋਕ ਇਸ ਏਕਤਾ ਨੂੰ ਲਾਂਬੂ ਲਾਉਣ ਵਾਸਤੇ ਘਿਣਾਉਣੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਅਤੇ ਕੁਰਾਨ ਸ਼ਰੀਫ਼ ਦੀਆਂ ਹੋਈਆਂ ਬੇਅਦਬੀ ਘਟਨਾਵਾਂ ਲਈ ਜ਼ਿੰਮੇਵਾਰ ਦਸਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਵਿਦੇਸ਼ਾਂ ‘ਚ ਬੈਠੇ ਖ਼ਾਲਿਸਤਾਨੀਆਂ ਨੇ ਚੋਣ ਫ਼ੰਡ ਦਿਤਾ ਸੀ ਤਾਂ ਜੋ ਪੰਜਾਬ ਵਿਚ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਖ਼ਾਲਿਸਤਾਨ ਬਣਾਉਣ ਦਾ ਸੁਪਨਾ ਪੂਰਾ ਕੀਤਾ ਜਾਵੇ ਜਿਸ ਨੂੰ ਹਿੰਦੂਆਂ ਵਲੋਂ ਕਦੇ ਨਹੀ ਬਣਨ ਦਿਤਾ ਜਾਵੇਗਾ। ਪੰਚਾਨੰਦ ਗਿਰੀ ਮਹਾਰਾਜ ਨੇ ਬਾਦਲ ਸਰਕਾਰ ‘ਤੇ ਹਿੰਦੂਆਂ ਨੂੰ ਕੇਂਦਰ ਸਰਕਾਰ ਵਲੋਂ ਭੇਜੀ ਮੁਆਵਜ਼ਾ ਰਾਸ਼ੀ ਨਾ ਦੇ ਕੇ ਵਾਪਸ ਮੋੜਨ ਦਾ ਦੋਸ ਲਗਾਇਆ। ਇਸ ਮੌਕੇ ਸੁਰੱਖਿਆ ਨੂੰ ਲੈ ਕੇ ਸਮਾਣਾ ਪੁਲਿਸ ਨੇ ਵੱਡੀ ਪੱਧਰ ਤੇ ਪੁਖ਼ਤਾ ਇੰਤਜ਼ਾਮ ਕੀਤੇ ਹੋਏ ਸਨ ਅਤੇ ਸ਼ਹਿਰ ਦੇ ਹਰ ਆਉਣ ਜਾਣ ਵਾਲੇ ਰਸਤਿਆਂ ‘ਤੇ ਤਿੱਖੀ ਨਜਰ ਰੱਖੀ ਜਾ ਰਹੀ ਸੀ।
ਹਾਲੈਂਡ ਪਾਰਕ ਵਿੱਚ ਹੋਵੇਗਾ ਸਰੀ ਦਾ ਚੌਥਾ ਸੌਕਰ ਫੈਨ ਜ਼ੋਨ
ਵਿਸ਼ਵ ਕੱਪ ਦੇ ਫਾਈਨਲ ਮੈਚਾਂ ਦੀ ਲਾਈਵ ਸਕ੍ਰੀਨਿੰਗ ਨਵੀਂ ਥਾਂ ‘ਤੇ ਹੋਵੇਗੀ ਸਰੀ, ਬੀ.ਸੀ. – ਸਿਟੀ ਆਫ਼ ਸਰੀ ਨੇ ਐਲਾਨ ਕੀਤਾ ਕਿ ਹਾਲੈਂਡ ਪਾਰਕ ਸਰੀ ਦਾ ਚੌਥਾ


