ਜਲੰਧਰ (ਬਿਊਰੋ) : ਅੱਜ-ਕੱਲ੍ਹ ਸੋਸ਼ਲ ਮੀਡੀਆ ਦਾ ਸਮਾਂ ਹੈ ਤੇ ਹਰ ਕੋਈ ਇਸ ਸੋਸ਼ਲ ਮੀਡੀਆ ਦੀ ਸੁੱਚਜੀ ਵਰਤੋਂ ਕਰਦਾ ਹੈ।ਪਰ ਕਈ ਲੋਕਾਂ ਵੱਲੋਂ ਇਨ੍ਹਾਂ ਸੋਸ਼ਲ਼ ਮੀਡੀਆ ਪਲੇਟਫਾਰਮਸ ਦੀ ਦੁਰਵਰਤੋਂ ਵੀ ਕੀਤੀ ਜਾਂਦੀ ਹੈ ਤੇ ਸੋਸ਼ਲ ਮੀਡੀਆ ‘ਤੇ ਮਾੜੇ ਕਿਸਮ ਦਾ ਕੰਟੇਂਟ ਵੀ ਪਾ ਦਿੱਤਾ ਜਾਂਦਾ ਹੈ ਅਜਿਹੇ ਕੰਟੇਂਟ ‘ਤੇ ਬਾਲੀਵੁੱਡ ਕਲਾਕਾਰ ਅਨੁਪਮ ਖੇਰ ਬੋਲਦੇ ਨਜ਼ਰ ਆਏ ਤੇ ਲੋਕਾਂ ਨੂੰ ਸਮਝਾਉਣ ਦੀ ਕੌਸ਼ਿਸ਼ ਕੀਤੀ ਹੈ।ਅਨੁਪਮ ਖੇਰ ਨੇ ਕਿਹਾ ਕਿ ਲੋਕ ਕਿਉਂ ਸੋਸ਼ਲ ਮੀਡੀਆ ‘ਤੇ ਗਾਲੀ-ਗਲੋਚ ਵਾਲਾ ਅਤੇ ਅਸ਼ਲੀਲ ਕੰਟੈਂਟ ਕਿਉਂ ਪਾਉਂਦੇ ਹਨ।
ਅਨੁਪਮ ਖੇਰ ਨੇ ਅੱਗੇ ਬੋਲਦੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਇਨੀਂ-ਦਿਨੀਂ ਨੈਗਟੀਵਿਟੀ ਬਹੁਤ ਵੱਧ ਗਈ ਹੈ।ਕੰਟੈਂਟ ਦੇ ਨਾਂ ‘ਤੇ ਲੋਕਾਂ ਨੂੰ ਨੀਵਾਂ ਦਿਖਾਉਣਾ ਬਿਲਕੁਲ ਗਲਤ ਹੈ। ਅਨੁਪਮ ਖੇਰ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਵਰਤੋਂ ਚੰਗੇ ਕੰਮਾਂ ਲਈ ਕਰਨੀ ਚਾਹੀਦੀ ਹੈ।ਆਪਣੀ ਸੋਚ ਨੂੰ ਬਦਲਣ ਦੀ ਲੋੜ ਹੈ। ਦੱਸਣਯੋਗ ਹੈ ਕਿ ਅਨੁਪਮ ਖੇਰ ਆਏ ਦਿਨੀਂ ਕੋਈ ਨਾ ਕੋਈ ਦਿਲਚਸਪ ਵੀਡੀਓ ਆਪਣੇ ਫੈਨਜ਼ ਨਾਲ ਸਾਂਝੀ ਕਰਦੇ ਹੀ ਰਹਿੰਦੇ ਹਨ। ਜਿਸ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਵੀ ਕੀਤਾ ਜਾਂਦਾ ਹੈ ।