ਮੁੰਬਈ: ਅਦਾਕਾਰ ਸੰਜੇ ਦੱਤ ਲੰਮੇ ਸਮੇਂ ਬਾਅਦ ਆਗਰਾ ਵਿੱਚ ਆਪਣੀ ਕਮਬੈਕ ਬਾਲੀਵੁੱਡ ਫਿਲਮ ‘ਭੂਮੀ’ ਦੀ ਸ਼ੂਟਿੰਗ ਕਰ ਰਹੇ ਹਨ। ਸ਼ੂਟਿੰਗ ‘ਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਲਈ ਉਨ੍ਹਾਂ ਦਾ ਪਰਿਵਾਰ ਵੀ ਇੱਥੇ ਪਹੁੰਚਿਆ। ਸੰਜੇ ਨੇ ਸਕੂਟਰ ‘ਤੇ ਉਨ੍ਹਾਂ ਨੂੰ ਸ਼ਹਿਰ ਦੀ ਸੈਰ ਵੀ ਕਰਾਈ।ਮਹੂਰਤ ਸ਼ੌਟ ਦੌਰਾਨ ਸੰਜੇ ਦੀ ਪਤਨੀ ਮਾਨਯਤਾ ਤੇ ਬੱਚੇ ਨਹੀਂ ਆ ਸਕੇ ਸਨ ਕਿਉਂਕਿ ਉਹ ਅਮਰੀਕਾ ਵਿੱਚ ਸਨ ਪਰ ਖਬਰ ਹੈ ਕਿ ਹੁਣ ਸੰਜੇ ਉਨ੍ਹਾਂ ਨਾਲ ਸ਼ੂਟ ਤੋਂ ਬਾਅਦ ਸਮਾਂ ਬਿਤਾਉਣਗੇ। ਜੇਲ੍ਹ ਤੋਂ ਬਾਹਰ ਆਉਣ ਬਾਅਦ ਸੰਜੇ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੇ ਹਨ।ਸੰਜੇ ਦੀ ਇਸ ਫਿਲਮ ਦਾ ਨਿਰਦੇਸ਼ਨ ਓਮੰਗ ਕੁਮਾਰ ਕਰ ਰਹੇ ਹਨ। ਫਿਲਮ ਵਿੱਚ ਅਦਿਤੀ ਰਾਓ ਹੈਦਰੀ ਤੇ ਸ਼ੇਖਰ ਸੁਮਨ ਵੀ ਹੈ।
ਸੁਸ਼ਾਂਤ ਦੇ ਫਾਰਮ ਹਾਊਸ ‘ਤੇ NCB ਦੀ ਤਲਾਸ਼ੀ, ਹੈਰਾਨੀਜਨਕ ਚੀਜ਼ਾਂ ਮਿਲਣ ਕਾਰਨ ਹੁਣ ਖੁੱਲਣਗੇ ਕਈ ਰਾਜ਼
ਮੁੰਬਈ (ਬਿਊਰੋ) — ਸੁਸ਼ਾਂਤ ਸਿੰਘ ਰਾਜਪੂਤ ‘ਚ ਐੱਨ. ਸੀ. ਬੀ. ਆਪਣੀ ਕਾਰਵਾਈ ਕਰ ਰਹੀ ਹੈ। ਡਰੱਗਜ਼ ਐਂਗਲ ‘ਚ ਰੀਆ ਚੱਕਰਵਰਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਐੱਨ. ਸੀ.