ਜਾਗਰਣ ਸੰਵਾਦਦਾਤਾ, ਪਟਨਾ ਸਿਟੀ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ’ਤੇ ਬਿਹਾਰ ਵਿਚ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੋਂ ਨੌਵੇਂ ਦਿਨ ਸ਼ਨਿਚਰਵਾਰ ਨੂੰ ਸਵੇਰੇ ਸਜਾਈ ਪ੍ਰਭਾਤਫੇਰੀ ਅਸ਼ੋਕ ਰਾਜਪਥ ਹੁੰਦੇ ਹੋਏ ਮੌਰੀ ਗਲੀ, ਮੰਗਲ ਤਾਲਾਬ, ਕਾਲੀਸਥਾਨ, ਹਰਿਮੰਦਰ ਗਲੀ, ਲੰਗੂਰ ਗਲੀ ਤੇ ਮਦਰਸਾ ਗਲੀ ਪੁੱਜੀ। ਇਸ ਦੇ ਬਾਅਦ ਪ੍ਰਭਾਤਫੇਰੀ ਤਖ਼ਤ ਸਾਹਿਬ ਪਰਤੀ। ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਈ ਪ੍ਰਭਾਤ ਫੇਰੀ ਵਿਚ ਸ਼ਰਧਾਲੂ ਕੀਰਤਨ ਕਰ ਰਹੇ ਸਨ।

ਪ੍ਰਭਾਤ ਫੇਰੀ ਵਿਚ ਤੇਜਿੰਦਰ ਸਿੰਘ ਬੱਗਾ, ਇੰਦਰਜੀਤ ਸਿੰਘ ਬੱਗਾ, ਪ੍ਰੇਮ ਸਿੰਘ ਸਣੇ ਹੋਰ ਸੰਗਤਾਂ ਹਾਜ਼ਰ ਸਨ। ਐਤਵਾਰ ਨੂੰ ਪ੍ਰਭਾਤ ਫੇਰੀ ਨੇੜਲੀਆਂ ਗਲੀਆਂ ਵਿਚੋਂ ਲੰਘੇਗੀ। ਸੋਮਵਾਰ ਨੂੰ ਤਖ਼ਤ ਸ੍ਰੀ ਹਰਿਮੰਦਰ ਤੋਂ ਵੱਡੀ ਪ੍ਰਭਾਤ ਫੇਰੀ ਸਜਾਈ ਜਾਵੇਗੀ। ਪ੍ਰਕਾਸ਼ ਪੁਰਬ ਨੂੰ ਲੈ ਕੇ 16 ਜਨਵਰੀ ਨੂੰ ਗਊਘਾਟ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ। 17 ਜਨਵਰੀ ਨੂੰ ਤਖ਼ਤ ਸਾਹਿਬ ਵਿਖੇ ਮੁੱਖ ਸਮਾਗਮ ਹੋਵੇਗਾ।