ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸ੍ਰੀ ਦਸਮੇਸ਼ ਖਾਲਸਾ ਹਾਈ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਤੀਸਰੀ ਅਥਲੈਟਿਕਸ ਮੀਟ ਪਿੰ੍ਸੀਪਲ ਕੁਲਜੀਤ ਕੌਰ ਦੀ ਅਗਵਾਈ ਹੇਠ ਕਾਰਵਾਈ ਗਈ, ਜਿਸ ‘ਚ ਮੁੱਖ ਮਹਿਮਾਨ ਸੰਦੀਪ ਸਿੰਘ ਲੋਹਾਰਾ, ਗੁਰਮੀਤ ਸਿੰਘ ਵੈਨਕੂਵਰ, ਗੁਰਪ੍ਰਰੀਤ ਸਿੰਘ ਧਾਲੀਵਾਲ, ਅਜੀਤਸਰ ਐਜੂਕੇਸ਼ਨ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਥਿੰਦ, ਬੀਪੀਈਓ ਇਤਬਾਰ ਸਿੰਘ ਨੇ ਸ਼ਿਰਕਤ ਕੀਤੀ।

ਇਸ ਮੌਕੇ ‘ਟਗ ਆਫ ਵਾਰ, ਸਲੌਅ ਸਾਇਕਿਲੰਗ, ਪਟੈਟੋ ਰੇਸ, ਲੰਮੀ ਛਾਲ ਤੇ 100-200 ਮੀਟਰ ਰੇਸ ਆਦਿ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ‘ਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਆਏ ਮਹਿਮਾਨਾਂ, ਪਤਵੰਤਿਆਂ ਤੇ ਪ੍ਰਬੰਧਕਾਂ ਨੇ ਇਨਾਮ ਤਕਸੀਮ ਕੀਤੇ। ਇਸ ਮੌਕੇ ਪਿੰ੍ਸੀਪਲ ਕੁਲਜੀਤ ਕੌਰ ਨੇ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਇਸ ਮੌਕੇ ਅਮਰਜੀਤ ਸਿੰਘ ਮਾਨ ਮੈਨੇਜਰ ਪੀਐੱਨਬੀ ਬੈਂਕ ਗੋਂਦਵਾਲ, ਮਨਪ੍ਰਰੀਤ ਸਿੰਘ ਸਿੱਧੂ, ਪਿੰ੍ਸੀਪਲ ਪੇ੍ਮ ਸਿੰਘ, ਸਿਮਰਤਪਾਲ ਕੌਰ, ਸਿਮਰਜੀਤ ਕੌਰ, ਗੁਰਪ੍ਰਰੀਤ ਕੌਰ, ਹਰਪ੍ਰਰੀਤ ਕੌਰ, ਗੁਰਦੀਪ ਕੌਰ, ਜਗਰੂਪ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।